3 ਦਿਨ ਆਫ਼ਤ ਬਣ ਕੇ ਵਰ੍ਹੇਗਾ ਮੀਂਹ, ਪੰਜਾਬ-ਦਿੱਲੀ ਸਮੇਤ ਇਨ੍ਹਾਂ ਸੂਬਿਆਂ ‘ਚ ਭਾਰੀ ਬਾਰਿਸ਼ ਦੇ ਆਸਾਰ

ਨਵੀਂ ਦਿੱਲੀ (TLT) ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਨਮੀ ਲੈ ਕੇ ਆ ਰਹੀਆਂ ਹਵਾਵਾਂ ਕਾਰਨ ਅਗਲੇ ਤਿੰਨ ਦਿਨਾਂ ਤਕ ਉੱਤਰ ਪੱਛਮੀ ਤੇ ਮੱਧ ਭਾਰਤ ‘ਚ ਬਾਰਿਸ਼ ਦਾ ਦੌਰ ਆਫ਼ਤ ‘ਚ ਤਬਦੀਲ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਦੋ-ਤਿੰਨ ਦਿਨਾਂ ਤਕ ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਤੇ ਦਿੱਲੀ-ਐੱਨਸੀਆਰ ‘ਚ ਭਾਰੀ ਤੋਂ ਬੇਹੱਦ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਹੈ। ਮੱਧ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ ਤੇ ਰਾਜਸਥਾਨ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਹਾਲਾਂਕਿ ਇਸ ਦੌਰਾਨ ਪੂਰਬੀ ਉੱਤਰ ਪ੍ਰਦੇਸ਼ ਤੇ ਬਿਹਾਰ ਵਿਚ ਮੌਨਸੂਨ ਦੀ ਸਥਿਤੀ ਕਮਜ਼ੋਰ ਬਣੀ ਰਹੇਗੀ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਦੋ-ਤਿੰਨ ਦਿਨਾਂ ਬਾਅਦ ਜਦੋਂ ਮੌਨਸੂਨ ਦੀ ਸਥਿਤੀ ਉੱਤਰ ਵੱਲ ਅੱਗੇ ਵਧੇਗੀ ਤਾਂ ਬਿਹਾਰ ਤੇ ਪੂਰਬੀ ਉੱਤਰ ਪ੍ਰਦੇਸ਼ ‘ਚ ਬਾਰਿਸ਼ ’ਚ ਤੇਜ਼ੀ ਆ ਸਕਦੀ ਹੈ। ਫ਼ਿਲਹਾਲ ਬਿਹਾਰ ਨੂੰ ਬਾਰਿਸ਼ ਦਾ ਇੰਤਜ਼ਾਰ ਕਰਨਾ ਪਵੇਗਾ।