ਜਲੰਧਰ, (ਰਮੇਸ਼ ਗਾਬਾ) ਜਲੰਧਰ ਕੈਂਟ ਹਲਕੇ ਦੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੇ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਕੀਤੇ ਗਏ ਬਿਆਨ ਦੀ ਤੀਖੀ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਮੁਸ਼ਕਲ ਘੜੀਆਂ ਵਿੱਚ ਲੋਕਾਂ ਦੀ ਸਹਾਇਤਾ ਕਰਨ ਦੀ ਬਜਾਏ ਪ੍ਰਗਟ ਸਿੰਘ ਵਰਗੇ ਨੇਤਾ ਕੇਵਲ ਰਾਜਨੀਤਿਕ ਬਿਆਨਾਂ ਤੱਕ ਹੀ ਸੀਮਤ ਰਹਿੰਦੇ ਹਨ। ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਨੂੰ ਪਹਿਲ ਦੇ ਕੇ ਜਨਤਾ ਨਾਲ ਮੋਹਰੀ ਖੜ੍ਹ ਕੇ ਕੰਮ ਕੀਤਾ ਹੈ।
*ਰਾਜਵਿੰਦਰ ਕੌਰ ਥਿਆੜਾ ਨੇ ਸਵਾਲ ਉਠਾਇਆ ਕਿ* –
*”ਪ੍ਰਗਟ ਸਿੰਘ ਜੀ, ਤੁਸੀਂ ਖ਼ੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕੀ ਯੋਗਦਾਨ ਪਾਇਆ? ਕੀ ਕਦੇ ਮਦਦ ਸਮੱਗਰੀ ਪਹੁੰਚਾਉਣ ਜਾਂ ਪ੍ਰਭਾਵਿਤ ਪਰਿਵਾਰਾਂ ਦਾ ਦੁੱਖ-ਦਰਦ ਸਾਂਝਾ ਕਰਨ ਲਈ ਤੁਸੀਂ ਮੈਦਾਨ ਵਿੱਚ ਨਜ਼ਰ ਆਏ? *ਸਿਰਫ ਫੋਟੋਆਂ ਖਿਚਵਾਉਣ ਤੱਕ ਹੀ ਸੀਮਿਤ ਹੋ ਤੁਸੀਂ।”*
ਉਨ੍ਹਾਂ ਨੇ ਹੋਰ ਤਿੱਖਾ ਸਵਾਲ ਉਠਾਇਆ ਕਿ –
“ਪ੍ਰਗਟ ਸਿੰਘ ਜੀ, ਤੁਹਾਨੂੰ ਕੈਂਟ ਦੇ ਲੋਕਾਂ ਨੇ ਤਿੰਨ ਵਾਰ ਐੱਮ ਐਲ ਏ ਬਣਾ ਕੇ ਮੌਕਾ ਦਿੱਤਾ, ਤੁਸੀਂ ਦੱਸੋ ਕਿ ਕੈਂਟ ਦੇ ਲੋਕਾਂ ਲਈ ਕੀ ਕੀਤਾ?”
ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਸੰਭਵ ਸਰੋਤ ਲਗਾ ਕੇ ਲੋਕਾਂ ਦੀ ਸਹਾਇਤਾ ਕਰ ਰਹੀ ਹੈ ਅਤੇ ਹਰੇਕ ਪੀੜਤ ਪਰਿਵਾਰ ਤੱਕ ਰਾਹਤ ਪਹੁੰਚਾਣ ਲਈ ਵਚਨਬੱਧ ਹੈ।
“ਲੋਕਾਂ ਦੀਆਂ ਮੁਸ਼ਕਲਾਂ ਘਟਾਉਣ ਲਈ ਜ਼ਮੀਨ ‘ਤੇ ਕੰਮ ਕਰਨਾ ਹੀ ਅਸਲੀ ਸੇਵਾ ਹੈ, ਨਾ ਕਿ ਕਾਗਜ਼ੀ ਬਿਆਨਬਾਜ਼ੀ,”

More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ