ਹੁਣ ਅੱਤਵਾਦੀਆਂ ਦਾ ਜਨਾਜ਼ਾ ਨਹੀਂ ਨਿੱਕਲੇਗਾ, ਜਿੱਥੇ ਮਾਰੇ ਜਾਣਗੇ ਉੱਥੇ ਹੀ ਦਫ਼ਨਾਇਆ ਜਾਵੇਗਾ, ਰਾਜ ਸਭਾ ਵਿੱਚ ਗਰਜੇ ਅਮਿਤ ਸ਼ਾਹ

ਨਵੀਂ ਦਿੱਲੀ: TLT/ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਇੱਕ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਦਾ ਜਵਾਬ ‘ਆਪ੍ਰੇਸ਼ਨ ਮਹਾਦੇਵ’ ਰਾਹੀਂ ਦਿੱਤਾ ਗਿਆ ਸੀ। ਇਸ ਆਪ੍ਰੇਸ਼ਨ ਵਿੱਚ ਫੌਜ ਨੇ ਹਮਲਾ ਕਰਨ ਵਾਲੇ ਤਿੰਨੋਂ ਅੱਤਵਾਦੀਆਂ ਨੂੰ ਮਾਰ ਦਿੱਤਾ। ਸ਼ਾਹ ਨੇ ਕਿਹਾ, ‘ਹੁਣ ਅੱਤਵਾਦੀਆਂ ਦਾ ਅੰਤਿਮ ਸੰਸਕਾਰ ਨਹੀਂ ਹੋਵੇਗਾ। ਜੋ ਵੀ ਮਾਰਿਆ ਜਾਵੇਗਾ, ਉਸਨੂੰ ਉੱਥੇ ਹੀ ਦਫ਼ਨਾਇਆ ਜਾਵੇਗਾ।’ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਤਵਾਦੀ ਉਸੇ ਇਲਾਕੇ ਵਿੱਚ ਮਾਰੇ ਗਏ ਜਿੱਥੋਂ ਉਨ੍ਹਾਂ ਨੇ ਹਮਲਾ ਕੀਤਾ ਸੀ।ਉਨ੍ਹਾਂ ਕਿਹਾ, ‘ਉਨ੍ਹਾਂ ਤੋਂ ਬਰਾਮਦ ਹੋਈ ਰਾਈਫਲ ਅਤੇ ਗੋਲੀਆਂ ਦੀ ਜਾਂਚ ਤੋਂ ਇਹ ਸਪੱਸ਼ਟ ਹੋ ਗਿਆ ਕਿ ਹਮਲਾ ਕਰਨ ਵਾਲੇ ਉਹ ਹੀ ਸਨ। ਕੈਮਰਿਆਂ ਰਾਹੀਂ ਚਿਹਰਿਆਂ ਦੀ ਪਛਾਣ ਵੀ ਕੀਤੀ ਗਈ ਹੈ।’ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਦੇਸ਼ ਭਰ ਦੇ ਲੋਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਇਨ੍ਹਾਂ ਅੱਤਵਾਦੀਆਂ ਦੇ ਸਿਰ ਵਿੱਚ ਗੋਲੀ ਮਾਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਇਤਫ਼ਾਕ ਦੇਖੋ, ਤਿੰਨਾਂ ਦੇ ਸਿਰ ਵਿੱਚ ਗੋਲੀ ਮਾਰੀ ਗਈ ਸੀ।’