13 ਸਾਲ CM ਤੇ 11 ਸਾਲ PM, ਫਿਰ ਵੀ ਨਰਿੰਦਰ ਮੋਦੀ ਕੋਲ ਸਿਰਫ਼ ਇੰਨੀ ਦੌਲਤ, ਜੇਬ ‘ਚ 53 ਹਜ਼ਾਰ ਰੁਪਏ ਕੈਸ਼ ਪਰ ਇਕ ਵੀ ਘਰ-ਜ਼ਮੀਨ ਨਹੀਂ

ਨਵੀਂ ਦਿੱਲੀ/TLT NEWS : ਸਾਲ 2024 ‘ਚ ਨਰਿੰਦਰ ਮੋਦੀ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਉਹ ਪਹਿਲੀ ਵਾਰੀ 2014 ‘ਚ ਪ੍ਰਧਾਨ ਮੰਤਰੀ ਬਣੇ ਸਨ। ਇਸ ਤੋਂ ਪਹਿਲਾਂ ਉਹ ਗੁਜਰਾਤ ਦੇ ਮੁੱਖ ਮੰਤਰੀ ਰਹੇ। 2001 ਤੋਂ 2014 ਤਕ ਲਗਪਗ 13 ਸਾਲ ਗੁਜਰਾਤ ਦੇ ਮੁੱਖ ਮੰਤਰੀ ਰਹੇ ਤੇ 2014 ਤੋਂ ਹੁਣ ਤਕ ਲਗਪਗ 11 ਸਾਲਾਂ ਤੋਂ ਪ੍ਰਧਾਨ ਮੰਤਰੀ ਹਨ।

24 ਸਾਲਾਂ ਤੋਂ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਰਹਿਣ ਦੇ ਬਾਵਜੂਦ, ਉਨ੍ਹਾਂ ਦੀ ਨਿੱਜੀ ਜਾਇਦਾਦ ਬਹੁਤ ਸੀਮਤ ਹੈ। ਉਨ੍ਹਾਂ ਦੀ ਨੈੱਟ ਵਰਥ ‘ਚ ਪਿਛਲੇ 18 ਸਾਲਾਂ (ਸਾਲ 2007 ਤੋਂ) ‘ਚ ਕੋਈ ਖਾਸ ਵਾਧਾ ਨਹੀਂ ਹੋਇਆ ਹੈ।

3 ਕਰੋੜ ਰੁਪਏ ਦੀ ਹੈ ਜਾਇਦਾਦ

ਪਿਛਲੇ ਸਾਲ ਦੀਆਂ ਲੋਕ ਸਭਾ ਚੋਣਾਂ ‘ਚ ਦਿੱਤੇ ਗਏ ਹਲਫਨਾਮੇ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਦੀ ਜਾਇਦਾਦ 3.02 ਕਰੋੜ ਰੁਪਏ ਹੈ, ਜਦਕਿ ਉਨ੍ਹਾਂ ‘ਤੇ ਕੋਈ ਕਰਜ਼ ਜਾਂ ਬਕਾਇਆ ਨਹੀਂ ਹੈ। 3 ਕਰੋੜ ਰੁਪਏ ਦੀ ਜਾਇਦਾਦ ‘ਚ ਉਨ੍ਹਾਂ ਕੋਲ 52,920 ਰੁਪਏ ਨਕਦ ਹਨ ਜਦਕਿ ਕਿਸੇ ਵੀ ਕਿਸਮ ਦੀ ਜ਼ਮੀਨ ਜਾਂ ਘਰ ਨਹੀਂ ਹੈ।

ਕਿਹੜੀ-ਕਿਹੜੀ ਚੀਜ਼ ਵਿਚ ਹੈ ਪੈਸ

– ਨਕਦ : 52,920 ਰੁਪਏ

– ਐਸਬੀਆਈ ‘ਚ ਐਫਡੀ ਤੇ ਵਿਆਜ : 2.85 ਕਰੋੜ ਰੁਪਏ

– ਐਸਬੀਆਈ ‘ਚ ਡਿਪਾਜ਼ਿਟ : 80,304 ਰੁਪਏ

– ਨੈਸ਼ਨਲ ਸੇਵਿੰਗਜ਼ ਸਰਟੀਫਿਕੇਟ (ਬਿਆਜ ਸਮੇਤ) : 9.12 ਲੱਖ ਰੁਪਏ

– ਗਹਿਣੇ (ਸੋਨੇ ਦੀ ਅੰਗੂਠੀ) : 2.67 ਲੱਖ ਰੁਪਏ

– ਹੋਰ ਜਾਇਦਾਦਾਂ, ਜਿਵੇਂ ਕਿ ਕਲੇਮ/ਇੰਟਰਸਟ ਦੀ ਵੈਲਿਊ : 3.33 ਲੱਖ ਰੁਪਏ

ਪ੍ਰਧਾਨ ਮੰਤਰੀ ਮੋਦੀ ਕੋਲ ਕੀ ਨਹੀਂ ਹੈ ?

– ਰਿਹਾਇਸ਼ੀ ਬਿਲਡਿੰਗ

– ਕਮਰਸ਼ੀਅਲ ਬਿਲਡਿੰਗ

– ਖੇਤਯੋਗ ਜ਼ਮੀਨ

– ਬਿਨਾਂ ਖੇਤੀ ਵਾਲੀ ਜ਼ਮੀਨ

– ਪਲਾਟ

– ਘਰ

– ਬੀਮਾ ਪਾਲਿਸੀ

– ਕੋਈ ਵੀ ਗੱਡੀ

– ਨਾ ਕੋਈ ਕਰਜ਼

2007 ਤੋਂ ਹੁਣ ਤਕ ਜਾਇਦਾਦ ‘ਚ ਕਿੰਨਾ ਵਾਧਾ

– 2007 – 42,56,426 ਰੁਪਏ

– 2012 – 1,33,42,842 ਰੁਪਏ

– 2014 – 1,26,12,288 ਰੁਪਏ

– 2015 – 1,41,14,893 ਰੁਪਏ

2016 – 1,73,36,996 ਰੁਪਏ

– 2017 – 2,00,13,403 ਰੁਪਏ

– 2019 – 2,51,36,119 ਰੁਪਏ

– 2024 – 3,02,06,889 ਰੁਪਏ

ਆਈਟੀਆਰ ‘ਚ ਦੱਸੀ ਗਈ ਕੁੱਲ ਆਮਦਨ

– 2018 – 2019: 11,14,230 ਰੁਪਏ

– 2019 – 2020: 17,20,760 ਰੁਪਏ

– 2020 – 2021: 17,07,930 ਰੁਪਏ

– 2021 – 2022: 15,41,870 ਰੁਪਏ

– 2022 – 2023: 23,56,080 ਰੁਪਏ