*16 ਤੋਂ ਵੱਧ ਪਿੰਡਾਂ ਦੇ ਕਿਸਾਨ ਪ੍ਰਭਾਵਿਤ : ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲ ਡੁੱਬੀ*
*ਵਰ੍ਹਦੇ ਮੀਂਹ ਵਿੱਚ ਸੰਤ ਸੀਚੇਵਾਲ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਨਾਲ ਕੀਤੀ ਮੁਲਾਕਾਤ*
*ਸੰਤ ਸੀਚੇਵਾਲ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਮਦੱਦ ਲਈ ਕਿਸ਼ਤੀ ਤੇ ਐਕਸਾਵੇਟਰ ਮਸ਼ੀਨ ਭੇਜੀ*
ਕਪੂਰਥਲਾ, (TLT NEWS)ਬਿਆਸ ਦਰਿਆ ਵਿੱਚ 1 ਲੱਖ ਕਿਊਸਿਕ ਤੋਂ ਵੱਧ ਪਾਣੀ ਵੱਗਣ ਨਾਲ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਦਰਿਆ ਵਿੱਚ ਪੈਂਦੇ ਮੰਡ ਇਲਾਕੇ ਦੇ 16 ਤੋਂ ਵੱਧ ਪਿੰਡਾਂ ਦੇ ਕਿਸਾਨ ਪ੍ਰਭਾਵਿਤ ਹੋਏ ਹਨ। ਬਾਊਪੁਰ ਪਿੰਡ ਨੇੜੇ ਲਾਏ ਗਏ ਐਡਵਾਂਸ ਬੰਨ੍ਹ ਵਿੱਚ 100 ਫੁੱਟ ਤੋਂ ਵੱਧ ਪਾੜ ਪੈਣ ਨਾਲ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲ ਡੁੱਬ ਗਈ ਹੈ। ਜਿਹੜੇ ਪਿੰਡ ਪਾਣੀ ਨਾਲ ਘਿਰ ਗਏ ਹਨ ਉਹਨਾਂ ਵਿੱਚ ਬਾਉਪੁਰ, ਭੈਣੀ ਬਹਾਦਰ, ਕਾਦਰ ਬਖਸ਼, ਬਾਉਪੁਰ ਜਾਦੀਦ, ਬਾਉਪੁਰ ਕਦੀਮ, ਰਾਮਪੁਰ ਗੌਰਾ, ਸੰਗੜਾ, ਮਿੱਧੇਵਾਲ ਅਤੇ ਪਾਸਨ ਕਦੀਮ ਆਦਿ ਸ਼ਾਮਿਲ ਹਨ।ਅੱਜ ਸਵੇਰ ਤੋਂ ਹੀ ਵਰ੍ਹਦੇ ਕਿਣਮਿਣ ਮੀਂਹ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਸੇਵਾਦਾਰਾਂ ਨਾਲ ਅੱਜ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਪਾਣੀ ਵਿੱਚ ਘਿਰੇ ਕਿਸਾਨਾਂ ਨੂੰ ਘਰਾਂ ਵਿੱਚੋਂ ਸੁਰੱਖਿਅਤ ਕੱਢਣ ਅਤੇ ਉਹਨਾਂ ਨੂੰ ਖਾਣਾ ਪਹੁੰਚਾਉਣ ਲਈ ਸੰਤ ਸੀਚੇਵਾ ਲ ਨੇ ਆਪਣੀਆਂ 2 ਕਿਸ਼ਤੀਆ ਮਹੁੱਈਆ ਕਰਵਾਈਆਂ। ਐਡਵਾਂਸ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਵੀ ਸੰਤ ਸੀਚੇਵਾਲ ਵੱਲੋਂ ਕਿਸਾਨਾਂ ਦੀ ਮਦੱਦ ਲਈ ਐਕਸਾਵੇਟਰ ਮਸ਼ੀਨ ਭੇਜੀ ਗਈ। ਉਧਰ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਮੰਗ ਕੀਤੀ ਕਿ ਹਰੀਕੇ ਹੈੱਡ ਦੇ ਗੇਟ ਖੁਲਵਾਏ ਜਾਣ ਤਾਂ ਜੋ ਇਸ ਇਲਾਕੇ ਵਿੱਚੋਂ ਪਾਣੀ ਦੀ ਨਿਕਾਸੀ ਹੋ ਸਕੇ। ਸੰਤ ਸੀਚੇਵਾਲ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਉਹਨਾਂ ਦੇ ਨਾਲ ਖੜ੍ਹੇ ਹਨ ਤੇ ਉਹਨਾਂ ਦੀ ਹਰ ਸੰਭਵ ਮਦੱਦ ਕਰਨ ਲਈ ਤਿਆਰ ਹਨ। ਜਿਹੜੇ ਕਿਸਾਨਾਂ ਦੇ ਪਸ਼ੂਆਂ ਨੂੰ ਚਾਰੇ ਦੀ ਲੋੜ ਸੀ ਉਹਨਾਂ ਦਾ ਪ੍ਰਬੰਧ ਕਰਦਿਆ ਸੰਤ ਸੀਚੇਵਾਲ ਨੇ ਸੇਵਾਦਾਰਾਂ ਦੀ ਡਿਊਟੀ ਲਾਈ ਜਿਹੜੇ ਕਿਸਾਨਾਂ ਤੱਕ ਹਰਾ ਚਾਰਾ ਮਹੁੱਈਆ ਕਰਵਾਉਣਗੇ।ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਸੰਤ ਸੀਚੇਵਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿੰਡ ਬਾਊਪੁਰ ਨੇੜੇ ਲਗਭਗ ਇੱਕ ਸੌ ਫੁੱਟ ਦਾ ਪਾੜ ਪੈਣ ਨਾਲ ਝੋਨੇ ਦੀਆਂ ਖੜ੍ਹੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਜੋ ਚਾਰ ਤੋਂ ਪੰਜ ਫੁੱਟ ਪਾਣੀ ਵਿੱਚ ਡੁੱਬ ਗਈਆਂ ਹਨ। ਉਹਨਾਂ ਕਿਹਾ ਕਿ ਸੇਵਾਦਾਰ ਲਗਾਤਾਰ ਵਧਦੇ ਹੜ੍ਹ ਦੇ ਪਾਣੀ ‘ਤੇ ਨਜ਼ਰ ਰੱਖ ਰਹੇ ਹਨ ਤੇ ਕਿਸਾਨਾਂ ਦੀ ਸਹਾਇਤਾ ਲਈ ਹਰ ਵਕਤ ਮੌਕੇ ਤੇ ਮੌਜੂਦ ਹਨ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਵੱਡੀ ਗਿਣਤੀ ਵਿੱਚ ਹੜ੍ਹ ਪ੍ਰਭਾਵਿਤ ਕਿਸਾਨਾਂ ਨਾਲ ਮੁਲਾਕਾਤ ਕੀਤੀ।

More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ