ਜਲੰਧਰ :TLT NEWS/ ਲਿਖਾਰੀ ਸਭਾ, ਬਰਮਿੰਘਮ (ਯੂ ਕੇ) ਵਲੋਂ ਸ਼ਾਇਰ ਰੂਪ ਦਬੁਰਜੀ ਦੀ ਇੰਗਲੈਂਡ ਫੇਰੀ ਕਰਕੇ ਕਵੀ ਦਰਬਾਰ, ਲੋਕ ਕਵੀ ਤਾਰਾ ਸਿੰਘ ਤਾਰਾ ਦੇ ਗ੍ਰਹਿ ਵਿਖ਼ੇ ਕਰਵਾਇਆ ਗਿਆ l ਤਾਰਾ ਸਿੰਘ ਤਾਰਾ ਨੇ ਆਏ ਹੋਏ ਸਰੋਤਿਆਂ ਅਤੇ ਕਵੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ “ਜੀ ਆਇਆਂ ਨੂੰ” ਸੰਬੋਧਨ ਕਰਦਿਆਂ ਕਿਹਾ, ਭਵਿੱਖ ਵਿਚ ਪੰਜਾਬੀ ਸਾਹਿਤ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਅਜਿਹੇ ਸਮਾਗਮ ਕਰਦੇ ਰਹਾਂਗੇ l ਇਸ ਕਵੀ ਦਰਬਾਰ ਦੀ ਪ੍ਰਧਾਗੀ ਮਸ਼ਹੂਰ ਗੀਤਕਾਰ ਚੰਨ ਜੰਡਿਆਲਵੀ ਨੇ ਕੀਤੀ ਅਤੇ ਰਾਮ ਚਾਹਲ ਨੇ ਮੰਚ ਸੰਚਾਲਿਕ ਦੇ ਫਰਜ਼ ਨਿਭਾਉਂਦੀਆ ਭਾਵਪੂਰਤ ਅੰਦਾਜ਼ ਵਿਚ ਕਵੀ ਦਰਬਾਰ ਦੀ ਸ਼ੁਰੂਆਤ ਵਿਚ ਸ਼ਾਇਰ ਰੂਪ ਦਬੁਰਜੀ ਨੂੰ ਸ਼ਾਇਰੀ ਸੁਣਾਉਣ ਦਾ ਸੱਦਾ ਦਿੱਤਾ l ਸ਼ਾਇਰ ਰੂਪ ਦਬੁਰਜੀ ਨੇ ਸੱਭਿਆਚਾਰਕ ਗੀਤ ਫੁੱਲਕਾਰੀ ਤਰੁਨਮ ਵਿਚ ਗਾ ਕੇ ਸੁਣਾਇਆ ਅਤੇ ਉਪਰੰਤ ਅੱਧੀ ਦਰਜ਼ਨ ਗ਼ਜ਼ਲਾਂ ਸੁਣਾ ਕੇ ਖੂਬਸੂਰਤ ਸਾਹਿਤਕ ਮਾਹੌਲ ਸਿਰਜਿਆ ਅਤੇ ਖੂਬ ਦਾਦ ਖੱਟੀ ਚੰਨ ਜੰਡਿਆਲਵੀ ਵਲੋਂ ਆਪਣਾ ਕਾਵਿ ਸੰਗ੍ਰਹਿ “ਮਿੱਤਰਾਂ ਦਾ ਰੱਬ ਰਾਖਾ” ਸ਼ਾਇਰ ਰੂਪ ਦਬੁਰਜੀ ਅਤੇ ਰਾਮ ਚਾਹਲ ਨੂੰ ਭੇਟ ਕੀਤਾ l ਇਨਕਲਾਬੀ ਸ਼ਾਇਰ ਤਾਰਾ ਸਿੰਘ ਤਾਰਾ ਨੇ ਇਨਕਲਾਬੀ ਗੀਤ ਸੁਣਾ ਕੇ ਮਾਹੌਲ ਨੂੰ ਹੋਰ ਇਨਕਲਾਬੀ ਰੰਗ ਚਾੜਿਆ l ਮਹਿੰਦਰ ਦਿਲਬਰ ਨੇ ਤਰੁੱਮਨ ਗੀਤ ਪੜ੍ਹ ਕੇ ਚੰਗਾ ਰੰਗ ਬੰਨਿਆਂ l ਕਹਾਣੀਕਾਰ ਜਸਵਿੰਦਰ ਨੇ ਗੀਤ ਅਤੇ ਗ਼ਜ਼ਲ, ਭੁਚੰਗੀ ਗਰੁੱਪ ਦੇ ਗਾਇਕ ਦਲਬੀਰ ਨੇ ਸ਼ਿਵ ਕੁਮਾਰ ਬਟਾਲਵੀ ਦੀਆਂ ਚਰਚਿਤ ਰਚਨਾਵਾਂ,ਗਾਇਕ ਸਾਗਰ ਨੇ ਲੋਕ ਤੱਥ, ਨਛੱਤਰ ਭੋਗਲ ਨੇ ਵੰਡ ਨਾਲ ਸਬੰਧਤ ਗੀਤ, ਧਰਮ ਚੰਦ ਮਹੇ ਨੇ ਗੀਤ-ਗ਼ਜ਼ਲ ਅਤੇ ਰਾਮ ਚਾਹਲ ਨੇ ਨਜ਼ਮ ਅਤੇ ਚੋਣਵੀਂ ਸ਼ਾਇਰੀ ਪੜ੍ਹ ਕੇ ਨਜ਼ਾਰਾ ਬੰਨ ਦਿੱਤਾ

More Stories
ਅਮਰੀਕਾ ‘ਚ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੈਲੀਕਾਪਟਰ ਕਰੈਸ਼: ਲਾੜੇ ਦੀ ਮੌਤ, 6 ਘੰਟੇ ਤੱਕ ਲਾਸ਼ ਹੇਠਾਂ ਫਸੀ ਰਹੀ ਲਾੜੀ
ChatGPT ਖ਼ਿਲਾਫ਼ ਕੈਨੇਡਾ ਵਿੱਚ ਮੁਕੱਦਮਾ, ਸਕੂਲ ਫਾਇਰਿੰਗ ਕੇਸ ‘ਚ ਸ਼ੂਟਰ ਦੀ ਮਦਦ ਕਰਨ ਦਾ ਆਰੋਪ
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ