*ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਨਸ਼ਿਆ ਖਿਲਾਫ ਸ਼ਿਕੰਜਾ ਕੱਸਿਆ: 75 ਗ੍ਰਾਂਮ ਹੈਰੋਇਨ ਅਤੇ ਨਸ਼ੀਲੇ ਗੋਲੀਆਂ ਸਮੇਤ 16 ਮੁਲਜਮ ਕੀਤੇ ਗ੍ਰਿਫਤਾਰ*

ਜਲੰਧਰ 23 ਅਗਸਤ (ਰਮੇਸ਼ ਗਾਬਾ) *“ਯੁੱਧ ਨਸ਼ਿਆਂ ਵਿਰੁੱਧ”* ਮੁਹਿੰਮ ਲਗਾਤਾਰ ਜਾਰੀ ਰੱਖਦਿਆਂ ਹੋਇਆ ਕਮਿਸ਼ਨਰੇਟ ਪੁਲਿਸ ਜਲੰਧਰ ਨੇ 16 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ 75 ਗ੍ਰਾਂਮ ਹੈਰੋਇਨ, 42 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ।
ਜਾਣਕਾਰੀ ਸਾਂਝੀ ਕਰਦਿਆ ਹੋਇਆਂ ਪੁਲਿਸ ਕਮਿਸ਼ਨਰ ਸ੍ਰੀਮਤੀ ਧਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਕਾਰਵਾਈ ਏ.ਡੀ.ਸੀ.ਪੀ- 1 ਸ੍ਰੀਮਤੀ ਅਕਾਰਸ਼ੀ ਜੈਨ ਅਤੇ ਏ.ਡੀ.ਸੀ.ਪੀ- 2 ਹਰਿੰਦਰ ਸਿੰਘ ਗਿੱਲ ਅਤੇ ਹਲਕਾ ਜੀ.ਓ ਅਫਸਰਾਂ ਦੀ  ਨਿਗਰਾਨੀ ਹੇਠ ਕੀਤੀ ਗਈ। ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਨਸ਼ਾ ਕਰਨ ਅਤੇ ਸਪਲਾਈ ਕਰਨ ਵਾਲਿਆਂ ਖਿਲਾਫ ਪਿੱਛਲੇ ਦੋ ਦਿਨਾਂ ਵਿੱਚ ਵੱਖ ਵੱਖ ਥਾਣਿਆ ਵਿੱਚ ਨਸ਼ੀਲੇ ਪਦਾਰਥਾਂ ਸਮੇਤ 16 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਮੁਲਜਮਾਂ ਵਿੱਚ ਕੁੱਝ ਮੁਲਜਮ ਅਜਿਹੇ ਹਨ ਜੋ ਪਹਿਲਾਂ ਵੀ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਰਹੇ ਹਨ। ਜਿਹਨਾਂ ਤੇ ਹੇਠ ਲਿਖੇ ਅਨੁਸਾਰ ਕਾਰਵਾਈ ਕੀਤੀ ਗਈ ਹੈ।
•  *14 ਮੁਕੱਦਮੇ NDPS ਐਕਟ ਅਧੀਨ ਦਰਜ*
•  *16 ਮੁਲਜਮ ਨਸ਼ੇ ਸੰਬੰਧੀ ਗਤੀਵਿਧੀਆਂ ‘ਚ ਗ੍ਰਿਫਤਾਰ*
•  *75 ਗ੍ਰਾਮ ਹੈਰੋਇਨ ਬਰਾਮਦ*
•  *42 ਨਸ਼ੀਲੀਆਂ ਗੋਲੀਆਂ ਬਰਾਮਦ*
ਉਹਨਾਂ ਨੇ ਅੱਗੇ ਦੱਸਿਆ ਕਿ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦੇ ਨਾਲ ਨਾਲ ਨਸ਼ਾ ਕਰਨ ਦੇ ਆਦੀ ਵਿਆਕਤੀਆ ਦੇ ਪੁਨਰਵਾਸ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਜਿਸਦੇ ਤਹਿਤ ਕੁੱਲ 8 ਵਿਆਕਤੀਆਂ ਨੂੰ ਨਸ਼ਾ ਪੁਨਰਵਾਸ ਅਤੇ ਸਹਾਇਤਾ ਲਈ ਨਸ਼ਾ ਛੁਡਾਊ ਕੇਂਦਰਾ ਵਿੱਚ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਨੇ ਦ੍ਰੜਿਤਾ ਨਾਲ ਕਿਹਾ ਕਿ ਜਲੰਧਰ ਪੁਲਿਸ ਨਸ਼ਾ ਤਸਕਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਸ਼ਹਰਿ ਪੱਧਰੀ ਤੀਬਰ ਮੁਹਿੰਮ ਜਾਰੀ ਰੱਖੇਗੀ, ਜਿਸਦਾ ਦਾ ਇੱਕਮਾਤਰ ਉਦੇਸ਼ ਜਲੰਧਰ ਨੂੰ ਨਸ਼ਾ ਮੁਕਤ ਸ਼ਹਿਰ ਬਣਾਉਣਾ ਹੈ।