ਜਲੰਧਰ, (ਰਮੇਸ਼ ਗਾਬਾ)ਚੜ੍ਹਦੀ ਕਲਾ ਸਪੋਰਟਸ ਐਂਡ ਯੂਥ ਕਲੱਬ ਕੋਟ ਖੁਰਦ ਜਲੰਧਰ ਵੱਲੋਂ ਹਰਿਆਲੀ ਦਿਵਸ ਦੇ ਮੌਕੇ ‘ਤੇ ਆਪਣੇ ਪਿੰਡ ਕੋਟ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇਕ ਰੁੱਖ ਮਾਂ ਦੇ ਨਾਮ ‘ਤੇ ਇੱਕ ਪੇਂਟਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੇ ਵਧ ਚੜ੍ਹ ਹਿੱਸਾ ਲਿਆ। 6 ਬੱਚੇ ਪਹਿਲੇ ਸਥਾਨ ‘ਤੇ ਆਏ ਅਤੇ ਕਲੱਬ ਦੇ ਮੈਂਬਰਾਂ ਨੇ ਜੇਤੂ ਬੱਚਿਆਂ ਨੂੰ ਮੈਡਲ ਦਿੱਤੇ ਅਤੇ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਦਿੱਤੀ ਗਈ। ਆਏ ਹੋਏ ਬੱਚਿਓ, ਮਾਪਿਆਂ ਅਤੇ ਮਹਿਮਾਨਾਂ ਨੂੰ ਖਾਣ-ਪੀਣ ਦਾ ਸਾਮਾਨ ਵੀ ਦਿੱਤਾ ਗਿਆ। ਕਲੱਬ ਦੇ ਸੰਚਾਲਕ ਨੇ ਦਸਿਆ ਬੱਚਿਆਂ ਅਤੇ ਪਿੰਡ ਦੇ ਲੋਕਾਂ ਨੂੰ ਵਾਤਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ। ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਬੂਟੇ ਵੰਡੇ ਗਏ। ਇਸ ਮੌਕੇ ਪਿੰਡ ਦੀ ਸਾਬਕਾ ਸਰਪੰਚ ਸ਼੍ਰੀਮਤੀ ਗੁਰਮੀਤ ਕੌਰ ਜੀ, ਮੌਜੂਦਾ ਪੰਚ ਸ਼੍ਰੀਮਤੀ ਰਵਨੀਤ ਕੌਰ, ਕਮੇਟੀ ਮੈਂਬਰ ਸਰਦਾਰ ਗਿਆਨ ਸਿੰਘ ਜੀ, ਕਲੱਬ ਦੀ ਨਵੀਂ ਮੈਂਬਰ ਕੁਮਾਰੀ ਸੁਮਨਜੋਤ ਕੌਰ, ਪਵਨਜੋਤ ਕੌਰ, ਯੁਵਾ ਭਾਰਤ ਦੇ ਕੁਲਵਿੰਦਰ ਕੁਮਾਰ ਜੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਕਲੱਬ ਸੰਚਾਲਕ ਹਰਵਿੰਦਰ ਕੌਰ ਨੇ ਦਸਿਆ ਕਿ ਚੜ੍ਹਦੀ ਕਲਾ ਸਪੋਰਟਸ ਐਂਡ ਯੂਥ ਕਲੱਬ ਜਲੰਧਰ 2020 ਤੋ ਲਗਾਤਾਰ ਵਾਤਾਵਰਣ ਦੀ ਸੰਭਾਲ ਅਤੇ ਸੁਰੱਖਿਆ ਲਈ ਸਮਾਜ ਨੂੰ ਜਾਗਰੂਕ ਕਰ ਰਹੀ ਹੈ । ਹੁਣ ਤੱਕ ਲਗਭਗ 800 ਰੁੱਖ ਲਗਾਏ ਜਾ ਚੁੱਕੇ ਹਨ ਅਤੇ ਅੱਗੋਂ ਵੀ ਇਸੇ ਤਰ੍ਹਾਂ ਨਾਲ ਰੁੱਖਾਂ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਵਾਅਦਾ ਕਰਦੇ ਹਾਂ।

More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ