* ਇਸ ਮੌਕੇ ਸੋਕੜੇ ਨੌਜਵਾਨਾਂ ਨੇ ਮੀਟਿੰਗ ਵਿਚ ਸ਼ਮੂਲੀਅਤ ਕਰਕੇ ਦੇ ਦਿਨਾਂ ਸਭਿਆਚਾਰਕ ਖੇਡ ਮੇਲੇ ਵਿੱਚ ਪੂਰੇ ਤੌਰ ਤੇ ਤਨੋ-ਮਨੋ-ਧਨ ਸਹਿਯੋਗ ਦਾ ਐਲਾਨ ਕੀਤਾ।

ਪੈਰਿਸ TLT NEWS/ ਪੰਜਾਬ ਸਪੋਰਟਸ ਕਲੱਬ ਫਰਾਂਸ ਦੇ ਸਮੁੱਚੇ ਪ੍ਰਬੰਧਕ ਆਗੂ ਹਮੇਸ਼ਾਂ ਜ਼ਮੀਨੀ ਹਕੀਕਤ ਨਾਲ ਨਾਲ ਜੁੜ ਕੇ ਆਪਣੀ ਮਾਂ ਬੋਲੀ ਅਤੇ ਜਨਮ-ਭੂਮੀ ਦੇ ਮਹਾਨ ਵਿਰਸੇ, ਸਭਿਆਚਾਰ ਤੇ ਵਕਲਚਰ ਨੂੰ ਸੱਤ ਸਮੁੰਦਰੋਂ ਪਾਰ (ਵਿਦੇਸ਼ਾਂ) ਦੀ ਧਰਤੀ ਤੇ ਪ੍ਰਫੁੱਲਤ ਕਰਨ ਤੋਂ ਇਲਾਵਾ ਆਉਣ ਵਾਲੀਆਂ ਨਸਲਾਂ (ਨੌਜਵਾਨਾਂ) ਨੂੰ ਆਪਣੀ ਵਿਰਾਸਤ ਨਾਲ ਜੋੜੀ ਰੱਖਣ ਵਾਸਤੇ ਹਮੇਸ਼ਾਂ ਤੱਤਪਰ ਰਹਿੰਦੇ ਹਨ। ਪੰਜਾਬ ਸਪੋਰਟਸ ਕਲੱਬ ਫਰਾਂਸ ਦੇ ਪ੍ਰਬੰਧਕਾਂ ਦੀ ਗਹਿਰੀ ਸਿਆਣਪ ਅਤੇ ਦੂਰਆਦੇਸ਼ੀ ਸੂਝ ਨਾਲ ਬੀਤੇ 25. ਸਾਲਾਂ ਤੋਂ ਲਗਾਤਾਰ ਫਰਾਂਸ ਵਿਚ ਨਵੀਂ ਜੰਮੇ ਪਲੇ ਪੰਜਾਬੀ ਨੌਜਵਾਨਾਂ ਨਵੀਂ (Generation) ਨੂੰ ਆਪਣੇ ਪੁਰਾਤਨ ਪੁਰਖਿਆ ਦੇ ਵਿਰਾਸਤੀ ਸਭਿਆਚਾਰ, ਕਲਚਰ ਅਤੇ ਵਿਦੇਸਾਂ ਦੇ ਖੇਡ ਮੈਦਾਨਾਂ ਅੰਦਰ ਹਰ ਸਮੇਂ ਮਾਂ ਖੇਡ ਕਬੱਡੀ ਤੇ ਹੋਰ ਖੇਡਾਂ ਵੱਲ ਉਤਸ਼ਾਹਿਤ ਕਰਕੇ ਦੁਨੀਆ ਦੇ ਕੋਨੇ ਕੋਨੇ ਤੱਕ ਪੰਜਾਬ-ਪੰਜਾਬੀਅਤ ਦਾ ਬੋਲ ਬਾਲਾਂ ਦੇਖਣਾ ਚਾਹੁੰਦੇ ਹਨ। ਪੰਜਾਬ ਸਪੋਰਟਸ ਕਲੱਬ ਫਰਾਂਸ ਦੀ ਸਮੁੱਚੇ ਪ੍ਰਬੰਧਕ ਆਗੂ ਅਤੇ ਸਹਿਯੋਗੀ ਮੈਂਬਰ ਸਾਹਿਬਾਨਾਂ ਦੀ ਬੀਤੇ ਦਿਨ ਗੁਜਾਵਿੱਲ (ਪੈਰਿਸ) ਦੇ ਮੁਮਤਾਜ਼ ਰੈਸਟੋਰੈਟ ‘ਚ ਇਕ ਭਰਵੀ ਮੀਟਿੰਗ ਹੋਈ ਜਿਸ ਵਿਚ ਹਰ ਸਾਲਾਂ ਦੀ ਤਰ੍ਹਾਂ ਸੀਜਨ 2025 ਦਾ 9-10 ਅਗਸਤ ਨੂੰ ਦੋ ਦਿਨਾਂ ਸਭਿਆਚਾਰਕ ਖੇਡ ਮੇਲਾ ਅਤੇ ਕਬੱਡੀ ਟੂਰਨਾਮੈਂਟ ਕਰਾਉਣ ਦੀਆਂ ਤਿਆਰੀਆ ਵਾਸਤੇ (ਰੂਪ-ਰੇਖਾ) ਉਲੀਕਣ ਵਾਸਤੇ ਅਹਿਮ ਵਿਚਾਰਾ ਕਰਦਿਆ ਕਈ ਨਰੋਏ ਫੈਸਲੇ ਲਏ ਗਏ। ਇਸ ਮੌਕੇ ਵੱਖ ਵੱਖ ਆਗੂਆ ਨੇ ਕਿਹਾ ਕਿ, ਇਹ ਟੂਰਨਾਮੈਂਟ ਹਰ ਸਾਲ ਸਮੂੰਹ ਸ਼ਹੀਦਾਂ ਨੂੰ ਸਮਰਪਿਤ ਕਰਵਾਇਆ ਜਾਂਦਾ ਹੈ ਇਸ ਲਈ ਨਸ਼ਿਆਂ ਵਿਰੁੱਧ ਪੂਰੀ ਸਖਤੀ ਨਾਲ ਐਕਸ਼ਨ ਲੈਣ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ ਅਤੇ ਨਾ ਹੋਰ ਕਿਸੇ ਤਰ੍ਹਾਂ ਦੀ ਨਿਰਮਾਈ ਵਰਤੀ ਜਾਵੇਗੀ। ਯੂਰਪ ਦੀਆਂ ਸਾਰੀਆਂ ਕਬੱਡੀ ਕਲੱਬਾਂ ਨੂੰ ਟੀਮਾਂ ਵਾਸਤੇ ਸਪੈਸ਼ਲ ਇਕ ਵਿਸ਼ੇਸ਼ ਟੈਂਟ ਲਾਇਆ ਜਾਵੇਗਾ ਜਿਥੇ ਹਰੇਕ ਟੀਮ ਦੇ ਕਬੱਡੀ ਖਿਡਾਰੀਆਂ ਨੂੰ ਟੂਰਨਾਮੈਂਟ ਸ਼ੁਰੂ ਹੋਣ ਤੋਂ ਡੇੜ ਘੰਟਾ ਪਹਿਲਾ ਉਸ ਗਰਾਊਂਡ ਵਿਚ ਪੁੱਜ ਕੇ ਪ੍ਰਬੰਧਕਾਂ ਨੂੰ ਦੱਸਣਾ ਜਰੂਰੀ ਹੋਵੇਗਾ। ਜਿਥੇ ਸਾਰਾ ਦਿਨ ਖਿਡਾਰੀ ਫੈਡਰੇਸ਼ਨ ਦੀ ਨਿਗਰਾਨੀ ਹੇਠ ਰਹਿੰਣਗੇ। ਪੰਜਾਬ ਸਪੋਰਟਸ ਕਲੱਬ ਫਰਾਂਸ ਨੂੰ ਇਸ ਮੀਟਿੰਗ ਵਿਚ ਉਸ ਵਕਤ ਜ਼ਬਰਦਸਤ ਹੁੰਗਾਰਾ ਮਿਲਿਆ ਜਦੋਂ ਸੈਕੜੇ ਨੌਜਵਾਨਾਂ ਨੇ ਭਾਰੀ ਸ਼ਮੂਲੀਅਤ ਕਰਕੇ 9-10 ਅਗਸਤ ਨੂੰ ਹੋ ਰਹੇ ਦੋ ਦਿਨਾਂ ਸਭਿਆਚਾਰਕ ਖੇਡ ਮੇਲਾ ਅਤੇ ਕਬੱਡੀ ਟੂਰਨਾਮੈਂਟ ਨੂੰ ਪੂਰਨ ਤੌਰ ਤੇ ਤਨੋ-ਮਨੋ-ਧਨੋ ਪ੍ਰਬੰਧਕਾਂ ਨੂੰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਸਮੂਹ ਸੰਗਤਾਂ ਦੇ ਚਾਹ, ਪਾਣੀ, ਪਕੌੜੇ, ਠੰਢੇ ਮਿੱਠੇ ਜਲ ਦੀ ਛਬੀਲ ਤੇ ਗੁਰੂ ਕੇ ਲੰਗਰ ਤਿਆਰ ਕਰਕੇ ਵਰਤਾਉਣ ਤੋਂ ਇਲਾਵਾ ਗਰਾਊਂਡ ਤਿਆਰ ਕਰਨ ਦੀ ਦੇਖ ਰੇਖ ਕਰਨ, ਕਾਰ ਪਾਰਕਿੰਗ ਤੋਂ ਇਲਾਵਾ ਯੂਰਪ ਦੇ ਵੱਖ ਵੱਖ ਦੇਸ਼ਾਂ ਤੋਂ ਕਬੱਡੀ ਕਲੱਬਾਂ, ਖੇਡ ਪ੍ਰਮੋਟਰਾਂ, ਦਰਸ਼ਕ ਕਬੱਡੀ ਪ੍ਰੇਮੀਆਂ ਆਓ ਭਗਤ ਲਈ ਵੱਖ ਵੱਖ ਆਗੂਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਇਸ ਮੌਕੇ ਕਲੱਬ ਦੇ ਪ੍ਰਬੰਧਕ ਰਘਬੀਰ ਸਿੰਘ ਕੋਹਾੜ, ਕੁਲਵੀਰ ਸਿੰਘ ਹੇਅਰ (ਸ਼ੀਰਾ), ਬਾਜ ਸਿੰਘ ਵਿਰਕ, ਜਗਤਾਰ ਸਿੰਘ ਬਿੱਟੂ, ਜਸਵੀਰ ਸਿੰਘ ਚੰਨਾ, ਰਾਮ ਸਿੰਘ ਵਿਰਕ, ਗੁਰਪ੍ਰੀਤ ਸਿੰਘ ਮੱਲ੍ਹੀ, ਕੰਤਾ ਚੱਠਾ ਨੇ ਨੌਜਵਾਨਾਂ ਵੱਲੋਂ ਮੀਟਿੰਗ ਵਿਚ ਵਿਚ ਵੱਡੀ ਸ਼ਮੂਲੀਅਤ ਕਰਨ ਤੇ ਜੀ ਆਇਆ ਕਹਿੰਦਿਆ ਖੇਡੇ ਲਈ ਸਹਿਯੋਗ ਦੇਣ ਤੇ ਤਹਿ ਦਿਲੋ ਸਾਰੇ ਨੌਜਵਾਨਾਂ ਦਾ ਸਵਾਗਤ ਕੀਤਾ। ਕਲੱਬ ਆਗੂਆ ਨੇ ਕਿਹਾ ਕਿ, ਪੰਜਾਬ ਸਪੋਰਟਸ ਕਲੱਬ ਫਰਾਂਸ ਵੱਲੋਂ ਨੌਜਵਾਨਾਂ ਨੂੰ ਕਲੱਬ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।ਇਸ ਮੀਟਿੰਗ ‘ਚ ਰਘਬੀਰ ਸਿੰਘ ਕੋਹਾੜ ਕੁਲਵੀਰ ਸਿੰਘ ਹੇਅਰ, ਬਾਜ ਸਿੰਘ ਵਿਰਕ, ਜਗਤਾਰ ਸਿੰਘ ਬਿੱਟੂ, ਜਸਵੀਰ ਸਿੰਘ ਪੱਡਾ (ਚੰਨਾ), ਗੁਰਜੀਤ ਸਿੰਘ ਮੱਲੀ, ਕੰਤਾਂ ਚੱਠਾ, ਨਾਨਕ ਸਿੰਘ ਭੁੱਲਰ, ਰਾਮ ਸਿੰਘ ਵਿਰਕ, ਕੁਲਦੀਪ ਸਿੰਘ ਕਿੰਗਰਾ ਖੁਰਲਾ, ਸੁਖਦੇਵ ਸਿੰਘ ਖਾਲੂ, ਗੁਰਿੰਦਰ ਸਿੰਘ ਸਿੱਧੂ ਖੁਸਰੋਪੁਰ, ਸਰਬਜੀਤ ਸਿੰਘ ਸੰਧੂ, ਚੈਨ ਸਿੰਘ ਚੱਠਾ, ਅਜੀਤ ਸਿੰਘ ਲੰਬੜਦਾਰ, ਮੱਖਣ ਸਿੰਘ ਨੱਥੂਚਾਹਲ, ਮੰਗਾ ਕੋਚ ਸੁਰਖਪੁਰੀਆ, ਜੋਗਿੰਦਰ ਸਿੰਘ ਭੋਲੀ, ਦਲਜੀਤ ਸਿੰਘ ਸੰਧੂ ਭੱਕੂਆਲ, ਗੁਰਜੀਤ ਸਿੰਘ ਪੱਡਾ ਤੇ ਸੋਨੀ ਚੱਠਾ ਸਮੇਤ ਸੈਂਕੜੇ ਨੌਜਵਾਨ ਮੀਟਿੰਗ ਵਿਚ ਹਾਜ਼ਰ ਸਨ।

More Stories
ਨੌਕਰੀ ਜਾਣ ’ਤੇ ਅਮਰੀਕਾ ਤੁਰੰਤ ਛੱਡਣਾ ਪਵੇਗਾ, ਲੱਖਾਂ ਭਾਰਤੀ ਪੇਸ਼ੇਵਰਾਂ ਦੀਆਂ ਮੁਸ਼ਕਲਾਂ ਵਧਾਉਣ ਵਾਲੇ ਪ੍ਰਸਤਾਵ ’ਤੇ ਵਿਚਾਰ
ਗੁਰਜਤਿੰਦਰ ਸਿੰਘ ਰੰਧਾਵਾ ਇੰਟਰਫੇਥ ਕੌਂਸਲ ਆਫ ਗ੍ਰੇਟਰ ਸੈਕਰਾਮੈਂਟੋ ਦੇ ਪੰਜਵੀਂ ਵਾਰ ਡਾਇਰੈਕਟਰ ਚੁਣੇ ਗਏ
ਅੰਗਰੇਜ਼ੀ ਨਾ ਬੋਲਣ ਵਾਲੇ 28,000 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ, ਭਾਰਤੀਆਂ ‘ਤੇ ਸਭ ਤੋਂ ਵੱਧ ਅਸਰ