ਭੁਵਨੇਸ਼ਵਰ :TLT NEWS/ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ‘ਤੇ 50 ਪ੍ਰਤੀਸ਼ਤ ਡਿਊਟੀ ਲਗਾਉਣ ਤੋਂ ਬਾਅਦ ਦੇਸ਼ ਦਾ ਝੀਂਗਾ (ਸਮੁੰਦਰੀ ਭੋਜਨ) ਨਿਰਯਾਤ ਉਦਯੋਗ ਸੰਕਟ ਵਿੱਚ ਆ ਗਿਆ ਹੈ। ਇਸ ਉਦਯੋਗ ਨਾਲ ਜੁੜੇ ਲਗਪਗ 15 ਲੱਖ ਲੋਕਾਂ ਦੀ ਰੋਜ਼ੀ-ਰੋਟੀ ਹੁਣ ਸੰਕਟ ਵਿੱਚ ਹੈ। ਇਸ ਮਾਮਲੇ ਨਾਲ ਓਡੀਸ਼ਾ ਰਾਜ ਵੀ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਇਆ ਹੈ।ਜਾਣਕਾਰੀ ਅਨੁਸਾਰ ਸਾਲ 2024-25 ਵਿੱਚ ਓਡੀਸ਼ਾ ਨੇ 4,700 ਕਰੋੜ ਰੁਪਏ ਦੇ ਝੀਂਗਾ ਨਿਰਯਾਤ ਕੀਤੇ ਸਨ। ਇਸ ਵਿੱਚੋਂ ਲਗਪਗ ਇੱਕ ਤਿਹਾਈ ਸਿਰਫ਼ ਅਮਰੀਕਾ ਭੇਜਿਆ ਗਿਆ ਸੀ। ਇਸ ਅਚਾਨਕ ਸੰਕਟ ਨੇ ਨਿਰਯਾਤਕਾਂ ਅਤੇ ਮਛੇਰਿਆਂ ਦੇ ਨਾਲ-ਨਾਲ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ।

More Stories
ਅਮਰੀਕਾ ‘ਚ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੈਲੀਕਾਪਟਰ ਕਰੈਸ਼: ਲਾੜੇ ਦੀ ਮੌਤ, 6 ਘੰਟੇ ਤੱਕ ਲਾਸ਼ ਹੇਠਾਂ ਫਸੀ ਰਹੀ ਲਾੜੀ
ChatGPT ਖ਼ਿਲਾਫ਼ ਕੈਨੇਡਾ ਵਿੱਚ ਮੁਕੱਦਮਾ, ਸਕੂਲ ਫਾਇਰਿੰਗ ਕੇਸ ‘ਚ ਸ਼ੂਟਰ ਦੀ ਮਦਦ ਕਰਨ ਦਾ ਆਰੋਪ
ਸੂਡਾਨ ‘ਚ ਵੱਡਾ ਹਾਦਸਾ, ਸੋਨੇ ਦੀ ਖਾਨ ਢਹਿ ਗਈ, 11 ਲੋਕਾਂ ਦੀ ਮੌਤ; ਕਈ ਲਾਪਤਾ