ਚੰਡੀਗੜ੍ਹ (TLT) ਪੰਜਾਬ ਵਿਚ ਸਮਾਰਟ ਰਾਸ਼ਨ ਕਾਰਡ ਯੋਜਨਾ ਤਹਿਤ 1 ਜੁਲਾਈ ਤੋਂ 31.39 ਲੱਖ ਲੋਕਾਂ ਨੂੰ ਮੁਫਤ ਅਨਾਜ ਨਹੀਂ ਮਿਲ ਰਿਹਾ, ਕਿਉਂਕਿ ਉਨ੍ਹਾਂ ਨੇ ਆਨਲਾਈਨ ਕੇਵਾਈਸੀ ਨਹੀਂ ਕਰਵਾਈ। ਇਸ ਯੋਜਨਾ ਤਹਿਤ ਰਾਜ ਵਿਚ ਕੁੱਲ 1.59 ਕਰੋੜ ਲੋਕ ਮੁਫਤ ਰਾਸ਼ਨ ਦਾ ਲਾਭ ਉਠਾ ਰਹੇ ਸਨ। ਈ-ਕੇਵਾਈਸੀ ਕਰਵਾਉਣ ’ਤੇ ਸਿਰਫ 1.25 ਕਰੋੜ ਲੋਕ ਹੀ ਪਾਤਰ ਰਹਿ ਗਏ ਹਨ। ਇਸ ਸਥਿਤੀ ਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਅਜਿਹੇ ਲੋਕ ਵੀ ਰਾਸ਼ਨ ਦਾ ਲਾਭ ਲੈ ਰਹੇ ਸਨ ਜੋ ਅਸਲ ਵਿਚ ਇਸ ਦੇ ਹੱਕਦਾਰ ਨਹੀਂ ਸਨ। ਕੇਂਦਰ ਸਰਕਾਰ ਨੇ ਵਾਰ-ਵਾਰ ਲਾਭਪਾਤਰੀਆਂ ਨੂੰ ਈ-ਕੇਵਾਈਸੀ ਕਰਵਾਉਣ ਦਾ ਮੌਕਾ ਦਿੱਤਾ ਸੀ। ਪਹਿਲਾਂ ਰਾਸ਼ਨ ਕਾਰਡ ਧਾਰਕਾਂ ਨੂੰ ਕੇਵਾਈਸੀ ਕਰਵਾਉਣ ਲਈ 31 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਸੀ, ਜਿਸ ਨੂੰ ਰਾਜ ਸਰਕਾਰ ਦੀ ਬੇਨਤੀ ’ਤੇ 30 ਜੂਨ ਤੱਕ ਵਧਾ ਦਿੱਤਾ ਗਿਆ। ਹੁਣ ਕੇਂਦਰ ਨੇ ਫੈਸਲਾ ਕੀਤਾ ਹੈ ਕਿ ਸਿਰਫ ਉਨ੍ਹਾਂ ਮੈਂਬਰਾਂ ਨੂੰ ਰਾਸ਼ਨ ਮਿਲੇਗਾ, ਜਿਨ੍ਹਾਂ ਨੇ ਈ-ਕੇਵਾਈਸੀ ਕਰਵਾਈ ਹੈ।
31 ਮਈ ਤੱਕ ਸਿਰਫ 33 ਲੱਖ ਮੈਂਬਰ ਈ-ਕੇਵਾਈਸੀ ਲਈ ਆਏ ਸਨ, ਪਰ ਹੁਣ 1.61 ਲੱਖ ਮੈਂਬਰਾਂ ਨੇ ਇਸ ਨੂੰ ਕਰਵਾ ਲਿਆ ਹੈ। ਫਿਰ ਵੀ 31.39 ਲੱਖ ਮੈਂਬਰਾਂ ਨੇ ਕੇਵਾਈਸੀ ਨਹੀਂ ਕਰਵਾਈ। ਇਸ ਫੈਸਲੇ ਦਾ ਸਭ ਤੋਂ ਵੱਧ ਪ੍ਰਭਾਵ ਮਾਝਾ ਅਤੇ ਦੋਆਬਾ ਖੇਤਰ ਦੇ ਜ਼ਿਲਿਆਂ ’ਤੇ ਪਵੇਗਾ। ਅੰਮ੍ਰਿਤਸਰ ਦੇ 3.68 ਲੱਖ, ਲੁਧਿਆਣਾ ਦੇ 3.31 ਲੱਖ, ਗੁਰਦਾਸਪੁਰ ਦੇ 2.62 ਲੱਖ, ਜਲੰਧਰ ਦੇ 2.60 ਲੱਖ, ਤਰਨਤਾਰਨ ਦੇ 1.87 ਲੱਖ, ਹੁਸ਼ਿਆਰਪੁਰ ਦੇ 1.80 ਲੱਖ ਅਤੇ ਪਟਿਆਲਾ ਦੇ 1.60 ਲੱਖ ਮੈਂਬਰਾਂ ਨੂੰ 1 ਜੁਲਾਈ ਤੋਂ ਬਾਅਦ ਮੁਫਤ ਰਾਸ਼ਨ ਨਹੀਂ ਮਿਲ ਰਿਹਾ।

More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ