ਹੁਸ਼ਿਆਰਪੁਰ (TLT) ਜਾਅਲੀ ਅਦਾਲਤੀ ਮੋਹਰਾਂ ਦਾ ਸਹਾਰਾ ਲੈ ਕੇ ਆਪਣੀ ਜ਼ਮੀਨ ਨੂੰ ਦੋ ਥਾਂ ਵੇਚਣ ਦੇ ਮਾਮਲੇ ’ਚ ਅਦਾਲਤ ਹੁਕਮਾਂ ਤੋਂ ਬਾਅਦ ਹੋਈ ਰਜਿਸਟਰੀ ਦਾ ਇੰਤਕਾਲ ਕਰਨ ਲਈ ਅਦਾਲਤੀ ਹੁਕਮਾਂ ਦੀ ਪਰਵਾਹ ਨਾ ਕਰਨ ਵਾਲੇ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਦੀ ਤਨਖਾਹ ਅਟੈਚ ਕਰਕੇ ਉਸ ਵਿਰੁੱਧ ਕਾਰਵਾਈ ਦੇ ਹੁਕਮ ਹੁਸ਼ਿਆਰਪੁਰ ਦੀ ਅਦਾਲਤ ਨੇ ਜਾਰੀ ਕੀਤੇ ਹਨ। ਅਦਾਲਤ ਵੱਲੋਂ ਵਾਰ-ਵਾਰ ਸਬੰਧਤ ਅਧਿਕਾਰੀ ਨੂੰ ਲਿਖਤੀ ਹੁਕਮ ਦੇਣ ਦੇ ਬਾਵਜੂਦ ਨਾਇਬ ਤਹਿਸੀਲਦਾਰ ਨੇ ਪਰਵਾਹ ਨਹੀਂ ਕੀਤੀ ਜਿਸ ਤੋਂ ਅਦਾਲਤ ਵਲੋਂ ਇਹ ਸਖ਼ਤ ਨੋਟਿਸ ਕੱਢੇ ਗਏ ਹਨ।
ਐਡਵੋਕੇਟ ਵਿਸ਼ਾਲ ਸ਼ਰਮਾ ਅਤੇ ਉਨ੍ਹਾਂ ਦੇ ਸਾਥੀ ਵਿਨੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ 2016 ਵਿਚ ਅਮਰਜੀਤ ਕੌਰ ਵਾਸੀ ਰਘਵਾਲ ਤੋਂ 15 ਕਨਾਲ 15 ਮਰਲੇ ਜ਼ਮੀਨ ਖ਼ਰੀਦੀ ਸੀ ਜਿਸ ਦੀ ਪੇਸ਼ਗੀ ਉਨ੍ਹਾਂ ਅੱਠ ਲੱਖ ਰੁਪਏ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਮਿੱਥੇ ਸਮੇਂ ਤੱਕ ਅਮਰਜੀਤ ਕੌਰ ਵੱਲੋਂ ਰਜਿਸਟਰੀ ਨਾ ਕਰਵਾਉਣ ਕਾਰਨ ਉਨ੍ਹਾਂ ਅਦਾਲਤੀ ਸਹਾਰਾ ਲਿਆ ਸੀ ਜਿਸ ਵਿਚ ਪਤਾ ਲੱਗਾ ਸੀ ਕਿ ਅਮਰਜੀਤ ਕੌਰ ਨੇ ਪਹਿਲਾਂ ਹੀ ਆਪਣੀ ਜ਼ਮੀਨ ਆੜ ਰਹਿਣ ਕੀਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਜ਼ਮੀਨ ਦਾ ਅਦਾਲਤੀ ਰਿਕਾਰਡ ਮੰਗਾਇਆ ਗਿਆ ਸੀ ਤਾਂ ਅਮਰਜੀਤ ਕੌਰ ਨੇ ਜਾਅਲੀ ਰਾਜ਼ੀਨਾਮੇ ਲਗਾ ਕੇ ਉਸ ਉੱਪਰ ਦਸੂਹਾ ਦੀ ਹੇਠਲੀ ਅਦਾਤ ਦੀਆਂ ਜਾਅਲੀ ਮੋਹਰਾਂ ਰਾਹੀਂ ਰਾਜ਼ੀਨਾਮਾ ਦਿਖਾ ਕੇ ਕੇਸ ਬੰਦ ਕਰ ਦਿੱਤਾ ਸੀ। ਅਮਰਜੀਤ ਕੌਰ ਅਦਾਲਤ ਨਾਲ ਕੀਤੀ ਧਾਂਦਲੀ ਤੋਂ ਬਾਅਦ ਥਾਣਾ ਗੜ੍ਹਦੀਵਾਲਾ ਵਿਖੇ ਉਸ ਵਿਰੁੱਧ ਧੋਖਾਧੜੀ ਦਾ ਮਾਮਲਾ ਵੀ ਦਰਜ ਹੋਇਆ ਸੀ।
ਐਡਵੋਕੇਟ ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੇਸ ਰਜਿਸਟਰ ਹੋਣ ਤੋਂ ਬਾਅਦ ਅਦਾਲਤੀ ਹੁਕਮਾਂ ਰਾਹੀਂ ਰਜਿਸਟਰੀ ਕਰਵਾ ਲਈ ਜਿਸ ਦਾ ਇੰਤਕਾਲ ਕਰਵਾਉਣ ਲਈ ਉਸ ਨੂੰ ਨਾਇਬ ਤਹਿਸੀਲਦਾਰ ਦਫ਼ਤਰ ਅਰਜ਼ੀ ਦਿੱਤੀ ਸੀ ਪਰੰਤੂ ਇੱਕ ਸਾਲ ਬੀਤਣ ਤੋਂ ਬਾਅਦ ਵੀ ਨਾਇਬ ਤਹਿਸੀਲਦਾਰ ਵੱਲੋਂ ਉਨ੍ਹਾਂ ਦਾ ਇੰਤਕਾਲ ਮਨਜ਼ੂਰ ਨਾ ਕੀਤਾ ਜਿਸ ਕਾਰਨ ਉਨ੍ਹਾਂ ਇੰਤਕਾਲ ਕਰਵਾਉਣ ਲਈ ਮੁੜ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ