ਟੀਐਲਟੀ ਨਿਊਜ਼/ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਆਪਣੇ ਟੀਵੀ ਸ਼ੋਅ ‘ਬਿੱਗ ਬੌਸ’ ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨੇ ਪੰਜਾਬ ਵਿੱਚ ਹੋਈ ਤਬਾਹੀ ਨੂੰ ਲੈ ਕੇ ਚਿੰਤਾ ਜਤਾਉਂਦੇ ਹੋਏ ਮਦਦ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਵਿੱਚ ਕਿਸੇ ਥਾਂ ‘ਤੇ ਕੋਈ ਆਫ਼ਤ ਆਈ ਹੈ, ਤਾਂ ਪੰਜਾਬ ਨੇ ਹਮੇਸ਼ਾ ਮਦਦ ਕੀਤੀ ਹੈ। ਪਰ ਅੱਜ ਪੰਜਾਬ ਖੁਦ ਇੱਕ ਮੁਸ਼ਕਿਲ ਸਥਿਤੀ ਵਿੱਚ ਹੈ। ਇਸ ਲਈ ਸਾਨੂੰ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਹੈ।
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਕਿਹਾ- “ਅੱਜ ਪੰਜਾਬ ਵਿੱਚ ਹੜ੍ਹ ‘ਤੇ ਹੜ੍ਹ ਆ ਰਹੇ ਹਨ। ਪੂਰੇ ਪੰਜਾਬ ਵਿੱਚ ਤਬਾਹੀ ਮਚੀ ਹੋਈ ਹੈ। ਜਿਹੜੇ ਕਿਸਾਨ ਸਾਡੇ ਲਈ ਖਾਣਾ ਉਗਾਉਂਦੇ ਹਨ, ਉਨ੍ਹਾਂ ਕੋਲ ਅੱਜ ਰਹਿਣ ਲਈ ਘਰ ਨਹੀਂ ਹਨ, ਕਿਉਂਕਿ ਆਫ਼ਤ ਵਿੱਚ ਉਨ੍ਹਾਂ ਦੇ ਘਰ ਵਹਿ ਗਏ ਅਤੇ ਕਈ ਕਿਸਾਨਾਂ ਦੇ ਘਰ ਡਿੱਗ ਗਏ।”
ਸਲਮਾਨ ਨੇ ਕਿਹਾ- “ਇਹ ਕੌਮ ਸਮਾਜ ਸੇਵਾ ਲਈ ਜਾਣੀ ਜਾਂਦੀ ਹੈ।”
ਸਲਮਾਨ ਨੇ ਅੱਗੇ ਕਿਹਾ- “ਇਹ ਕੌਮ ਸਮਾਜ ਸੇਵਾ, ਲੰਗਰ ਅਤੇ ਬਿਨਾਂ ਕਿਸੇ ਲਾਲਚ ਦੇ ਲੋਕਾਂ ਦੀ ਮਦਦ ਕਰਨ ਲਈ ਜਾਣੀ ਜਾਂਦੀ ਹੈ। ਇਸ ਕੌਮ ਨੇ ਕਿੰਨੇ ਹੀ ਸਾਲਾਂ ਤੱਕ ਲੋਕਾਂ ਨੂੰ ਖਾਣਾ ਵੰਡਿਆ ਹੈ। ਕੋਈ ਵੀ ਆਏ, ਸਾਰਿਆਂ ਨੂੰ ਲੰਗਰ ਛਕਾਇਆ ਹੈ। ਕਿਸੇ ਨੂੰ ਵੀ ਨਿਰਾਸ਼ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੂੰ ਭੁੱਖੇ ਪੇਟ ਵਾਪਸ ਜਾਣ ਦਿੱਤਾ। ਹੁਣ ਸਾਡੀ ਵਾਰੀ ਹੈ, ਆਪਣਾ ਹਿੱਸਾ ਪਾਉਣ ਦੀ। ਪੰਜਾਬ ਦੇ ਕਈ ਗਾਇਕਾਂ ਨੇ ਕਾਫ਼ੀ ਹਿੱਸਾ ਦਾਨ ਕੀਤਾ ਹੈ। ਅਸੀਂ ਵੀ ਇੱਥੋਂ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।”
ਕਲਾਕਾਰਾਂ ਦਾ ਵਧਦਾ ਸਹਿਯੋਗ
ਬਾਲੀਵੁੱਡ ਅਤੇ ਪੋਲੀਵੁੱਡ ਦੇ ਕਈ ਕਲਾਕਾਰ ਪੰਜਾਬ ਲਈ ਅੱਗੇ ਆ ਰਹੇ ਹਨ। ਬਾਲੀਵੁੱਡ ਅਦਾਕਾਰ ਸੋਨੂੰ ਸੂਦ, ਅਕਸ਼ੈ ਕੁਮਾਰ, ਰਣਦੀਪ ਹੁੱਡਾ, ਕਪਿਲ ਸ਼ਰਮਾ, ਦਿਲਜੀਤ ਦੋਸਾਂਝ, ਐਮੀ ਵਿਰਕ, ਅਰਜੁਨ ਢਿੱਲੋਂ ਅਤੇ ਸੁਨੰਦਾ ਸ਼ਰਮਾ ਵਰਗੇ ਸਿਤਾਰੇ ਹੜ੍ਹ ਪੀੜਤਾਂ ਦੀ ਮਦਦ ਕਰ ਚੁੱਕੇ ਹਨ।
ਪੰਜਾਬ ਵਿੱਚ ਆਈ ਇਸ ਤਬਾਹੀ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਪਰ ਸੋਨੂੰ ਸੂਦ ਵਰਗੇ ਕਲਾਕਾਰਾਂ ਦੀ ਮੌਜੂਦਗੀ ਅਤੇ ਉਨ੍ਹਾਂ ਦਾ ਸਹਿਯੋਗ ਪ੍ਰਭਾਵਿਤ ਪਰਿਵਾਰਾਂ ਲਈ ਵੱਡੀ ਰਾਹਤ ਅਤੇ ਉਮੀਦ ਦੀ ਕਿਰਨ ਸਾਬਤ ਹੋ ਰਿਹਾ ਹੈ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ