ਮੰਡੀ (TLT) ਹਾਲੀਆ ਭਿਆਨਕ ਹੜ੍ਹ ਤੇ ਜ਼ਮੀਨ ਖਿਸਕਣ ਕਾਰਨ ਹਿਮਾਚਲ ਪ੍ਰਦੇਸ਼ ਦਾ ਸਰਾਜ ਖੇਤਰ ਕਾਫੀ ਪ੍ਰਭਾਵਿਤ ਹੋਇਆ ਹੈ। ਇਸ ਆਫ਼ਤ ਦਾ ਸਭ ਤੋਂ ਦਰਦਨਾਕ ਅਸਰ ਸੂਬਾ ਸਹਿਕਾਰੀ ਬੈਂਕ ਦੀ ਥੁਨਾਗ ਸ਼ਾਖਾ ‘ਤੇ ਪਿਆ ਹੈ। ਬੈਂਕ ਦੀ ਇਮਾਰਤ ਦਾ ਗਰਾਊਂਡ ਫਲੋਰ ਪੂਰੀ ਤਰ੍ਹਾਂ ਮਲਬੇ ਹੇਠ ਦੱਬਿਆ ਗਿਆ ਹੈ। ਮਿੱਟੀ, ਪੱਥਰ ਤੇ ਭਾਰੀ ਬੋਲਡਰਾਂ ਹੇਠਾਂ ਬੈਂਕ ਦੀ ਤਿਜੋਰੀ, ਲੌਕਰ ਤੇ ਹੋਰ ਮਹੱਤਵਪੂਰਨ ਦਸਤਾਵੇਜ਼ ਪੂਰੀ ਤਰ੍ਹਾਂ ਦੱਬ ਗਏ ਹਨ।
ਮੁੱਢਲੀ ਜਾਣਕਾਰੀ ਅਨੁਸਾਰ, ਹੜ੍ਹ ਨਾਲ ਆਏ ਭਾਰੀ ਮਲਬੇ ਨੇ ਬੈਂਕ ਦੀ ਇਮਾਰਤ ਦੀ ਹੇਠਲੀ ਮੰਜ਼ਿਲ ਨੂੰ ਪੂਰੀ ਤਰ੍ਹਾਂ ਢਕ ਲਿਆ। ਮਲਬੇ ਦੀ ਉਚਾਈ ਇੰਨੀ ਵੱਧ ਹੈ ਕਿ ਬੈਂਕ ਦੀਆਂ ਖਿੜਕੀਆਂ ਤੇ ਦਰਵਾਜ਼ੇ ਵੀ ਨਜ਼ਰ ਨਹੀਂ ਆ ਰਹੇ। ਮੁਲਾਜ਼ਮਾਂ ਅਨੁਸਾਰ, ਬ੍ਰਾਂਚ ਵਿਚ ਲੱਖਾਂ ਰੁਪਏ ਦੀ ਨਕਦੀ, ਗਾਹਕਾਂ ਦੇ ਕੀਮਤੀ ਕਾਗਜ਼ਾਤ, ਜੇਵਰਾਤਾਂ ਨਾਲ ਭਰੇ ਲੌਕਰ ਤੇ ਲੋਨ ਫਾਈਲਾਂ ਸੁਰੱਖਿਅਤ ਰੱਖੀਆਂ ਗਈਆਂ ਸਨ, ਜੋ ਹੁਣ ਮਲਬੇ ਹੇਠ ਦੱਬੀਆਂ ਹੋਈਆਂ ਹਨ।

More Stories
Explainer: ਸਰਕਾਰ ਨੇ ਬਦਲਿਆ ਸਮੇਂ ਦਾ ਸਿਸਟਮ, ਕੀ ਆਮ ਭਾਰਤੀਆਂ ਨੂੰ ਆਪਣੀ ਘੜੀ ਦੀ ਸੈਟਿੰਗ ਬਦਲਣੀ ਪਵੇਗੀ?
ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਗਈ ਪੁਲਿਸ
ਵੱਡੀ ਖ਼ਬਰ: ਕੈਨੇਡੀਅਨ PM ਕਰਨਗੇ ਭਾਰਤ ਦਾ ਦੌਰਾ