ਜਲੰਧਰ, 19 ਅਗਸਤ(ਰਮੇਸ਼ ਗਾਬਾ) : ਸਹਿ-ਸਿੱਖਿਆ ਵਾਲੇ ਰਿਹਾਇਸ਼ੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ (ਸ਼ਾਹਕੋਟ) ਵਿਖੇ ਵਿਦਿਅਕ ਵਰ੍ਹੇ 2026-27 ਲਈ ਖਾਲੀ ਸੀਟਾਂ ਲਈ ਨੌਂਵੀਂ ਅਤੇ ਗਿਆਰਵੀਂ ਜਮਾਤ ਦੇ ਦਾਖ਼ਲੇ ਲਈ ਆਨਲਾਈਨ ਦਾਖ਼ਲਾ ਫਾਰਮ ਭਰਨ ਦੀ ਆਖਰੀ ਮਿਤੀ 23 ਸਤੰਬਰ 2025 ਹੈ।
ਲੇਟਰਲ ਐਂਟਰੀ ਚੋਣ ਪ੍ਰੀਖਿਆ 7 ਫਰਵਰੀ 2026 ਨੂੰ ਹੋਵੇਗੀ। ਉਮੀਦਵਾਰ ਇਸ ਪ੍ਰੀਖਿਆ ਲਈ ਕੇਵਲ ਆਨਲਾਈਨ ਦਾਖਲਾ ਪੋਰਟਲ ਰਾਹੀਂ ਅਪਲਾਈ ਕਰ ਸਕਦੇ ਹਨ। 9ਵੀਂ ਕਲਾਸ ਲਈ ਆਨਲਾਈਨ ਰਜਿਸਟ੍ਰੇਸ਼ਨ ਲਈ ਲਿੰਕ https://cbseitms.nic.in/2025/nvsix_9 ਅਤੇ 11ਵੀਂ ਕਲਾਸ ਲਈ ਲਿੰਕ https://cbseitms.nic.in/2025/nvsxi_11 ਹੈ।
ਇਸ ਚੋਣ ਪ੍ਰੀਖਿਆ ਵਿੱਚ ਜ਼ਿਲ੍ਹਾ ਜਲੰਧਰ ਦੇ ਕਿਸੇ ਵੀ ਸਰਕਾਰੀ/ਮਾਨਤਾ ਪ੍ਰਾਪਤ ਸਕੂਲ ਵਿੱਚ ਨਿਯਮਿਤ ਤੌਰ ‘ਤੇ ਪੜ੍ਹਦੇ ਵਿਦਿਆਰਥੀ ਯੋਗ ਹਨ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ