ਜਲੰਧਰ, (ਰਮੇਸ਼ ਗਾਬਾ)- 25ਵੀਂ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਦਾ ਉਦਘਾਟਨ ਅੱਜ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਵਿੱਚ ਸ੍ਰੀ ਦੀਪਕ ਬਾਲੀ (ਆਮ ਆਦਮੀ ਪਾਰਟੀ ਪੰਜਾਬ ਐਡਵਾਈਜ਼ਰ ਆਫ ਪੰਜਾਬ ਟੂਰੀਜਮ ਐਂਡ ਕਲਚਰ ਐਂਡ ਅਫੇਅਰਸ ਡਿਪਾਰਟਮੈਂਟ ਪੰਜਾਬ) ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਸਕੇਟਿੰਗ ਐਸੋਸੀਏਸ਼ਨ ਦੀ ਪ੍ਰਧਾਨ ਡਾ. ਰਸ਼ਮੀ ਵਿੱਜ ਤੇ ਵਿਸ਼ੇਸ਼ ਮਹਿਮਾਨ ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਐਮ. ਐੱਸ. ਛਤਵਾਲ (ਆਈ. ਏ. ਐਸ.) ਪਟਿਆਲਾ ਵੀ ਮੌਜੂਦ ਸਨ। ਇਸ ਮੌਕੇ ਵਿਸ਼ੇਸ਼ ਮਹਿਮਾਨ ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਐਮ. ਐੱਸ. ਛਤਵਾਲ ਵੱਲੋਂ ਰੋਲਰ ਹਾਕੀ, ਸਕੂਟਰ ਈਵੈਂਟ ਤੇ ਆਰਟਿਸਟਿਕ ਦੇ ਬੱਚਿਆਂ ਨੂੰ ਵੀ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਡਾ. ਰਸ਼ਮੀ ਵਿੱਜ ਪ੍ਰਧਾਨ ਜ਼ਿਲ੍ਹਾ ਰੋਲਰ ਸਕੇਟਿੰਗ ਐਸੋਸੀਏਸ਼ਨ ਨੂੰ ‘ਸਕੇਟਿੰਗ ਰਤਨ ਅਵਾਰਡ’ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਦਿਲਬਾਗ ਸਿੰਘ ਕਾਹਲੋਂ ਵਲੋਂ ਦਿੱਤੀ ਗਈ। ਇਸ ਮੌਕੇ ਬਲਰਾਮ ਕੁਮਾਰ, ਸਰਵੀਸ਼ ਉਬਰਾਏ, ਮਨੀਸ਼, ਪਰਮਜੀਤ, ਨਿਤਿਨ, ਵਿਸ਼ਾਲ ਤੇ ਬਖਸ਼ੀਸ਼ ਸਿੰਘ ਵੀ ਹਾਜ਼ਰ ਸਨ। ਰੋਲਰ ਹਾਕੀ ਵਿੱਚ ਜਲੰਧਰ-ਏ ਟੀਮ ਪਹਿਲੇ ਸਥਾਨ ‘ਤੇ, ਜਲੰਧਰ-ਬੀ ਟੀਮ ਦੂਸਰੇ ਸਥਾਨ ‘ਤੇ ਅਤੇ ਜਲੰਧਰ-ਸੀ ਟੀਮ ਤੀਸਰੇ ਸਥਾਨ ‘ਤੇ ਰਹੇ। ਸਕੂਟਰ ਵਿੱਚ ਅੰਡਰ-4 ਉਮਰ ਵਰਗ ਵਿੱਚ ਰਾਈਨ ਕੁਮਾਰ ਪਹਿਲੇ ਸਥਾਨ ‘ਤੇ, 4 ਤੋਂ 6 ਉਮਰ ਵਿੱਚ ਦੀਵਾ ਦੀਵਾਂਸ਼ ਸੇਠੀ ਪਹਿਲੇ ਸਥਾਨ ‘ਤੇ, 6 ਤੋਂ 8 ਸਾਲ ਉਮਰ ਵਰਗ ਵਿੱਚ ਕੁੜੀਆਂ ਵਿੱਚ ਕ੍ਰਿਸ਼ਨਾਵੀ ਚੱਡਾ ਪਹਿਲੇ, ਕਵੀਸ਼ਾ ਜੈਨ ਦੂਸਰੇ ਤੇ ਦੀਵਾਂਸ਼ੀ ਗੁਪਤਾ ਤੀਸਰੇ ਸਥਾਨ ‘ਤੇ ਰਹੀ । 8 ਤੋਂ 10 ਉਮਰ ਵਰਗ ਵਿੱਚ ਮੁੰਡਿਆਂ ਵਿੱਚ ਗੁਰਸ਼ਾਂਤ ਸਿੰਘ ਪਹਿਲੇ ਸਥਾਨ ‘ਤੇ ਅਤੇ 10 ਤੋਂ 12 ਸਾਲ ਉਮਰ ਵਰਗ ਵਿੱਚ ਕਾਰਤਿਕ ਗੁਰੂ ਪਹਿਲੇ ਸਥਾਨ ‘ਤੇ ਤੇ ਆਰਟਿਸਟਿਕ ਵਿੱਚ ਕੁੜੀਆਂ ਵਿੱਚ ਹਰਨਾਜ ਕੌਰ ਪਹਿਲੇ ਤੇ ਕਰਮਨ ਕੌਰ ਦੂਸਰੇ ਸਥਾਨ ‘ਤੇ ਰਹੀਆਂ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ