ਰਮੇਸ਼ ਗਾਬਾ/ਅੱਜ ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਹਰ ਐਤਵਾਰ ਦੀ ਤਰ੍ਹਾਂ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਪ੍ਰਾਰਥਨਾ ਸਭਾ ਹੋਈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਭਰ ਕੇ ਆਪਣਾ ਜੀਵਨ ਸਫਲਾ ਕੀਤਾ। ਪ੍ਰਾਰਥਨਾ ਸਭਾ ਦੇ ਆਰੰਭ ਵਿੱਚ ਦ ਓਪਨ ਡੋਰ ਚਰਚ ਖੋਜੇਵਾਲ ਦੀ ਵਰਸ਼ਿਪ ਟੀਮ ਨੇ ਪਰਮੇਸ਼ਵਰ ਦੇ ਪਿਆਰ ਵਿੱਚ ਭਿੱਜੇ ਗੀਤ ਭਜਨ ਗਾ ਕੇ ਆਈਆਂ ਹੋਈਆਂ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਉਪਰੰਤ ਸੰਗਤਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਮਾਇਕ ਤੇ ਆ ਕੇ ਆਪਣੇ ਜੀਵਨ ਵਿੱਚ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਹੋਏ ਬਦਲਾਵ ਬਾਰੇ ਸਮੂਹ ਸੰਗਤਾਂ ਦੇ ਸਾਹਮਣੇ ਗਵਾਹੀਆਂ ਦੇ ਰੂਪ ਵਿੱਚ ਦੱਸੇ। ਜਿਨਾਂ ਨੂੰ ਸੁਣ ਕੇ ਬਾਕੀ ਸਾਰੀਆਂ ਸੰਗਤਾਂ ਨੇ ਬਹੁਤ ਹੀ ਉਤਸਾਹਤ ਮਨ ਨਾਲ ਪ੍ਰਭੂ ਯਿਸੂ ਮਸੀਹ ਜੀ ਦਾ ਧੰਨਵਾਦ ਕੀਤਾ। ਪ੍ਰਾਰਥਨਾ ਸਭਾ ਵਿੱਚ ਸਟੇਜ ਤੋਂ ਆ ਕੇ ਦ ਓਪਨ ਡੋਰ ਚਰਚ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਸੰਗਤਾਂ ਨਾਲ ਪਵਿੱਤਰ ਬਾਈਬਲ ਦੇ ਪ੍ਰਵਚਨਾਂ ਨਾਲ ਸਾਂਝ ਪਾਈ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਸੰਗਤਾਂ ਨੂੰ ਪਰਮੇਸ਼ਵਰ ਜੀ ਨਾਲ ਪੂਰੀ ਇਮਾਨਦਾਰੀ ਅਤੇ ਵਫਾਦਾਰੀ ਨਾਲ ਪਿਆਰ ਕਰਨ ਲਈ ਪ੍ਰੇਰਤ ਕੀਤਾ। ਸੰਗਤਾਂ ਨਾਲ ਪ੍ਰਵਚਨ ਕਰਦੇ ਹੋਏ ਪਾਸਟਰ ਦਿਓਲ ਜੀ ਨੇ ਕਿਹਾ ਕਿ ਦਲਿਦਰ ਜਾਂ ਸੁਸਤੀ ਵੀ ਪਰਮੇਸ਼ਵਰ ਜੀ ਦੀ ਵਿਰੋਧੀ ਸ਼ਕਤੀ ਹੈ ਜੋ ਸਾਨੂੰ ਹਮੇਸ਼ਾ ਹੀ ਪਰਮੇਸ਼ਵਰ ਜੀ ਤੋਂ ਦੂਰ ਲੈ ਕੇ ਜਾਂਦੀ ਹੈ। ਸਾਨੂੰ ਦਲਿੱਦਰ ਅਤੇ ਸੁਸਤੀ ਦਾ ਤਿਆਗ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਵਰ ਜੀ ਨਾਲ ਪਵਿੱਤਰ ਪ੍ਰਾਰਥਨਾ ਵਿੱਚ ਬੈਠ ਕੇ ਪਿਆਰ ਭਰੀ ਸਾਂਝ ਪਾਉਣੀ ਚਾਹੀਦੀ ਹੈ ਤਾਂ ਹੀ ਪਰਮੇਸ਼ਵਰ ਜੀ ਸਾਡੀ ਹਰ ਗੱਲ ਨੂੰ ਸੁਣ ਕੇ ਪੂਰਿਆਂ ਕਰਨਗੇ। ਪਵਿੱਤਰ ਬਾਈਬਲ ਵਿੱਚੋਂ ਪ੍ਰਵਚਨ ਕਰਦਿਆਂ ਹੋਇਆਂ ਪਾਸਟਰ ਦਿਓਲ ਜੀ ਨੇ ਸੁਲੇਮਾਨ ਦੀ ਗਾਥਾ ਦਾ ਵਰਣਨ ਕਰਦੇ ਹੋਏ ਸੰਗਤਾਂ ਨੂੰ ਦੱਸਿਆ ਕਿ ਜਿਸ ਤਰ੍ਹਾਂ ਸੁਲੇਮਾਨ ਵੀ ਪਰਮੇਸ਼ਵਰ ਜੀ ਨਾਲ ਪੂਰੀ ਇਮਾਨਦਾਰੀ ਅਤੇ ਵਫਾਦਾਰੀ ਨਾਲ ਪਿਆਰ ਕਰਦਾ ਸੀ ਅਤੇ ਹਰ ਵਕਤ ਪਰਮੇਸ਼ਵਰ ਜੀ ਲਈ ਹਰ ਤਰ੍ਹਾਂ ਦਾ ਬਲਿਦਾਨ ਦੇਣ ਲਈ ਤਿਆਰ ਰਹਿੰਦਾ ਸੀ। ਪਰਮੇਸ਼ਵਰ ਜੀ ਵੀ ਹਮੇਸ਼ਾ ਹੀ ਸੁਲੇਮਾਨ ਦੇ ਹਰ ਜਰੂਰਤ ਦਾ ਧਿਆਨ ਰੱਖਦੇ ਸਨ ਸਾਨੂੰ ਵੀ ਇਸੇ ਤਰ੍ਹਾਂ ਹੀ ਪਰਮੇਸ਼ਵਰ ਜੀ ਨਾਲ ਸੱਚੇ ਦਿਲ ਤੋਂ ਲੋਕ ਵਿਖਾਵਾ ਨਾ ਕਰਦੇ ਹੋਏ ਪਿਆਰ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਪਰਮੇਸ਼ਵਰ ਜੀ ਕੋਲੋਂ ਹਰ ਤਰ੍ਹਾਂ ਦੀਆਂ ਬਰਕਤਾਂ ਅਤੇ ਆਸ਼ਿਸਾਂ ਪ੍ਰਾਪਤ ਕਰ ਸਕਦੇ ਹਾਂ। ਸਟੇਜ ਤੋਂ ਬੋਲਦਿਆਂ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਸੰਗਤਾਂ ਨੂੰ ਦੱਸਿਆ ਕਿ ਜਿਨਾਂ ਨੇ ਵੀ ਪ੍ਰਭੂ ਯਿਸੂ ਮਸੀਹ ਜੀ ਨੂੰ ਸੱਚੇ ਦਿਲ ਤੋਂ ਗ੍ਰਹਿਣ ਕਰਨਾ ਹੈ ਉਹ ਲੋਕ ਜਿਨਾਂ ਨੇ ਹਰ ਤਰ੍ਹਾਂ ਦੇ ਪਾਪਾਂ ਤੋਂ ਬਧੀਆ, ਬਦਕਾਰੀਆਂ ਤੋਂ ਤੌਬਾ ਕਰ ਲਈ ਹੈ ਉਹ ਅੱਜ ਬਪਤਿਸਮਾ ਲੈ ਕੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਨਵਾਂ ਜੀਵਨ ਪ੍ਰਾਪਤ ਕਰ ਸਕਦੇ ਹਨ।ਅੰਤ ਵਿੱਚ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਆਈਆਂ ਹੋਈਆਂ ਸਾਰੀਆਂ ਸੰਗਤਾਂ ਲਈ ਪ੍ਰਾਰਥਨਾ ਕੀਤੀ ਅਤੇ ਸਮੂਹ ਸੰਗਤਾਂ ਨੂੰ ਆਉਣ ਵਾਲੇ ਸਮੇਂ ਵਿੱਚ ਸਵੇਰੇ ਟਾਈਮ ਸਿਰ ਪਵਿੱਤਰ ਭਵਨ ਵਿੱਚ ਪਹੁੰਚ ਕੇ ਪਰਮੇਸ਼ਵਰ ਜੀ ਦੇ ਗੁਣ ਗਾਇਨ ਕਰਨ ਲਈ ਕਿਹਾ।

More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ