ਗੁਜਰਾਤ: ਸੂਰਤ ਫੈਕਟਰੀ ਤੋਂ 25 ਕਰੋੜ ਰੁਪਏ ਦੇ 70 ਹਜ਼ਾਰ ਕੈਰੇਟ ਦੇ ਹੀਰੇ ਚੋਰੀ

ਸੂਰਤ /TLT NEWS– ਇੱਥੋਂ ਦੇ ਕਪੋਦਰਾ ਇਲਾਕੇ ਵਿਚ ਇਕ ਹੀਰਾ ਫੈਕਟਰੀ ਤੋਂ 25 ਕਰੋੜ ਰੁਪਏ ਤੋਂ ਵੱਧ ਦੇ 70ਹਜ਼ਾਰ ਕੈਰੇਟ ਦੇ ਹੀਰੇ ਚੋਰੀ ਹੋ ਗਏ ਹਨ। ਡੀ.ਸੀ.ਪੀ. ਸੂਰਤ ਆਲੋਕ ਕੁਮਾਰ ਨੇ ਕਿਹਾ ਕਿ ਚੋਰੀ ਤੋਂ ਬਾਅਦ ਮੁਲਜ਼ਮਾਂ ਨੇ ਕੰਪਨੀ ਵਿਚ ਲੱਗੇ ਸੀ.ਸੀ.ਟੀ.ਵੀ. ਤੋੜ ਦਿੱਤੇ ਅਤੇ ਡੀ.ਵੀ.ਆਰ. ਵੀ ਲੈ ਗਏ।  ਪੁਲਿਸ ਦੇ ਅਨੁਸਾਰ, ਚੋਰਾਂ ਨੇ ਪਿਛਲੇ 2 ਦਿਨਾਂ ਤੋਂ ਚੱਲ ਰਹੇ ਤਿਉਹਾਰਾਂ ਦਾ ਫ਼ਾਇਦਾ ਉਠਾਇਆ। ਉਨ੍ਹਾਂ ਨੇ ਡੀ. ਕੇ. ਸੰਨਜ਼ ਨਾਮਕ ਹੀਰਾ ਕੰਪਨੀ ਦੇ ਲਾਕਰ ਅਤੇ ਸੇਫ ਨੂੰ ਗੈਸ ਕਟਰ ਨਾਲ ਕੱਟਿਆ ਅਤੇ ਕਰੋੜਾਂ ਦੇ ਹੀਰੇ ਲੈ ਕੇ ਭੱਜ ਗਏ। ਸੋਮਵਾਰ ਨੂੰ ਜਦੋਂ ਕੰਮ ਦੁਬਾਰਾ ਸ਼ੁਰੂ ਹੋਇਆ ਤਾਂ ਪਤਾ ਲੱਗਾ ਕਿ ਸੇਫ ਕੱਟੀ ਹੋਈ ਸੀ। ਸੂਰਤ , 18 ਅਗਸਤ- ਇੱਥੋਂ ਦੇ ਕਪੋਦਰਾ ਇਲਾਕੇ ਵਿਚ ਇਕ ਹੀਰਾ ਫੈਕਟਰੀ ਤੋਂ 25 ਕਰੋੜ ਰੁਪਏ ਤੋਂ ਵੱਧ ਦੇ 70ਹਜ਼ਾਰ ਕੈਰੇਟ ਦੇ ਹੀਰੇ ਚੋਰੀ ਹੋ ਗਏ ਹਨ। ਡੀ.ਸੀ.ਪੀ. ਸੂਰਤ ਆਲੋਕ ਕੁਮਾਰ ਨੇ ਕਿਹਾ ਕਿ ਚੋਰੀ ਤੋਂ ਬਾਅਦ ਮੁਲਜ਼ਮਾਂ ਨੇ ਕੰਪਨੀ ਵਿਚ ਲੱਗੇ ਸੀ.ਸੀ.ਟੀ.ਵੀ. ਤੋੜ ਦਿੱਤੇ ਅਤੇ ਡੀ.ਵੀ.ਆਰ. ਵੀ ਲੈ ਗਏ।  ਪੁਲਿਸ ਦੇ ਅਨੁਸਾਰ, ਚੋਰਾਂ ਨੇ ਪਿਛਲੇ 2 ਦਿਨਾਂ ਤੋਂ ਚੱਲ ਰਹੇ ਤਿਉਹਾਰਾਂ ਦਾ ਫ਼ਾਇਦਾ ਉਠਾਇਆ। ਉਨ੍ਹਾਂ ਨੇ ਡੀ. ਕੇ. ਸੰਨਜ਼ ਨਾਮਕ ਹੀਰਾ ਕੰਪਨੀ ਦੇ ਲਾਕਰ ਅਤੇ ਸੇਫ ਨੂੰ ਗੈਸ ਕਟਰ ਨਾਲ ਕੱਟਿਆ ਅਤੇ ਕਰੋੜਾਂ ਦੇ ਹੀਰੇ ਲੈ ਕੇ ਭੱਜ ਗਏ। ਸੋਮਵਾਰ ਨੂੰ ਜਦੋਂ ਕੰਮ ਦੁਬਾਰਾ ਸ਼ੁਰੂ ਹੋਇਆ ਤਾਂ ਪਤਾ ਲੱਗਾ ਕਿ ਸੇਫ ਕੱਟੀ ਹੋਈ ਸੀ।