ਵੱਖ-ਵੱਖ ਪਿੰਡਾਂ ‘ਚ ਪਹੁੰਚੀ ਸਿਹਤ ਵਿਭਾਗ ਦੀ ਟੀਮ, ਲੋਕਾਂ ਦੀ ਸਿਹਤ ਬਾਰੇ ਲਈ ਜਾਣਕਾਰੀ

 TLT NEWS : ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀਐੱਚਸੀ ਸਰਹਾਲੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਮੰਡ ਏਰੀਏ ਦੇ ਵੱਖ ਵੱਖ ਪਿੰਡਾਂ ਜਿਵੇਂ ਮੁੰਡਾ ਪਿੰਡ, ਘੜਕਾ, ਚੰਬਾ ਕਲਾਂ, ਕੰਬੋ ਢਾਏ ਵਾਲਾ, ਭੈਲ ਢਾਏ ਵਾਲਾ ਆਦਿ ਵਿਚ ਪਹੁੰਚ ਕੇ ਲੋਕਾਂ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ ਗਈ।

ਇਸ ਸਮੇਂ ਜਾਣਕਾਰੀ ਦਿੰਦੇ ਹੋਏ ਡਾਕਟਰ ਵਿਵੇਕ ਸ਼ਰਮਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਟੀਮ ਨੇ ਵੱਖ ਵੱਖ ਪਿੰਡਾਂ ਪਹੁੰਚਕੇ ਲੋਕਾਂ ਨੂੰ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਾਫ ਪਾਣੀ ਪੀਣ ਲਈ ਕਲੋਰੀਨ ਦੀਆਂ ਗੋਲੀਆਂ ਵੰਡੀਆਂ। ਉਨ੍ਹਾਂ ਦੱਸਿਆ ਕਿ ਸਾਨੂੰ ਆਪਣਾ ਆਲਾ ਦੁਆਲ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਅਤੇ ਰਾਤ ਸੌਣ ਸਮੇਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਉਨ੍ਹਾਂ ਦੱਸਿਆ ਕਿ ਮੰਡ ਏਰੀਆਂ ਵਿਚ ਰੋਜ਼ਾਨਾਂ ਸਿਹਤ ਵਿਭਾਗ ਦੀਆਂ ਟੀਮਾਂ ਪਹੁੰਚਕੇ ਲੋਕਾਂ ਨੂੰ ਸਿਹਤ ਸੰਭਾਲ ਬਾਰੇ ਜਾਣਕਾਰੀ ਦੇ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜੇਕਰ ਤੁਹਾਨੂੰ ਤੇਜ਼ ਸਿਰ ਦਰਦ ਜਾਂ ਤੇਜ਼ ਬੁਖਾਰ ਹੈ ਤਾਂ ਤੁਰੰਤ ਨਜੀਦੀਕੀ ਸਿਹਤ ਕੇਂਦਰ ਵਿਚ ਪਹੁੰਚਕੇ ਆਪਣੀ ਜਾਂਚ ਕਰਵਾਓ ਤਾਂ ਜ਼ੋ ਸਮੇਂ ਸਿਰ ਇਲਾਜ ਕੀਤਾ ਜਾ ਸਕੇ। ਇਸ ਸਮੇਂ ਹੈਲਥ ਵਰਕਰ ਜ਼ਸਪਿੰਦਰ ਸਿੰਘ, ਹੈਲਥ ਵਰਕਰ ਸੁਖਦੀਪ ਸਿੰਘ ਔਲਖ, ਰਜਿੰਦਰ ਸਿੰਘ ਫਤਿਹਗੜ੍ਹ ਚੂੜੀਆਂ,ਹਰਪਾਲ ਸਿੰਘ ਭੱਲੂ ਆਦਿ ਹਾਜਰ ਸਨ।