ਨਵੀਂ ਦਿੱਲੀ (TLT) ਸਦੀ ਦੀ ਸਭ ਤੋਂ ਮਹੱਤਵਪੂਰਨ ਖਗੋਲੀ ਘਟਨਾ ਸਾਲ 2027 ‘ਚ ਹੋਣ ਜਾ ਰਹੀ ਹੈ। 2 ਅਗਸਤ 2027 ਨੂੰ, ਸੂਰਜ 6 ਮਿੰਟ 23 ਸਕਿੰਟ ਲਈ ਗਾਇਬ ਰਹੇਗਾ। ਇਸ ਘਟਨਾ ਨੂੰ ਅਗਲੇ 100 ਸਾਲ ਤਕ ਨਹੀਂ ਦੇਖਿਆ ਜਾ ਸਕੇਗਾ। ਇਸ ਲਈ, ਇਸ ਦ੍ਰਿਸ਼ ਨੂੰ ਦੇਖਣ ਲਈ ਦੁਨੀਆ ਭਰ ਦੇ ਖਗੋਲ ਮਾਹਿਰਾਂ ਤੇ ਵਿਗਿਆਨੀਆਂ ‘ਚ ਉਤਸੁਕਤਾ ਹੈ।
ਇਸ ਪੂਰਨ ਸੂਰਜ ਗ੍ਰਿਹਣ ਦੀ ਵਜ੍ਹਾ ਨਾਲ ਦਿਨ ਵੇਲੇ ਹੀ ਪੂਰਾ ਆਸਮਾਨ ਹਨੇਰੇ ‘ਚ ਡੁੱਬ ਜਾਵੇਗਾ। ਦੁਨੀਆ ਦੇ ਵੱਖ-ਵੱਖ ਮਹਾਦੀਪਾਂ ‘ਤੇ ਰਹਿਣ ਵਾਲੇ ਕਰੋੜਾਂ ਲੋਕ ਇਸ ਹੈਰਾਨ ਕਰ ਦੇਣ ਵਾਲੀ ਖਗੋਲੀ ਘਟਨਾ ਦੇ ਗਵਾਹ ਬਣਨਗੇ। ਯੂਰਪ, ਉੱਤਰੀ ਅਫਰੀਕਾ ਤੇ ਮੱਧ ਪੂਰਬ ਦੇ ਕੁਝ ਹਿੱਸਿਆਂ ਦੇ ਆਸਮਾਨ ‘ਚ ਸੂਰਜ ਗ੍ਰਹਿਣ ਦਾ ਅਦਭੁਤ ਨਜ਼ਾਰਾ ਕਈ ਮਿੰਟਾਂ ਲਈ ਦਿਖਾਈ ਦੇਵੇਗਾ।
ਕਿਉਂ ਹੋਵੇਗੀ ਅਜਿਹੀ ਘਟਨਾ
ਸੂਰਜ ਗ੍ਰਹਿਣ ਦੀ ਇਹ ਆਕਰਸ਼ਕ ਘਟਨਾ ਸੂਰਜ ਅਤੇ ਚੰਦਰਮਾ ਦੀਆਂ ਸਥਿਤੀਆਂ ‘ਚ ਹੋਣ ਵਾਲੇ ਬਦਲਾਅ ਕਾਰਨ ਹੈ। ਦਰਅਸਲ, ਉਸ ਸਮੇਂ ਧਰਤੀ ਅਪਹੇਲਿਅਨ ਨੇੜੇ ਪਹੁੰਚ ਚੁੱਕੀ ਹੋਵੇਗੀ, ਜੋ ਕਿ ਸੂਰਜ ਤੋਂ ਇਸਦੀ ਸਭ ਤੋਂ ਦੂਰ ਦੀ ਜਗ੍ਹਾ ਹੈ। ਇਸ ਕਾਰਨ ਧਰਤੀ ਤੋਂ ਸੂਰਜ ਕੁਝ ਛੋਟਾ ਦਿਖਾਈ ਦੇਵੇਗਾ।
ਇਸ ਸਮੇਂ ਚੰਦਰਮਾ ਦੀ ਸਥਿਤੀ ਪੇਰਿਜੀ ਨੇੜੇ ਹੋਵੇਗੀ, ਜੋ ਕਿ ਧਰਤੀ ਤੋਂ ਬਹੁਤ ਨੇੜੇ ਹੋਵੇਗਾ। ਇਸ ਕਾਰਨ ਚੰਦਰਮਾ ਦਾ ਆਕਾਰ ਵੱਡਾ ਦਿਖਾਈ ਦੇਵੇਗਾ। ਗ੍ਰਹਿਣ ਦੇ ਸਮੇਂ ਜਦੋਂ ਚੰਦਰਮਾ ਸੂਰਜ ਨੂੰ ਢਕ ਲਵੇਗਾ ਤਾਂ ਇਹ ਸਥਿਤੀ ਕਾਫੀ ਸਮੇਂ ਤਕ ਬਣੀ ਰਹੇਗੀ। ਇਸ ਕਾਰਨ ਗ੍ਰਹਿਣ ਦਾ ਸਮਾਂ ਆਮ ਸੂਰਜ ਗ੍ਰਹਿਣ ਦੇ ਮੁਕਾਬਲੇ ਲਗਪਗ ਦੋ ਗੁਣਾ ਹੋ ਜਾਵੇਗਾ।

More Stories
Explainer: ਸਰਕਾਰ ਨੇ ਬਦਲਿਆ ਸਮੇਂ ਦਾ ਸਿਸਟਮ, ਕੀ ਆਮ ਭਾਰਤੀਆਂ ਨੂੰ ਆਪਣੀ ਘੜੀ ਦੀ ਸੈਟਿੰਗ ਬਦਲਣੀ ਪਵੇਗੀ?
ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਗਈ ਪੁਲਿਸ
ਵੱਡੀ ਖ਼ਬਰ: ਕੈਨੇਡੀਅਨ PM ਕਰਨਗੇ ਭਾਰਤ ਦਾ ਦੌਰਾ