ਨਗਰ ਨਿਗਮ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਚੌਕਸ ਰਹਿਣ ਦੀ ਕੀਤੀ ਅਪੀਲ
ਜਲੰਧਰ, (ਰਮੇਸ਼ ਗਾਬਾ)TLT NEWS-ਸ਼ਹਿਰ ਵਿਚ ਕਈ ਲੋਕਾਂ ਨੂੰ ਆਪਣੇ ਪਾਣੀ ਦੇ ਬਕਾਏ ਜਮਾਂ ਕਰਵਾਉਣ ਲਈ ਕਈ ਠਗਾਂ ਵੱਲੋਂ ਲੋਕਾਂ ਨੂੰ ਜਾਅਲੀ ਸੰਦੇਸ਼ ਭੇਜੋ ਜਾ ਰਹੇ ਹਨ ਜਿਸ ਕਰਕੇ ਨਿਗਮ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਸ ਤਰਾਂ ਦੇ ਸੰਦੇਸ਼ਾਂ ‘ਤੇ ਭਰੋਸਾ ਨਾ ਕਰਨ ਦੀ ਅਪੀਲ ਕੀਤੀ ਗਈ ਹੈ ਕਿ ਇਸ ਤਰਾਂ ਦੇ ਜਾਅਲੀ ਸੰਦੇਸ਼ਾਂ ਤੋਂ ਨਿਗਮ ਦਾ ਕੋਈ ਲੈਣਾ ਦੇਣਾ ਨਹੀਂ ਹੈ। ਕਈ ਲੋਕਾਂ ਦਾ ਕਹਿਣਾ ਸੀ ਕਿ ਉਨਾਂ ਨੂੰ ਇਸ ਤਰਾਂ ਦੇ ਸੰਦੇਸ਼ ਆਏ ਹਨ ਪਰ ਜਦੋਂ ਉਨਾਂ ਨੇ ਨਿਗਮ ਮੁਲਾਜ਼ਮਾਂ ਨਾਲ ਸੰਪਰਕ ਕੀਤਾ ਤਾਂ ਉਨਾਂ ਵੀ ਇਨ੍ਹਾਂ ਨੂੰ ਗ਼ਲਤ ਤੇ ਦੱਸਿਆ ਸੀ ਕਿ ਨਿਗਮ ਵੱਲੋਂ ਕਿਸੇ ਖ਼ਾਸ ਵਿਅਕਤੀ ਦਾ ਨਾਂਅ ਅਤੇ ਮੋਬਾਈਲ ਨੰਬਰ ਦੇ ਕੇ ਬਕਾਏ ਵਸੂਲਣ ਲਈ ਨਹੀਂ ਕਿਹਾ ਗਿਆ ਹੈ। ਸ਼ਹਿਰ ਵਿਚ ਨਿਗਮ ਦੇ ਸੇਵਾ ਕੇਂਦਰ, ਜੋਨ ਹਨ ਜਿੱਥੇ ਕਿ ਬਕਾਏ ਜਮਾਂ ਕਰਵਾਏ ਜਾ ਸਕਦੇ ਹਨ।

More Stories
ਜਲੰਧਰ ‘ਚ ਸ੍ਰੀ ਬਾਬਾ ਸੋਢਲ ਮੇਲੇ ਦੀਆਂ ਰੌਣਕਾਂ, ਲੱਖਾਂ ਸ਼ਰਧਾਲੂ ਹੋਣਗੇ ਨਤਮਸਤਕ; ਜਾਣੋ ਇਤਿਹਾਸ
📰 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਵਸੂਲੀ ’ਤੇ ਨਗਰ ਨਿਗਮ ਦਾ ਫੋਕਸ, 10% ਰਿਆਇਤ ਦਾ ਲਾਭ ਲੈਣ ਦੀ ਅਪੀਲ
ਜਲੰਧਰ ’ਚ HSRP ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ