ਯਾਤਰੀ ਧਿਆਨ ਦੇਣ: 5 ਤੋਂ 7 ਅਕਤੂਬਰ ਤੱਕ ਸ਼ਾਨ-ਏ-ਪੰਜਾਬ ਲੁਧਿਆਣਾ ਤੱਕ ਹੀ ਚੱਲੇਗੀ, ਵੱਡੀ ਵਜ੍ਹਾ ਆਈ ਸਾਹਮਣੇ

ਯਾਤਰੀ ਧਿਆਨ ਦੇਣ: 5 ਤੋਂ 7 ਅਕਤੂਬਰ ਤੱਕ ਸ਼ਾਨ-ਏ-ਪੰਜਾਬ ਲੁਧਿਆਣਾ ਤੱਕ ਹੀ ਚੱਲੇਗੀ, ਵੱਡੀ ਵਜ੍ਹਾ ਆਈ ਸਾਹਮਣੇਲੁਧਿਆਣਾ :TLT NEWS/  ਫਗਵਾੜਾ ਜੰਕਸ਼ਨ ਦੇ ਰੇਲਵੇ ਯਾਰਡ ’ਚ ਦਿਵਿਆਂਗ ਯਾਤਰੀਆਂ ਦੀ ਸਹੂਲਤ ਲਈ 12 ਮੀਟਰ ਚੌੜੇ ਫੁੱਟਓਵਰ ਪੁਲ ਦੀ ਲਾਂਚਿੰਗ ਤੇ ਨਿਰਮਾਣ ਕਾਰਜ ਕਾਰਨ 5 ਤੋਂ 7 ਅਕਤੂਬਰ 2026 ਤੱਕ ਰੇਲ ਆਵਾਜਾਈ ’ਚ ਅਸਥਾਈ ਤਬਦੀਲੀ ਕੀਤੀ ਗਈ ਹੈ। ਇਸ ਕਾਰਜ ਲਈ ਪਾਵਰ ਤੇ ਟ੍ਰੈਫਿਕ ਬਲਾਕ ਲਏ ਜਾਣ ਕਾਰਨ ਕਈ ਰੇਲ ਗੱਡੀਆਂ ਪ੍ਰਭਾਵਿਤ ਹੋਣਗੀਆਂ। ਇਸ ਦੌਰਾਨ ਰੇਲ ਗੱਡੀ ਨੰਬਰ 12497 ਨਵੀਂ ਦਿੱਲੀ-ਅੰਮ੍ਰਿਤਸਰ ਸ਼ਾਨ-ਏ-ਪੰਜਾਬ ਅੰਮ੍ਰਿਤਸਰ ਤੱਕ ਨਹੀਂ ਜਾਵੇਗੀ ਤੇ ਲੁਧਿਆਣਾ ਜੰਕਸ਼ਨ ’ਤੇ ਹੀ ਇਸਦੀ ਯਾਤਰਾ ਸਮਾਪਤ ਹੋਵੇਗੀ। ਇਸੇ ਤਰ੍ਹਾਂ ਵਾਪਸੀ ’ਚ 12498 ਅੰਮ੍ਰਿਤਸਰ–ਨਵੀਂ ਦਿੱਲੀ ਸ਼ਾਨ-ਏ-ਪੰਜਾਬ ਅੰਮ੍ਰਿਤਸਰ ਦੀ ਥਾਂ ਲੁਧਿਆਣਾ ਤੋਂ ਹੀ ਰਵਾਨਾ ਹੋਵੇਗੀ। ਇਸ ਕਾਰਨ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਨੂੰ ਲੁਧਿਆਣਾ ਤੋਂ ਅੱਗੇ ਆਪਣੀ ਯਾਤਰਾ ਲਈ ਬਦਲਵੇਂ ਪ੍ਰਬੰਧ ਕਰਨਾ ਪਵੇਗਾ। ਇਸ ਤੋਂ ਇਲਾਵਾ 22479 ਨਵੀਂ ਦਿੱਲੀ–ਲੋਹੀਆਂ ਖਾਸ ਨੂੰ 6 ਤੇ 7 ਅਕਤੂਬਰ ਨੂੰ ਲੁਧਿਆਣਾ–ਫਿਲੌਰ–ਨਕੋਦਰ ਰਸਤੇ ਰਾਹੀਂ ਚਲਾਇਆ ਜਾਵੇਗਾ। ਇਸ ਦੌਰਾਨ ਜਲੰਧਰ ਸਿਟੀ, ਕਪੂਰਥਲਾ ਤੇ ਸੁਲਤਾਨਪੁਰ ਲੋਧੀ ਵਿਖੇ ਇਸ ਰੇਲ ਗੱਡੀ ਦਾ ਠਹਿਰਾਅ ਨਹੀਂ ਹੋਵੇਗਾ। ਯਾਤਰੀਆਂ ਲਈ ਸਲਾਹ ਹੈ ਕਿ ਸਫ਼ਰ ਤੋਂ ਪਹਿਲਾਂ ਆਪਣੀ ਰੇਲ ਗੱਡੀ ਦੀ ਤਾਜ਼ਾ ਸਥਿਤੀ ਰੇਲਵੇ ਦੇ ਅਧਿਕਾਰਤ ਸਾਧਨਾਂ ਤੋਂ ਜ਼ਰੂਰ ਜਾਂਚ ਲੈਣ