ਆਸਟ੍ਰੇਲੀਆ ’ਚ ਐਤਵਾਰ ਨੂੰ ਹੋਵੇਗੀ ਸਮਾਂ ਤਬਦੀਲੀ, ਘੜੀਆਂ ਹੋ ਜਾਣਗੀਆਂ ਇਕ ਘੰਟਾ ਅੱਗੇ!

ਆਸਟ੍ਰੇਲੀਆ ’ਚ ਐਤਵਾਰ ਨੂੰ ਹੋਵੇਗੀ ਸਮਾਂ ਤਬਦੀਲੀ, ਘੜੀਆਂ ਹੋ ਜਾਣਗੀਆਂ ਇਕ ਘੰਟਾ ਅੱਗੇ!TLT NEWS/ ਆਸਟ੍ਰੇਲੀਆ ਦੇ ਕਈ ਸੂਬਿਆਂ ‘ਚ “ਡੇਅਲਾਈਟ ਸੇਵਿੰਗ” ਨਿਯਮ ਤਹਿਤ ਐਤਵਾਰ, 4 ਅਕਤੂਬਰ 2026 ਨੂੰ ਸਵੇਰੇ ਦੋ ਵਜੇ ਘੜੀਆਂ ਆਪਣੇ ਨਿਰਧਾਰਤ ਸਮੇਂ ਤੋਂ ਮੁੜ ਇਕ ਘੰਟਾ ਅੱਗੇ ਹੋ ਜਾਣਗੀਆਂ। ਇਹ ਸਮਾਂ ਤਬਦੀਲੀ ਨਿਊ ਸਾਊਥ ਵੇਲਜ਼, ਵਿਕਟੋਰੀਆ, ਆਸਟ੍ਰੇਲੀਅਨ ਕੈਪੀਟਲ ਟੈਰਿਟਰੀ, ਤਸਮਾਨੀਆ ਅਤੇ ਸਾਊਥ ਆਸਟ੍ਰੇਲੀਆ ‘ਚ ਹੋਵੇਗੀ। ਨਾਰਦਰਨ ਟੈਰਿਟਰੀ, ਕੁਈਨਜ਼ਲੈਂਡ ਅਤੇ ਵੈਸਟਰਨ ਆਸਟ੍ਰੇਲੀਆ ‘ਚ ਸਮਾਂ ਤਬਦੀਲੀ ਨਹੀਂ ਹੋਵੇਗੀ।