ਖੰਨਾ (TLT) ਪੰਜਾਬ ਦੇ ਸਿਹਤ ਮੰਤਰੀ ਨੇ ਖੰਨਾ ਵਿੱਚ ਇੱਕ ਵੱਡਾ ਐਕਸ਼ਨ ਲੈਂਦਿਆਂ, ਡਿਊਟੀ ਵਿੱਚ ਲਾਪਰਵਾਹੀ ਵਰਤਣ ਵਾਲੀ ਗਾਇਨੀਕੋਲੋਜਿਸਟ ਡਾਕਟਰ ਕਵਿਤਾ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਚਾਰ ਦਿਨ ਪਹਿਲਾਂ ਇਹ ਡਾਕਟਰ ਬਿਨਾਂ ਦੱਸੇ ਆਪਣਾ ਸਟੇਸ਼ਨ ਛੱਡ ਕੇ ਚਲੀ ਗਈ ਸੀ। ਜਦੋਂ ਐਸ.ਐਮ.ਓ. (ਸੀਨੀਅਰ ਮੈਡੀਕਲ ਅਫਸਰ) ਨੇ ਉਸਨੂੰ ਫੋਨ ਕੀਤਾ ਤਾਂ ਉਹ ਵਾਪਸ ਨਹੀਂ ਆਈ। ਇਸ ਲਾਪਰਵਾਹੀ ਕਾਰਨ ਇੱਕ ਨਵਜੰਮੀ ਬੱਚੀ ਦੀ ਮੌਤ ਹੋ ਗਈ ਸੀ। ਇਸ ਦੌਰਾਨ, ਮਾਂ ਦੀ ਜਾਨ ਐਸ.ਐਮ.ਓ. ਨੇ ਖੁਦ ਆਪ੍ਰੇਸ਼ਨ ਕਰਕੇ ਬਚਾਈ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ