ਯੂਥ ਵਿੰਗ ਦੇ ਪ੍ਰਧਾਨ ਦਾ ਐਲਾਨ 29 ਅਕਤੂਬਰ ਨੂੰ-ਡਾ.ਜੱਖੂ
ਫਗਵਾੜਾ (TLT NEWS) ਪੰਜਾਬ ਦੇ ਅੰਬੇਡਕਰੀ ਸਮਾਜ ਨੂੰ ਪੰਜਾਬ ਦੀ ਧਰਤੀ ਤੇ ਬਣਦਾ ਹਰ ਤਰਾਂ ਦਾ ਮਾਣ ਸਨਮਾਨ ਦਿਵਾਉਣ ਲਈ ਜੈ ਭੀਮ ਟੀਮ ਪੰਜਾਬ ਦੇ ਸਾਰੇ ਵਿੰਗਾਂ ਦੇ ਟੀਮ ਮੁੱਖੀ ਡਾ.ਹਰਜਿੰਦਰ ਸਿੰਘ ਜੱਖੂ ਵਲੋਂ ਉਲੀਕੇ ਗਏ ਹਰ ਪ੍ਰੋਗਰਾਮ ਨੂੰ ਤਨੋਂ ਮਨੋਂ ਅਤੇ ਧਨੋ ਭਾਵ ਹਰ ਤਰਾਂ ਦਾ ਸਹਿਯੋਗ ਦੇ ਕੇ ਨੇਪਰੇ ਚਾੜ੍ਹਨਗੇ ਅਤੇ ਹਰ ਪ੍ਰੋਗਰਾਮ ਦੀ ਸਫ਼ਲਤਾ ਲਈ ਜੀਅ -ਜਾਨ ਨਾਲ ਡੱਟ ਜਾਣਗੇ। ਇਹ ਫੈਂਸਲਾ ਅੱਜ ਜੈ ਭੀਮ ਯੂਨਾਈਟਿਡ ਵੁਆਇਸ ਆਫ ਪੰਜਾਬ ਸਮਾਜਿਕ ਜਥੇਬੰਦੀ ਦੇ ਮੁੱਖ ਦਫ਼ਤਰ ਚਾਹਲ ਨਗਰ ਫਗਵਾੜਾ ਵਿਖੇ ਸੀਨੀਅਰ ਆਗੂਆਂ ਦੀ ਸਮੀਖਿਆ ਮੀਟਿੰਗ ਵਿੱਚ ਕੀਤਾ ਗਿਆ ਹੈ। ਇਸ ਮੌਕੇ 6 ਅਤੇ 7 ਸਤੰਬਰ ਦੇ ਜਥੇਬੰਦੀ ਦੇ ਮੁੱਢਲੇ ਕੇਡਰ ਕੈਂਪ ਦੀ ਸਮੀਖਿਅਕ ਮੀਟਿੰਗ ਵਿੱਚ ਅਹਿਮ ਫੈਸਲਾ ਕਰਦੇ ਹੋਏ ਦਲਿਤ ਯੂਥ ਲਈ 29 ਅਕਤੂਬਰ 2025 ਨੂੰ ਗੜ੍ਹਸ਼ੰਕਰ ਵਿਖੇ ਕੇਡਰ ਕੈਂਪ ਲਗਾਉਣ ਨੂੰ ਸਹਿਮਤੀ ਦਿੱਤੀ ਗਈ। ਮੀਟਿੰਗ ਤੋਂ ਬਾਦ ਜੈ ਭੀਮ ਟੀਮ ਦੇ ਮੁੱਖੀ ਡਾਕਟਰ ਹਰਜਿੰਦਰ ਸਿੰਘ ਜੱਖੂ ਨੇ ਇਹ ਵੀ ਦੱਸਿਆ ਕਿ 29 ਅਕਤੂਬਰ ਦੇ ਕੇਡਰ ਕੈਂਪ ਦੌਰਾਨ ਜੈ ਭੀਮ ਯੂਨਾਈਟਿਡ ਵੁਆਇਸ ਆਫ ਯੂਥ ਨਾਮ ਦੀ ਜਥੇਬੰਦੀ ਦੇ ਪ੍ਰਧਾਨ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਡਾ.ਹਰਜਿੰਦਰ ਜੱਖੂ ਨੇ ਪ੍ਰੈਸ ਬਿਆਨ ਵਿੱਚ ਇਹ ਵੀ ਦੱਸਿਆ ਕਿ ਜੈ ਭੀਮ ਯੂਨਾਈਟਿਡ ਵੁਆਇਸ ਆਫ ਵੋਮੈਨ ਵਲੋਂ 12 ਅਕਤੂਬਰ ਦਿਨ ਐਤਵਾਰ ਨੂੰ ਜ਼ਿਲ੍ਹਾ ਸੰਗਰੂਰ ਵਿਖੇ ਇਸਤਰੀ ਵਿੰਗ ਦੇ ਕੇਡਰ ਕੈਂਪ ਦਾ ਆਯੋਜਨ ਕੀਤਾ ਜਾਵੇਗਾ ਅਤੇ ਉਸ ਕੇਡਰ ਕੈਂਪ ਦੌਰਾਨ ਇਸਤਰੀ ਵਿੰਗ ਦੀ 9 ਮੈਂਬਰੀ ਕੋਰ ਕਮੇਟੀ ਦਾ ਐਲਾਨ ਕੀਤਾ ਜਾਵੇਗਾ ਅਤੇ ਮੀਟਿੰਗ ਵਿੱਚ ਇਹ ਵੀ ਫੈਂਸਲਾ ਕੀਤਾ ਗਿਆ ਕਿ 9 ਨਵੰਬਰ 2025 ਨੂੰ ਜਥੇਬੰਦੀ ਦੇ ਮੁਲਾਜ਼ਮ ਵਿੰਗ “ਜੈ ਭੀਮ ਪੰਜਾਬ ਇੰਪਲੋਏਸ ਫੇਡਰੇਸ਼ਨ” ਦਾ ਪਹਿਲਾ ਟਰੇਨਿੰਗ ਕੈਂਪ ਜ਼ਿਲ੍ਹਾ ਲੁਧਿਆਣਾ ਵਿਖੇ ਲਗਾਇਆ ਜਾਵੇਗਾ। ਇਸ ਮੀਟਿੰਗ ਦੌਰਾਨ ਇਹ ਵੀ ਫੈਂਸਲਾ ਕੀਤਾ ਗਿਆ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ, ਸਮੁੱਚੀ ਮਾਨਵਤਾ ਦੇ ਮਸੀਹਾ, ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ 6 ਦਸੰਬਰ ਨੂੰ ਜਥੇਬੰਦੀ ਵੱਲੋਂ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਸਮਾਗਮ ਪੰਜਾਬ ਪੱਧਰ ’ਤੇ ਆਯੋਜਿਤ ਕੀਤਾ ਜਾਵੇਗਾ। ਮੀਟਿੰਗ ਉਪਰੰਤ ਫਗਵਾੜਾ ਦੇ ਮੁੱਖ ਦਫ਼ਤਰ ਵਿੱਚ ਜਥੇਬੰਦੀ ਦੀ ਮੈਂਬਰਸ਼ਿਪ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਸਭ ਤੋਂ ਪਹਿਲੀ ਮੈਂਬਰਸ਼ਿਪ ਜਥੇਬੰਦੀ ਦੇ ਮੁੱਖੀ ਡਾਕਟਰ ਹਰਜਿੰਦਰ ਸਿੰਘ ਜੱਖੂ ਜੀ ਵੱਲੋਂ ਕਟਵਾਈ ਗਈ। ਇਸ ਸਮੀਖਿਆ ਸਮੀਖਿਆ ਵਿੱਚ ਸ੍ਰ ਗੁਰਚਰਨ ਸਿੰਘ ਉੱਪਲ, ਕੁੰਵਰ ਜਗਵੀਰ ਸਿੰਘ ਸਹੂੰਗੜਾ, ਹੈਪੀ ਕੌਲ, ਪ੍ਰਿੰਸੀਪਲ ਕੇਵਲ ਸਿੰਘ, ਪਾਰਸ ਰਾਮ, ਪਰਸ਼ੋਤਮ ਖੇੜਾ, ਨਿਰਮਲ ਸਿੰਘ, ਰਾਜੇਸ਼ ਕੁਮਾਰ ਲਵੀ ਪੰਚ, ਮੋਹਿੰਦਰ ਮੋਹਣ ਮਾਨਸਾ, ਮੋਹਨ ਮੋਹਿੰਦਰ, ਸੰਜੀਵ ਮੂਲਨਿਵਾਸੀ, ਅਮਰਜੀਤ ਕੌਲ, ਜੱਸੀ ਕੋਟਰਾਣੀ, ਅਸ਼ਵਨੀ ਬਘਾਣੀਆ, ਬੀਬੀ ਕੁਲਵਿੰਦਰ ਕੌਰ, ਬੀਬੀ ਗੁਰਪ੍ਰੀਤ ਕੌਰ, ਬੀਬੀ ਬਲਵੀਰ ਕੌਰ (ਪਠਲਾਵਾ), ਬੀਬੀ ਬਲਵਿੰਦਰ ਕੌਰ, ਰਾਜਵਿੰਦਰ ਕੌਰ, ਗਗਨਪ੍ਰੀਤ ਕੌਰ ਅਤੇ ਬੀਬੀ ਮਨਜੀਤ ਕੌਰ ਸ਼ਾਮਿਲ ਸਨ।

More Stories
ਪੁਲਿਸ ਅਤੇ ਗੈਂਗਸਟਰ ਦਰਮਿਆਨ ਹੋਏ ਮੁਕਾਬਲੇ ’ਚ ਗੈਂਗਸਟਰ ਗੋਲੀ ਲੱਗਣ ਨਾਲ ਜ਼ਖਮੀ
ਤਿਉਹਾਰਾਂ ਤੋਂ ਪਹਿਲਾਂ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ, ਉੱਲੀ ਲੱਗੀ ਕਰੀਬ 200 ਕਿਲੋ ਖੋਆ ਬਰਫ਼ੀ ਬਰਾਮਦ
ਡੇਰਾ ਬਾਬਾ ਨਾਨਕ ‘ਚ ਵੱਡੀ ਵਾਰਦਾਤ, ਸਰਪੰਚ ਦੇ ਛੋਟੇ ਭਰਾ ਦਾ ਗੋਲੀਆਂ ਮਾਰ ਕੇ ਕਤਲ