AC ਯੂਜ਼ਰ ਸਾਵਧਾਨ! ਕੇਂਦਰ ਸਰਕਾਰ ਲਿਆਉਣ ਜਾ ਰਹੀ ਹੈ ਇਹ ਨਵਾਂ ਨਿਯਮ

ਇੰਦੌਰ (TLT) ਜੇ ਤੁਸੀਂ ਵੀ ਏਸੀ ਨੂੰ 16 ਡਿਗਰੀ ‘ਤੇ ਚਲਾਉਣ ਦੇ ਆਦੀ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਮਾਲ ਜਾਂ ਦਫ਼ਤਰ ਵਰਗੀਆਂ ਜਨਤਕ ਥਾਵਾਂ ਦੇ ਨਾਲ-ਨਾਲ ਘਰਾਂ ਤੇ ਵਾਹਨਾਂ ‘ਚ ਵੀ ਹੁਣ ਏਸੀ ਦਾ ਤਾਪਮਾਨ 20 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਹੀ ਰੱਖਣਾ ਹੋਵੇਗਾ। ਏਅਰ ਕੰਡੀਸ਼ਨਿੰਗ ਦੇ ਸਬੰਧ ‘ਚ ਸਰਕਾਰ ਵੱਲੋਂ ਜਲਦ ਹੀ ਇਕ ਗਾਈਡਲਾਈਨ ਜਾਰੀ ਕੀਤੀ ਜਾਣੀ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਨੂੰ ਏਅਰ ਕੰਡੀਸ਼ਨਿੰਗ ਦੇ ਤਾਪਮਾਨ ਨੂੰ ਮਾਨਕੀਕ੍ਰਿਤ ਕਰਨ ਦੀ ਯੋਜਨਾ ਦਾ ਐਲਾਨ ਕੀਤਾ। ਨਵੀਂ ਦਿੱਲੀ ‘ਚ ਹੋਈ ਇਕ ਪ੍ਰੈਸ ਕਾਨਫਰੰਸ ਦੌਰਾਨ ਊਰਜਾ ਮੰਤਰੀ ਖੱਟਰ ਨੇ ਕਿਹਾ, “ਏਅਰ ਕੰਡੀਸ਼ਨਿੰਗ ਮਿਆਰਾਂ ਦੇ ਸਬੰਧ ‘ਚ ਜਲਦ ਹੀ ਇਕ ਨਵੀਂ ਵਿਵਸਥਾ ਲਾਗੂ ਕੀਤੀ ਜਾ ਰਹੀ ਹੈ। ਏਸੀ ਲਈ ਤਾਪਮਾਨ ਮਾਪਦੰਡ 20 ਡਿਗਰੀ ਸੈਲਸੀਅਸ ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਨਿਰਧਾਰਤ ਕੀਤਾ ਜਾਵੇਗਾ। ਜਿਸਦਾ ਅਰਥ ਹੈ, ਅਸੀਂ 20 ਡਿਗਰੀ ਸੈਲਸੀਅਸ ਤੋਂ ਹੇਠਾਂ ਠੰਢਾ ਜਾਂ 28 ਡਿਗਰੀ ਸੈਲਸੀਅਸ ਤੋਂ ਉੱਪਰ ਗਰਮ ਨਹੀਂ ਕਰ ਸਕਾਂਗੇ।”

ਇਸ ਦੌਰਾਨ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇਹ ਇਕ ਐਕਸਪੈਰੀਮੈਂਟਲ ਕਦਮ ਹੈ ਜੋ ਆਪਣੀ ਤਰ੍ਹਾਂ ਦਾ ਪਹਿਲਾ ਪ੍ਰਯੋਗ ਹੈ, ਜਿਸਦਾ ਟੀਚਾ ਤਾਪਮਾਨ ਸੈਟਿੰਗ ਨੂੰ ਮਾਨਕੀਕ੍ਰਿਤ ਕਰ ਕੇ ਬਿਜਲਾਈ ਊਰਜਾ ਦੀ ਬਚਤ ਕਰਨਾ ਹੈ। ਇਸ ਸਬੰਧ ‘ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਊਰਜਾ ਦੀ ਮੁਹਾਰਤ ਨੂੰ ਹੱਲਾਸ਼ੇਰੀ ਮਿਲੇਗੀ ਤੇ ਯੂਜ਼ਰਜ਼ ਦੇ ਬਿਜਲੀ ਬਿੱਲਾਂ ‘ਚ ਵੀ ਕਮੀ ਆਵੇਗੀ।

ਕਈ ਦੇਸ਼ਾਂ ‘ਚ ਹੈ ਅਜਿਹੀ ਵਿਵਸਥਾ

ਉਨ੍ਹਾਂ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ‘ਚ ਐਸੀ ਵਿਵਸਥਾ ਹੈ ਜਿਸ ਵਿਚ ਏਸੀ ਤਾਪਮਾਨ ਨਿਰਧਾਰਤ ਮਿਆਰਾਂ ਮੁਤਾਬਕ ਹੀ ਰੱਖਿਆ ਜਾਂਦਾ ਹੈ। ਖੱਟਰ ਨੇ ਕਿਹਾ ਕਿ ਜਾਪਾਨ ਨੇ ਏਸੀ ਦੇ ਤਾਪਮਾਨ ਨੂੰ ਲਗਪਗ 26-27 ਡਿਗਰੀ ਸੈਲਸੀਅਸ ਤੇ ਇਟਲੀ ਨੇ 23 ਡਿਗਰੀ ਸੈਲਸੀਅਸ ‘ਤੇ ਫਿਕਸ ਕੀਤਾ ਹੈ। ਜਾਪਾਨ ਨੇ ਲੋਕਾਂ ਅਤੇ ਸਨਅਤਾਂ ਨੂੰ ਊਰਜਾ ਮੁਹਾਰਤ ਲਈ ਆਪਣੇ ਏਅਰ ਕੰਡੀਸ਼ਨਰ ਨੂੰ 28 ਡਿਗਰੀ ਸੈਲਸੀਅਸ ‘ਤੇ ਸੈਟ ਕਰਨ ਲਈ ਪ੍ਰੋਤਸਾਹਿਤ ਕੀਤਾ ਹੈ।