ਮਾਨਸਾ (TLT) ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਵਿੱਚ ਇੱਕ ਪੁਰਾਣੇ ਖੂਹ ‘ਚ ਲੜਕੀ ਡਿੱਗਣ ਦੀ ਖਬਰ ਮਿਲੀ ਹੈ। ਇਸ ਦਾ ਪਤਾ ਲੱਗਣ ‘ਤੇ ਤੁਰੰਤ ਪਿੰਡ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਲੜਕੀ ਨੂੰ ਕੱਢਣ ਦਾ ਯਤਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਚਲਦਿਆਂ ਹੀ ਮੌਕੇ ‘ਤੇ ਤਹਿਸੀਲਦਾਰ ਅਤੇ ਰੈਸਕਿਊ ਟੀਮਾਂ ਵੀ ਪਹੁੰਚ ਗਈਆਂ ਹਨ। ਵੱਡੀ ਗਿਣਤੀ ਵਿੱਚ ਲੋਕ ਘਟਨਾ ਸਥਾਨ ਤੇ ਇਕੱਠੇ ਹੋ ਗਏ ਹਨ।
ਲੜਕੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸਾਦੀਆ ਨਾਮ ਦੀ ਲੜਕੀ ਜਿਸਦੀ ਉਮਰ ਕਰੀਬ 20 ਹੈ ਜੋ ਕਿ ਕਿਸਨਗੜ੍ਹ ਦੀ ਰਹਿਣ ਵਾਲੀ ਹੈ। ਜੋ ਕਿ ਆਪਣੀ ਮਾਸੀ ਕੋਲ ਪਿੰਡ ਜੋਗਾ ਆਈ ਹੋਈ ਸੀ। ਖੂਹ ‘ਚ ਡਿੱਗਣ ਤੋਂ ਬਾਅਦ ਪਾਣੀ ਵਿੱਚ ਲਾਪਤਾ ਹੈ।


More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ