ਪੌਂਗ ਡੈਮ ’ਚ ਐਤਵਾਰ ਨੂੰ ਪਾਣੀ ਦਾ ਪੱਧਰ ਦੁਪਹਿਰ ਚਾਰ ਵਜੇ 1366.04 ਤੱਕ ਪੁੱਜ ਗਿਆ ਜਦਕਿ ਸ਼ਨਿਚਰਵਾਰ ਨੂੰ ਇਸੇ ਸਮੇਂ ਦੌਰਾਨ ਇਹ ਪੱਧਰ 1363.05 ਫੁੱਟ ਦਰਜ ਕੀਤਾ ਗਿਆ ਸੀ। ਇਸ ਡੈਮ ਦੀ ਕੁੱਲ ਸਮਰੱਥਾ 1390 ਫੁੱਟ ਦੀ ਹੈ ਤੇ ਡੈਮ ’ਚ 1365 ਫੁੱਟ ਤੱਕ ਪਾਣੀ ਪੁੱਜਣ ਤੋਂ ਬਾਅਦ ਇਸ ਦੇ ਫਲੱਡ ਗੇਟ ਖੋਲ੍ਹਣ ਦਾ ਫ਼ੈਸਲਾ ਡੈਮ ਮੈਨੇਜਮੈਂਟ ਵੱਲੋਂ ਲਿਆ ਜਾਂਦਾ ਹੈ।
ਨੰਗਲ/ਪਠਾਨਕੋਟ(TLT NEWS) : ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਹੋ ਰਹੀ ਬਾਰਿਸ਼ ਤੇ ਪੰਜਾਬ ’ਚ ਪਾਣੀ ਦੀ ਮੰਗ ਘਟਣ ਮਗਰੋਂ ਸੂਬੇ ਦੇ ਡੈਮਾਂ ’ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਹਾਲਾਤ ਇਹ ਹਨ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ’ਚ ਬਿਆਸ ਦਰਿਆ ’ਤੇ ਬਣੇ ਪੌਂਗ ਡੈਮ ’ਚ ਪਾਣੀ ਦੇ ਪੱਧਰ ’ਚ 24 ਘੰਟਿਆਂ ’ਚ ਹੀ ਤਿੰਨ ਫੁੱਟ ਦਾ ਵਾਧਾ ਹੋ ਗਿਆ ਹੈ। ਜਦਕਿ ਪਠਾਨਕੋਟ ਸਥਿਤ ਰਣਜੀਤ ਸਾਗਰ ਡੈਮ ’ਚ ਵੀ ਤਿੰਨ ਦਿਨਾਂ ’ਚ ਪਾਣੀ ਦਾ ਪੱਧਰ ਤਿੰਨ ਫੁੱਟ ਤੱਕ ਵਧ ਗਿਆ ਹੈ। ਡੈਮ ਪ੍ਰਬੰਧਕਾਂ ਮੁਤਾਬਕ ਪਾਣੀ ਲਗਾਤਾਰ ਵਧਦਾ ਰਿਹਾ ਤਾਂ ਕਿਸੇ ਵੇਲੇ ਵੀ ਡੈਮਾਂ ਦੇ ਫਲੱਡ ਗੇਟ ਖੋਲ੍ਹੇ ਜਾ ਸਕਦੇ ਹਨ। ਓਧਰ ਇਸੇ ਦੇ ਮੱਦੇਨਜ਼ਰ ਹੁਸ਼ਿਆਰਪੁਰ, ਗੁਰਦਾਸਪੁਰ ਤੇ ਤਰਨਤਾਰਨ ਜ਼ਿਲ੍ਹੇ ’ਚ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ।ਟ ਖੋਲ੍ਹਣ ਦਾ ਫ਼ੈਸਲਾ ਡੈਮ ਮੈਨੇਜਮੈਂਟ ਵੱਲੋਂ ਲਿਆ ਜਾਂਦਾ ਹੈ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ