ਕੈਲਗਰੀ, 5 ਸਤੰਬਰ (TLT NEWS)– ਕੈਲਗਰੀ ਨਗਰ ਕੌਂਸਲ ਦੀ ਮੌਜੂਦਾ ਮੇਅਰ ਜੋਤੀ ਗੌਂਡੇਕ ਨੇ ਕੈਲਗਰੀ ਸ਼ਹਿਰ ਵਿਚ ਦੁਬਾਰਾ ਮੇਅਰ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਅੱਜ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਮੇਰੀ ਸਭ ਤੋਂ ਪਹਿਲਾ ਕੰਮ ਕਮਿਉਨਟੀ ਅਤੇ ਕੋਰਟ ਨਾਲ ਭਾਈਵਾਲੀ ਕਰਕੇ ਸਰੇਆਮ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਖ਼ਤਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਗਲੀਆਂ ਅਸੁਰੱਖਿਅਤ ਹਨ, ਜੇਕਰ ਕਾਰੋਬਾਰ ਬੰਦ ਹਨ ਅਤੇ ਜੇਕਰ ਪਰਿਵਾਰ ਸਾਡੇ ਸ਼ਹਿਰ ਤੋਂ ਦੂਰ ਰਹਿੰਦੇ ਹਨ, ਉਹ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਨ, ਤਾਂ ਸਾਡਾ ਸ਼ਹਿਰ ਤਰੱਕੀ ਨਹੀਂ ਕਰ ਸਕਦਾ ਤੇ ਇਸ ਮਹੱਤਵਪੂਰਨ ਮੁੱਦੇ ਨੂੰ ਹੱਲ ਕਰਨ ਦਾ ਇਕ ਹੀ ਤਰੀਕਾ ਹੈ, ਜਨਤਕ ਸੁਰੱਖਿਆ ਅਤੇ ਇਲਾਜ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਸੂਬੇ ਨਾਲ ਸਾਡਾ ਮਜ਼ਬੂਤ ਸਹਿਯੋਗ ਜਾਰੀ ਰੱਖਣਾ, ਜਿਸ ’ਤੇ ਸਾਡੇ ਵਲੋਂ ਕੰਮ ਕੀਤਾ ਜਾਵੇਗਾ।

More Stories
ਅਮਰੀਕਾ ‘ਚ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੈਲੀਕਾਪਟਰ ਕਰੈਸ਼: ਲਾੜੇ ਦੀ ਮੌਤ, 6 ਘੰਟੇ ਤੱਕ ਲਾਸ਼ ਹੇਠਾਂ ਫਸੀ ਰਹੀ ਲਾੜੀ
ChatGPT ਖ਼ਿਲਾਫ਼ ਕੈਨੇਡਾ ਵਿੱਚ ਮੁਕੱਦਮਾ, ਸਕੂਲ ਫਾਇਰਿੰਗ ਕੇਸ ‘ਚ ਸ਼ੂਟਰ ਦੀ ਮਦਦ ਕਰਨ ਦਾ ਆਰੋਪ
ਸੂਡਾਨ ‘ਚ ਵੱਡਾ ਹਾਦਸਾ, ਸੋਨੇ ਦੀ ਖਾਨ ਢਹਿ ਗਈ, 11 ਲੋਕਾਂ ਦੀ ਮੌਤ; ਕਈ ਲਾਪਤਾ