ਨਾਂਦੇੜ (TLT) ਨਾਂਦੇੜ ਦੀ ਸਿੱਖ ਸੰਗਤ ਵੱਲੋਂ ਵਿਆਹ ਸਬੰਧੀ ਇਕ ਵੱਡਾ ਅਤੇ ਵਿਵਾਦਤ ਐਲਾਨ ਕੀਤਾ ਗਿਆ ਹੈ। ਸੰਗਤ ਵੱਲੋਂ ਕਿਹਾ ਗਿਆ ਹੈ ਕਿ ਕੋਈ ਵੀ ਸਿੱਖ ਕੁੜੀ ਗੈਰ ਸਿੱਖ ਪਰਿਵਾਰ ਵਿੱਚ ਵਿਆਹ ਨਹੀਂ ਕਰੇਗੀ।
ਸੰਗਤ ਨੇ ਇੱਥੋਂ ਤੱਕ ਕਿਹਾ ਕਿ ਜਿਹੜੀ ਵੀ ਸਿੱਖ ਕੁੜੀ ਗੈਰ ਸਿੱਖ ਪਰਿਵਾਰ ਵਿੱਚ ਵਿਆਹ ਕਰੇਗੀ, ਉਸ ਨਾਲ ਕੋਈ ਵੀ ਸਿੱਖ ਰਿਸ਼ਤਾ ਨਹੀਂ ਰੱਖੇਗਾ, ਨਾ ਤਾ ਸਮਾਜਕ ਤੌਰ ਤੇ ਤੇ ਨਾ ਹੀ ਧਾਰਮਿਕ ਤੌਰ ਤੇ।
ਸਿੱਖ ਸੰਗਤ ਨੇ ਤਖਤ ਸ੍ਰੀ ਹਜੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਇਸ ਫੈਸਲੇ ਨੂੰ ਲਾਗੂ ਕਰਨ ਲਈ ਰਸਮੀ ਹੁਕਮਨਾਮਾ ਜਾਰੀ ਕੀਤਾ ਜਾਵੇ। ਸੰਗਤ ਦਾ ਕਹਿਣਾ ਹੈ ਕਿ, ਇਸ ਕਦਮ ਰਾਹੀਂ ਸਿੱਖ ਕੌਮ ਦੀ ਪਹਚਾਣ ਅਤੇ ਮੂਲ ਸੰਸਕਾਰਾਂ ਦੀ ਰੱਖਿਆ ਹੋ ਸਕੇਗੀ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ