ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਰੂਰਤਮੰਦ ਲੋਕਾਂ ਦੀ ਮੱਦਦ ਕਰਨ ਲਈ ਮੈਦਾਨ ਵਿੱਚ ਪੂਰੀ ਤਰਾਂ ਡਟੀ ਹੋਈ-ਆਪ ਲੀਡਰਾਂ ਦਾ ਬਿਆਨ

ਕਪੂਰਥਲਾ, (TLT NEWS) ਕਪੂਰਥਲਾ ਆਮ ਆਦਮੀ ਪਾਰਟੀ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਤੇ ਯੋਜਨਾ ਬੋਰਡ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ ਹਲਕਾ ਇੰਚਾਰਜ ਕਪੂਰਥਲਾ ਐਡਵੋਕੇਟ ਕਰਮਬੀਰ ਸਿੰਘ ਚੰਦੀ ਫਗਵਾੜਾ ਦੇ ਹਲਕਾ ਇੰਚਾਰਜ ਸ ਹਰਨੂਰ ਸਿੰਘ ਮਾਨ ਤੇ ਜ਼ਿਲਾ ਕਪੂਰਥਲਾ ਦੇ ਮੀਡਿਆ ਇੰਚਾਰਜ ਸ ਇੰਦਰਜੀਤ ਸਿੰਘ ਜੁਗਨੂੰ ਕਿਸਾਨ ਵਿੰਗ ਦੋਆਬਾ ਯੋਨ ਦੇ ਸਕੱਤਰ ਸੁਖਵੰਤ ਸਿੰਘ ਪੱਡਾ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦਸਿਆ ਕੀ ਕਪੂਰਥਲਾ ਜਿਲੇ ਦੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਰੂਰਤਮੰਦ ਲੋਕਾਂ ਦੀ ਮੱਦਦ ਕਰਨ ਲਈ ਮੈਦਾਨ ਵਿੱਚ ਪੂਰੀ ਤਰਾਂ ਡਟੀ ਹੋਈ ਹੈ
ਆਮ ਆਦਮੀ ਪਾਰਟੀ ਜਲੰਧਰ ਦੀ ਟੀਮ ਨੇ ਪੰਜਾਬ ਵਿਚ ਆਏ ਹੜਾ ਦੇ ਇਸ ਔਖੇ ਸਮੇ ਵਿੱਚ ਪਹਿਲੇ ਦਿਨ ਤੋਂ ਹੀ ਮੈਦਾਨ ‘ਚ ਉਤਰ ਕੇ ਲੋਕਾਂ ਦੀ ਮਦਦ ਕਰਕੇਆਪਣਾ  ਫ਼ਰਜ਼ ਨਿਭਾਉਣਾ ਸ਼ੁਰੂ ਕਰ ਦਿੱਤਾ ਸੀ ਪਾਰਟੀ ਦੇ ਵਰਕਰ ਤੇ ਆਗੂ ਆਪਣੇ ਨਿੱਜੀ ਕੰਮ ਛੱਡ ਕੇ ਵਲੰਟੀਅਰ ਵਜੋਂ ਪਾਣੀ ਵਿਚ ਫਸੇ ਜਰੂਰਤਮੰਦ ਪਰਿਵਾਰਾਂ ਦੇ ਦਰਵਾਜਿਆਂ ਤੱਕ ਖਾਣ-ਪੀਣ, ਕੱਪੜੇ, ਬਿਸਤਰ, ਪਾਣੀ ਅਤੇ ਹੋਰ ਜ਼ਰੂਰੀ ਸਮਾਨ ਪੁੱਜਦਾ ਕਰ ਰਹੇ ਹਨ, ਤੇ ਲੋਕਾਂ ਨੂੰ ਸਰਕਾਰ ਵਲੋਂ ਬਣਾਏ ਹੜ ਪੀੜਤ ਕੈਂਪਾਂ ਵਿਚ ਪਹੰਚਾ ਰਹੇ ਹਨ ਤਾਂ ਜੋ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ।
ਇਸਦੇ ਨਾਲ-ਨਾਲ, ਸਿਹਤ ਸੰਬੰਧੀ ਸੇਵਾਵਾਂ ਨੂੰ ਨੂੰ ਵੀ ਸਮੇ ਸਮੇ ਤੇ ਲੋੜਵੰਦਾ ਤੱਕ ਪੌਂਚਇਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਤੇ ਪ੍ਰਸ਼ਾਸਨ ਵਲੋਂ ਡਾਕਟਰਾਂ ਦੀਆਂ ਟੀਮਾਂ ਤੈਨਾਤ ਕਰ ਦਿਤੀਆਂ ਗਈਆਂ ਹਨ ਖ਼ਾਸ ਕਰਕੇ ਬੱਚਿਆਂ, ਮਹਿਲਾਵਾਂ ਅਤੇ ਬਜ਼ੁਰਗਾਂ ਦੀ ਸਿਹਤ ਸੰਬੰਧੀ ਜ਼ਰੂਰਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੀ ਟੀਮ 24×7 ਲੋਕਾਂ ਦੀ ਸੇਵਾ ਲਈ ਉਪਲਬਧ ਹੈ। ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹੜ੍ਹ ਦੀ ਇਸ ਸੰਕਟ ਦੀ ਘੜੀ ਵਿੱਚ ਕੋਈ ਵੀ ਪਰਿਵਾਰ ਜਰੂਰੀ ਮੱਦਦ ਤੋਂ ਵਾਂਝਾ ਨਾ ਰਹਿ ਜਾਵੇ   ਆਮ ਆਦਮੀ ਪਾਰਟੀ ਦਾ ਮਨਨਾ ਹੈ ਕਿ ਅਜਿਹੇ ਸਮੇਂ ਵਿੱਚ ਰਾਜਨੀਤੀ ਨਹੀ ਕਰਨੀ ਚਾਹੀਦੀ ਸਿਰਫ ਅਤੇ ਸਿਰਫ ਲੋਕਾਂ ਦੀ ਸੇਵਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਇਸ ਲਈ ਟੀਮ ਨੇ ਇਹ ਭਰੋਸਾ ਦਿਵਾਇਆ ਹੈ ਕਿ ਜਦ ਤਕ ਹੜ੍ਹ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਨਹੀਂ ਆਂ ਜਾਂਦੀ ਉਸ ਵਕਤ ਉਹ ਦਿਨ-ਰਾਤ ਹੜ ਪੀੜਤ ਲੋਕਾਂ ਦੀ ਮੱਦਦ ਕਰਦੇ ਰਹਿਣਗੇ