ਜ਼ੀਰਕਪੁਰ/ TLT NEWS: ਸੁਖਨਾ ਕਾਲੋਨੀ ਵਿਚ ਉਸਾਰੀ ਅਧੀਨ ਵਾਲਮੀਕਿ ਭਵਨ ਦੇ ਪਿੱਛੇ ਪਾਣੀ ਸਟੋਰ ਕਰਨ ਲਈ ਬਣਾਈ ਗਈ ਟੈਂਕੀ ਵਿਚ ਡੁੱਬਣ ਨਾਲ 7 ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਚੀ ਪ੍ਰੀਤੀ ਸਵੇਰੇ ਘਰ ਤੋਂ ਕੁੱਝ ਕਦਮ ਦੂਰ ਬਣਾਏ ਜਾ ਰਹੇ ਵਾਲਮੀਕਿ ਭਵਨ ਵੱਲ ਖੇਡਣ ਗਈ। ਉੱਥੇ ਉਸਾਰੀ ਦੇ ਕੰਮ ਲਈ ਬਣਾਈ ਗਈ 5-6 ਫੁੱਟ ਡੂੰਘੀ ਪਾਣੀ ਦੀ ਟੈਂਕੀ ਖੁੱਲ੍ਹੀ ਹਾਲਤ ਵਿਚ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੀ ਖੇਡਦੇ ਹੋਏ ਟੈਂਕੀ ਵਿਚ ਡਿੱਗ ਗਈ ਅਤੇ ਬਾਹਰ ਨਹੀਂ ਨਿਕਲ ਸਕੀ। ਜਦੋਂ ਮਜ਼ਦੂਰ ਸਵੇਰੇ ਕਰੀਬ 9:30 ਵਜੇ ਕੰਮ ਕਰਨ ਲਈ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਵਿਚੋਂ ਇਕ ਨੇ ਬੱਚੀ ਨੂੰ ਪਾਣੀ ਵਿਚ ਤੈਰਦੇ ਦੇਖਿਆ।ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ, ਬੱਚੀ ਦੇ ਪਰਿਵਾਰ ਵਾਲੇ ਉਸ ਨੂੰ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਠੇਕੇਦਾਰ ‘ਤੇ ਗੰਭੀਰ ਲਾਪਰਵਾਹੀ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਟੈਂਕ ਜਾਂ ਇਸਦੇ ਆਲੇ-ਦੁਆਲੇ ਕੋਈ ਸੁਰੱਖਿਆ ਵਾੜ ਨਹੀਂ ਲਗਾਈ ਗਈ ਸੀ। ਖੁੱਲ੍ਹੇ ਵਿਚ ਖ਼ਤਰਨਾਕ ਢੰਗ ਨਾਲ ਬਣਾਈ ਗਈ ਇਸ ਟੈਂਕੀ ਕਾਰਨ ਇਕ ਮਾਸੂਮ ਬੱਚੀ ਦੀ ਜਾਨ ਚਲੀ ਗਈ।

More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ