ਰੇਲ ਕੋਚ ਫੈਕਟਰੀ, ਕਪੂਰਥਲਾ ਵਿਖੇ ਤਿਰੰਗਾ ਸਾਈਕਲ ਰੈਲੀ ਦਾ ਆਯੋਜਨ

ਕਪੂਰਥਲਾ, (TLT NEWS)   ਰੇਲ ਕੋਚ ਫੈਕਟਰੀ, ਕਪੂਰਥਲਾ ਵਿਖੇ 5 ਕਿਲੋਮੀਟਰ ਲੰਬੀ ਤਿਰੰਗਾ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਵਿਚ ਜਨਰਲ ਮੈਨੇਜਰ ਸ਼੍ਰੀ ਐਸ.ਐਸ. ਮਿਸ਼ਰ ,  ਆਰ.ਸੀ.ਐਫ. ਅਧਿਕਾਰੀਆਂ, ਕਰਮਚਾਰੀਆਂ ਅਤੇ ਬੱਚਿਆਂ ਨੇ  ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਦੇਸ਼ ਭਗਤੀ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ।ਸੁਤੰਤਰਤਾ ਦਿਵਸ ਉਤਸਵ ਦੇ ਹਿੱਸੇ ਵਜੋਂ ਅਤੇ ਹਰ ਘਰ ਤਿਰੰਗਾ ਅਭਿਆਨ ਦੇ ਤਹਿਤ, ਇਸ ਤਿਰੰਗਾ ਰੈਲੀ ਦਾ ਉਦਘਾਟਨ ਐਤਵਾਰ ਨੂੰ ਆਰ.ਸੀ.ਐਫ. ਦੇ ਜਨਰਲ ਮੈਨੇਜਰ ਸ਼੍ਰੀ ਐਸ.ਐਸ. ਮਿਸ਼ਰ ਦੁਆਰਾ ਕੀਤਾ ਗਿਆ।ਤਿਰੰਗਾ ਸਾਈਕਲ ਰੈਲੀ ਆਰ.ਸੀ.ਐਫ. ਅਧਿਕਾਰੀ ਰੈਸਟ ਹਾਊਸ ਤੋਂ ਸ਼ੁਰੂ ਹੋਈ ਅਤੇ ਪੂਰੀ ਆਰ.ਸੀ.ਐਫ. ਕਲੋਨੀ ਵਿੱਚ ਚੱਕਰ ਲਗਾ ਕੇ  ਸਮਾਪਤ ਹੋਈ।ਰੈਲੀ ਦੇ ਰਸਤੇ ‘ਤੇ, ਕਲੋਨੀ ਨਿਵਾਸੀਆਂ ਨੇ ਰੈਲੀ ਕਵਿੱਚ ਸ਼ਾਮਿਲ ਸੀਕਲੇ ਸਵਾਰਾਂ  ਦਾ ਪੂਰੇ ਉਤਸ਼ਾਹ ਨਾਲ ਆਪਣੀ ਦੇਸ਼ ਭਗਤੀ ਦੀ ਭਾਵਨਾ ਦਾ ਪ੍ਰਗਟਾਵਾ ਕਰਕੇ  ਕੀਤਾ। ਹਰ ਘਰ ਤਿਰੰਗਾ ਅਭਿਆਨ ਦੇ ਤਹਿਤ, ਪੂਰੇ ਆਰ.ਸੀ.ਐਫ. ਖੇਤਰ ਵਿੱਚ ਹਰ ਘਰ ਤਿਰੰਗਾ ਬੈਨਰ ਪ੍ਰਦਰਸ਼ਿਤ ਕੀਤੇ ਗਏ ਹਨ। ਇਸ ਮੌਕੇ ‘ਤੇ, ਇਸ ਮੁਹਿੰਮ ਨਾਲ ਸਬੰਧਤ ਫਿਲਮਾਂ ਵੀ ਅਧਿਕਾਰੀ ਵਿਸ਼ਰਾਮ ਘਰ  ਵਿੱਚ ਦਿਖਾਈਆਂ ਗਈਆਂ।