TLT NEWS/ਜਲੰਧਰ:ਜਿਸਦੇ ਵਿੱਚ ਪੰਜਾਹ ਵਿਅਕਤੀਆਂ ਦੇ ਮੈਡੀਕਲ ਟੈਸਟ ਕੀਤੇ ਗਏ ਤੇ ਮੌਕੇ ਤੇ ਹੀ ਆਯੁਰਵੈਦਿਕ ਦਵਾਈਆਂ ਵੀ ਦਿੱਤੀਆਂ ਗਈਆਂ। ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਆਯੁਰਵੈਦਿਕ ਸਾਡੀ ਸਭ ਤੋਂ ਪੁਰਾਣੀ ਵਿਧੀ ਹੈ । ਆਯੁਰਵੈਦਿਕ ਦਵਾਈਆਂ ਪੂਰੇ ਵਿਸ਼ਵ ਦੇ ਵਿੱਚ ਕਰੋਨਾ ਕਾਲ ਦੌਰਾਨ ਪ੍ਰਸਿੱਧ ਹੋਈਆਂ ਤੇ ਇਸ ਦਾ ਫਾਇਦਾ ਪੂਰੀ ਦੁਨੀਆ ਦੇ ਲੋਕਾਂ ਨੇ ਲਿਆ। ਕਰੋਨਾ ਦੇ ਸਮੇਂ ਆਯੁਰਵੈਦਿਕ ਦਵਾਈਆਂ ਦੇ ਨਾਲ ਹੀ ਲੋਕਾਂ ਨੇ ਆਪਣੇ ਘਰਾਂ ਅੰਦਰ ਬੈਠੇ ਕੇ ਕਰੋਨਾ ਜਿਹੀ ਬਿਮਾਰੀ ਤੋਂ ਬਚਣ ਵਿੱਚ ਸਫਲ ਰਹੇ। ਵਿਸ਼ਵ ਦੇ ਵਿੱਚ ਆਯੁਰਵੈਦਿਕ ਦਾ ਚੱਲਣ ਵਧਿਆ ਹੈ। ਚੜ੍ਹਦੀ ਕਲਾ ਸਪੋਰਟਸ ਅਤੇ ਯੂਥ ਕਲੱਬ ਦਾ ਇਹ ਉਪਰਾਲਾ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਆਯੁਰਵੈਦ ਦੇ ਨਾਲ ਜੋੜਿਆ ਜਾਵੇ ।ਅੱਜ ਦੇ ਇਸ ਮੈਡੀਕਲ ਚੈੱਕਅੱਪ ਕੈਂਪ ਦੇ ਵਿੱਚ ਲੋਕਾਂ ਨੂੰ ਆਯੁਰਵੈਦਿਕ ਦਵਾਈਆਂ ਦਿੱਤੀਆਂ ਗਈਆਂ । ਚੜਦੀ ਕਲਾ ਸਪੋਰਟਸ ਅਤੇ ਯੂਥ ਕਲੱਬ ਦੀ ਮੁਖੀ ਹਰਵਿੰਦਰ ਕੌਰ ਨੇ ਦੱਸਿਆ ਕਿ ਇਸ ਮੈਡੀਕਲ ਕੈਂਪ ਲਈ ਚੰਡੀਗੜ੍ਹ ਤੋਂ ਮੈਡੀਕਲ ਟੀਮ ਆਈ ਸੀ ਜਿਸ ਵਿੱਚ ਡਾਕਟਰ ਤਜਿੰਦਰ ਕੌਰ ਜੀ ਜਿਨ੍ਹਾਂ ਨੇ ਟੈਸਟ ਕੀਤੇ ਅਤੇ ਉਹਨਾਂ ਦੇ ਨਾਲ ਮਾਇੰਡ ਸੈਟ ਟੇਨਰ ਸ਼੍ਰੀ ਸੁਰਿੰਦਰ ਕੁਮਾਰ ਭੂਮਲਾ ਜੀ ਨੇ ਸ਼ਿਰਕਤ ਕੀਤੀ । ਵਿਸ਼ੇਸ਼ ਤੌਰ ਤੇ ਸ੍ਰੀਮਤੀ ਮਨਜੀਤ ਕੌਰ, ਜਸਪ੍ਰੀਤ ਕੌਰ , ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਤੋਖ ਸਿੰਘ ਜੀ ਬਹੁਤ ਸਹਿਯੋਗ ਰਿਹਾ। ਇਲਾਕਾ ਨਿਵਾਸੀਆਂ ਨੇ ਇਸ ਮੈਡੀਕਲ ਕੈਂਪ ਦਾ ਬਹੁਤ ਲਾਭ ਲਿਆ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਇਸੇ ਤਰ੍ਹਾਂ ਦੇ ਮੈਡੀਕਲ ਕੈਂਪ ਵੱਖ ਵੱਖ ਪਿੰਡਾਂ ਵਿੱਚ ਲਗਾਏ ਜਾਣਗੇ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ