ਖੈੜਾ ਬੇਟ ਵਿਖੇ ਸੰਤ ਬਾਬਾ ਚਰਨਦਾਸ ਜੀ ਦੀ 80 ਬਰਸੀ ਮੌਕੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ

-ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਭਰੀ ਹਾਜ਼ਰੀ, ਧਾਰਮਿਕ ਦੀਵਾਨ ਸਜਾਏ ਗਏ
-ਸੰਗਤਾਂ ਨੂੰ ਵੰਡਿਆ ਗਿਆ ਬੂਟਿਆਂ ਦਾ ਪ੍ਰਸ਼ਾਦ ਕਪੂਰਥਲਾ
TLT NEWS (ਰਮੇਸ਼ ਗਾਬਾ)-ਡੇਰਾ ਬਾਬਾ ਚਰਨ ਦਾਸ ਜੀ (ਉਦਾਸੀਨ)ਖੇੜਾ ਬੇਟ, ਸੁਰਖਪੁਰ, ਜ਼ਿਲਾ ਕਪੂਰਥਲਾ ਵਿਖੇ ਸ੍ਰੀਮਾਨ 1008 ਪਰਮ ਪੂਜਯ ਬਾਬਾ ਚਰਨ ਦਾਸ ਜੀ ਦੀ ਸਲਾਨਾ ਬਰਸੀ ਦੇ ਸਬੰਧ ਵਿੱਚ ਸਲਾਨਾ ਮਹਾਨ ਸਮਾਗਮ ਸੰਤ ਬਾਥਾ ਮਹਾਤਮਾ ਮੁਨੀ ਜੀ ਮੁੱਖ ਸੇਵਾਦਾਰ ਡੇਰਾ ਬਾਬਾ ਚਰਨ ਦਾਸ ਜੀ (ਉਦਾਸੀਨ) ਖੈੜਾ ਬੇਟ ਦੀ ਰਹਿਨੁਮਾਈ ਹੇਠ ਭਾਰੀ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਤੇ 65 ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿੱਚ ਪੰਥ ਪ੍ਰਸਿੱਧ ਢਾਡੀ ਗਿਆਨੀ ਸਤਨਾਮ ਸਿੰਘ ਲਾਲੂ ਘੁੰਮਣ,ਕਥਾਵਾਚਕ ਭਾਈ ਸੁਖਦੇਵ ਸਿੰਘ ਡੱਲੇ ਵਾਲੇ, ਕਵੀਸ਼ਰੀ ਜੱਥਾ ਗਿਆਨੀ ਸੁਖਬੀਰ ਸਿੰਘ ਗੁਰੂ ਨਾਨਕ ਦਲ ਕੀਰਤਨੀ ਜਥੇ ਭਾਈ ਮਨਜਿੰਦਰ ਸਿੰਘ ਹਰ ਰਾਏ ਪੁਰ ਵਾਲੇ, ਬਾਬਾ ਗੁਰਦੀਪ ਸਿੰਘ ਖਜਾਲੇ ਵਾਲੇ ਤੇ ਭਾਈ ਸੁਖਜਿੰਦਰ ਸਿੰਘ ਮੋਨੀ ਹਜ਼ੂਰੀ ਰਾਗੀ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰਾਂ ਤੇ ਗੁਰੂ ਇਤਿਹਾਸ ਨਾਲ ਜੋੜਿਆ ਗਿਆ । ਇਸ ਮੌਕੇ ਤੇ ਸੰਤ ਬਾਬਾ ਲੀਡਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਛੇਵੀਂ, ਸੰਤ ਬਾਬਾ ਅਮਰੀਕ ਸਿੰਘ ਜੀ ਖੂਖਰੈਣ ਵਾਲੇ, ਸੰਤ ਬਾਬਾ ਯੋਗ ਮੁਨੀ, ਸੰਤ ਬਾਬਾ ਸ਼ਮਸ਼ੇਰ ਸਿੰਘ ਨਰਾਇਣਸਰ, ਮਹੰਤ ਉਦੇਕਰਨ ਸੈਦੋਕੇ,ਮਹੰਦ ਰਮਾਨੰਦ,ਮਹੰਤ ਕੇਸ਼ਵ ਮੁਨੀ, ਮਹੰਤ ਕ੍ਰਿਸ਼ਨ ਮੁਨੀ ਪੂਹਲਾ, ਮਹੰਤ ਮਨੋਹਰ ਦਾਸ ਮਾਨਸਾ, ਮਹੰਤ ਸੰਗਮ ਦਾਸ ਮਾਨਸਾ, ਮਹੰਤ ਬਸੰਤ ਦਾਸ, ਮਹੰਤ ਵਿਵੇਕਾਨੰਦ, ਮਹੰਤ ਰਵਿੰਦਰ ਦਾਸ, ਮਹੰਤ ਰੈਕ ਮੁਨੀ ਮਲੇਰਕੋਟਲਾ, ਮਹੰਤ ਚਰਨਪੁਰੀ ਪੱਖੋਂ ਕਲਾਂ, ਮਹੰਤ ਸੁੰਦਰ ਦਾਸ ਪੰਜਗਰਾਈਂ, ਮਹੰਤ ਜਗਦੇਵ ਮੁਨੀ, ਮਹੰਤ ਤਰਸੇਮ ਦਾਸ, ਸਤਨਾਮ ਸਿੰਘ ਹੈਂਡ ਗ੍ਰੰਥੀ ਸਟੇਟ ਗੁਰਦੁਆਰਾ ਸਾਹਿਬ, ਬਾਬਾ ਬਲਦੇਵ ਕ੍ਰਿਸ਼ਨ ਗਿੱਲ, ਬਾਬਾ ਜਸਪਾਲ ਸਿੰਘ ਨੀਲਾ, ਸੁਰਜੀਤ ਸਿੰਘ ਸ਼ੰਟੀ, ਸੰਤ ਗੁਰਪਾਲ ਸਿੰਘ ਨਿਰਮਲ ਕੁਟੀਆ, ਬਾਪੂ ਤਰਸੇਮ ਸਿੰਘ ਪਿਤਾ ਸਾਂਸਦ ਭਾਈ ਅੰਮ੍ਰਿਤਪਾਲ ਸਿੰਘ, ਗੁਰਦੀਪ ਸਿੰਘ ਭੰਡਾਲ ਸੂਬਾ ਸਕੱਤਰ ਪੀਕੇਯੂ ਬਾਗੀ, ਤਨਵੀਰ ਸਿੰਘ ਫਿਆਲੀ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਕਪੂਰਥਲਾ,ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ, ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਹਲਕਾ ਇੰਚਾਰਜ ਭੁਲੱਰ ਆਮ ਆਦਮੀ ਪਾਰਟੀ, ਪਰਵਿੰਦਰ ਸਿੰਘ ਢੋਟ ਹਲਕਾ ਸੰਗਠਨ ਇੰਚਾਰਜ ਆਮ ਆਦਮੀ ਪਾਰਟੀ ਕਪੂਰਥਲਾ,ਕੰਵਰ ਇਕਬਾਲ ਸਿੰਘ ਮੈਂਬਰ ਸਾਇੰਸ ਐਂਡ ਟੈਕਨੋਲਜੀ ਵਿਭਾਗ ਪੰਜਾਬ, ਸਾਬਕਾ ਡੀਐਸਪੀ ਗੁਰਨਾਮ ਸਿੰਘ ਮੁੱਤੀ, ਹੈਪੀ ਖੱਦੜ ਸਰਪੰਚ ਚੱਕੋਕੀ, ਬਲਜੀਤ ਸਿੰਘ ਪੀਏ, ਸੰਨੀ ਰੱਤੜਾ ਸਰਪੰਚ, ਬਲਵਿੰਦਰ ਸਿੰਘ ਸਰਪੰਚ, ਮਨਪ੍ਰੀਤ ਸਿੰਘ ਬੂਹ, ਬਾਬਾ ਹੀਰਾ ਸਿੰਘ ਟਾਹਲੀ ਸਾਹਿਬ, ਬਾਬਾ ਸੁੱਖਾ ਸਿੰਘ ਟਾਹਲੀ ਸਾਹਿਬ ਆਦਿ ਹਾਜ਼ਰ ਸਨ।ਇਸ ਮੌਕੇ ਉੱਤੇ ਗੁਰੂ ਕਾ ਲੰਗਰ ਸਮੇਤ ਮਠਿਆਈਆਂ ਅਤੇ ਠੰਡੇ ਮਿੱਠੇ ਸ਼ੀਤਲ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ।