ਨਵਾਂ ਏਆਈ ਟੂਲ ਕੈਂਸਰ ਇਲਾਜ ’ਚ ਲਿਆ ਸਕਦਾ ਹੈ ਕ੍ਰਾਂਤੀ, ਵਿਗਿਆਨੀਆਂ ਵੱਲੋਂ ਉਪਕਰਣ ਕੀਤਾ ਜਾ ਰਿਹੈ ਤਿਆਰ

TLT/ ਵਿਗਿਆਨੀਆਂ ਇਕ ਆਰਟੀਫਿਸ਼ੀਅਲ ਇੰਟੈਲਿਜੈਂਸ (ਏਆਈ) ਉਪਕਰਣ ਤਿਆਰ ਕਰ ਰਹੇ ਹਨ, ਜੋ ਕੈਂਸਰ ਦੇ ਇਲਾਜ ’ਚ ਕ੍ਰਾਂਤੀ ਲਿਆ ਸਕਦਾ ਹੈ। ਇਹ ਟਿਊਮਰ ਦੇ ਅੰਦਰ ਕੋਸ਼ਿਕਾ ਵੱਖਰੇਪਣ ਦੀ ਨਕਸ਼ਾ ਬਣਾਉਂਦਾ ਹੈ। ਇਹ ਨਵੀਂ ਖੋਜ ਔਂਕੋਲੋਜੀ ’ਚ ਟਿਊਮਰ ਦੇ ਵੱਖਰੇਪਣ ਨਾਲ ਨਿਪਟਦੀ ਹੈ, ਜਿੱਥੇ ਵੱਖ-ਵੱਖ ਕੋਸ਼ਿਕਾ ਅਬਾਦੀਆਂ ਇਲਾਜ ਦੇ ਵਿਰੋਧ ਤੇ ਦੁਬਾਰਾ ਹੋਣ ਦਾ ਕਾਰਨ ਬਣਦੀਆਂ ਹਨ।

ਸਿਡਨੀ ਸਥਿਤ ਗਾਰਵਨ ਇੰਸਟੀਚਿਊਟ ਆਫ ਮੈਡੀਕਲ ਰਿਸਰਚ ਨੇ ਅਮਰੀਕਾ ਦੇ ਯੇਲ ਸਕੂਲ ਆਫ ਮੇਡੀਸਨ ਦੇ ਸਹਿਯੋਗ ਨਾਲ ਏਏਨੈੱਟ ਏਆਈ ਟੂਲ ਤਿਆਰ ਕੀਤਾ ਹੈ। ਇਹ ਕੈਂਸਰ ਕੋਸ਼ਕਾਵਾਂ ਵਿਚ ਜੀਨ ਗਤੀਵਿਧੀਆਂ ਦਾ ਅਧਿਐਨ ਕਰਦਾ ਹੈ। ਇਹ ਟਿਊਮਰ ਦੇ ਅੰਦਰ ਪੰਜ ਕੋਸ਼ਿਕਾ ਪ੍ਰਕਾਰਾਂ ਦੀ ਪਛਾਣ ਕਰਦਾ ਹੈ। ਇਹ ਡਾਕਟਰਾਂ ਨੂੰ ਕੈਂਸਰ ਬਿਹਤਰ ਢੰਗ ਨਾਲ ਸਮਝਣ ਵਿਚ ਮਦਦ ਕਰਦਾ ਹੈ। ਜਦਕਿ ਪੁਰਾਣੇ ਤਰੀਕਿਆਂ ਵਿਚ ਸਾਰੇ ਟਿਊਮਰ ਕੋਸ਼ਿਕਾਵਾਂ ਦਾ ਇਕ ਸਾਮਨ ਇਲਾਜ ਕੀਤਾ ਜਾਂਦਾ ਸੀ।

ਅਧਿਐਨ ਦੀ ਸਹਾਇਕ ਸੀਨੀਅਰ ਲੇਖਿਕਾ ਗਾਰਵਨ ਇੰਸਟੀਚਿਊਟ ਦੀ ਐਸੋਸੀਏਟ ਪ੍ਰੋਫੈਸਰ ਕ੍ਰਿਸਟੀਨ ਚੈਫਰ ਨੇ ਕਿਾਹ ਕਿ ਵਿਭਿੰਨਤਾ ਇਕ ਸਮੱਸਿਆ ਹੈ। ਕਿਉਂਕਿ ਮੌਜੂਦਾ ਸਮੇਂ ਵਿਚ ਟਿਊਮਰ ਦਾ ਇਲਾਜ਼ ਇਸ ਤਰ੍ਹਾਂ ਕਰਦੇ ਹਨ ਕਿ ਜਿਵੇਂ ਕਿ ਇਹ ਇਕ ਹੀ ਕੋਸ਼ਿਕਾ ਤੋਂ ਬਣੇ ਹੋਣ। ਇਸ ਦਾ ਅਰਥ ਹੈਕਿ ਅਸੀਂ ਇਕ ਅਜਿਹੀ ਥੈਰੇਪੀ ਦਿੰਦੇ ਹਾਂ ਜੋ ਇਕ ਵਿਸ਼ੇਸ਼ ਤੰਤਰ ਨੂੰ ਮਿੱਥ ਕੇ ਟਿਊਮਰ ਵਿਚ ਜ਼ਿਆਦਾਤਰ ਕੋਸ਼ਿਕਾਵਾਂ ਨੂੰ ਨਸ਼ਟ ਕਰ ਦਿੰਦੀ ਹੈ। ਹਾਲਾਂਕਿ ਕੁਝ ਕੈਂਸਰ ਕੋਸ਼ਿਕਾਵਾਂ ਜਿਉਂਦੀਆਂ ਰਹਿ ਜਾਂਦੀਆਂ ਹਨ ਤੇ ਬੀਮਾਰੀ ਵਾਪਸ ਆ ਸਕਦੀ ਹੈ। ਏਏਨੈੱਟ ਟਿਊਮਰ ਵਿਭਿੰਨਤਾ ਨੂੰ ਜੈਵਿਕ ਰੂਪ ਨਾਲ ਵੰਡਣ ਦਾ ਇਕ ਤਰੀਕਾ ਪ੍ਰਦਾਨ ਕਰਦਾ ਹੈ, ਜਿਸ ਨਾਲ ਸੰਯੋਜਕ ਇਲਾਜਾਂ ਦੇ ਡਿਜਾਇਨ ਦੀ ਮਨਜ਼ੂਰੀ ਮਿਲਦੀ ਹੈ ਜੋ ਸਾਰੀਆਂ ਕੋਸ਼ਿਕਾਂ ਸਮੂਹਾਂ ਨੂੰ ਇਕ ਬਰਾਬਰ ਮਿੱਥਦੀ ਹੈ।