ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਅਤੇ ਗਦਰੀ ਬੀਬੀ ਗੁਲਾਬ ਕੌਰ ਦੇ ਵਿਛੋੜਾ ਸ਼ਤਾਬਦੀ ਨੂੰ ਸਮਰਪਿਤ ਇਨਕਲਾਬੀ ਨਾਟਕ ਮੇਲਾ 18 ਨੂੰ

ਕਪੂਰਥਲਾ, (TLT NEWS) ਸ਼ਹੀਦ ਭਗਤ ਸਿੰਘ ਵਿਚਾਰ ਮੰਚ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਅਤੇ ਗਦਰੀ ਬੀਬੀ ਗੁਲਾਬ ਕੌਰ ਦੇ ਵਿਛੋੜਾ ਸ਼ਤਾਬਦੀ ਨੂੰ ਸਮਰਪਿਤ ਇਨਕਲਾਬੀ ਨਾਟਕ ਮੇਲਾ 18 ਸਤੰਬਰ 2025 ਦਿਨ ਵੀਰਵਾਰ ਸ਼ਾਮ 7.30 ਵਜੇ ਸਥਾਨਕ ਵਰਕਰ ਕਲੱਬ ਵਿੱਚ ਕਰਵਾਇਆ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਮੰਚ ਦੇ ਸੈਕਟਰੀ ਚੰਦਰ ਭਾਨ ਨੇ ਕਿਹਾ ਕਿ ਪ੍ਰਚਾਰ -ਪ੍ਰਸਾਰ ਦੇ ਸਬੰਧ ਵਿੱਚ ਫੈਕਟਰੀ ਕਾਮਿਆ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਮੇਲੇ ਵਿੱਚ ਸ਼ਮੂਲੀਅਤ ਕਰਵਾਉਣ ਦੇ ਲਈ ਸੱਦਾ ਦਿੰਦਾ ਪੈਫਲਟ ਵਿਤਰਨ ਕੀਤਾ ਗਿਆ ।ਪੇਫਲੈਟ ਦਾ ਟਾਈਟਲ, ‘ਇਨਕਲਾਬੀ ਨਾਟਕ ਮੇਲਾ’ ਆਪਣੇ ਨਾਇਕਾ ਅਤੇ ਇਤਿਹਾਸ ਨੂੰ ਨਮਨ !!
‎ ਆਜ਼ਾਦੀ ਦੇ ਮਹਾਨ ਨਾਇਕਾਂ ਦੇ ਸੁਪਨਿਆਂ ਅਤੇ ਆਦਰਸ਼ਾਂ ਨੂੰ ਦੁਬਾਰਾ ਸੰਜੋਈਏ ਦਾ ਸੰਦੇਸ਼ ਦਿੰਦਾ ਪੈਂਫਲਿਟ ਵਿੱਚ ਇਹ ਵੀ ਦੱਸਿਆ ਗਿਆ ਕਿ ਇਹ ਨਾਟਕ ਮੇਲਾ ਅੱਜ ਦੇ ਬਲਦੇ ਮੁੱਦਿਆਂ ਤੇ ਅੱਜ ਜਦੋਂ ਨੌਜਵਾਨਾਂ ਨੂੰ ਆਪਣੇ ਦੇਸ਼ ਵਿੱਚ ਰੁਜ਼ਗਾਰ ਨਹੀਂ ਮਿਲ ਰਿਹਾ ,ਜਿਸ ਕਾਰਨ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਹਨ। ਕਿਰਤ ਸੁਧਾਰਾਂ ਦੇ ਨਾਂ ਤੇ ਮਜ਼ਦੂਰਾਂ ਦੀ ਅੱਠ ਘੰਟੇ ਦੀ ਦਿਹਾੜੀ, ਘੱਟੋ ਘੱਟ ਤਨਖਾਹ ਅਤੇ ਸਮਾਜਿਕ ਸੁਰੱਖਿਆ ਖੋਹੀ ਜਾ ਰਹੀ ਹੈ ।ਔਰਤਾਂ ਨੂੰ ਰਾਤ ਦੀ ਡਿਊਟੀ ਕਰਵਾਉਣ ਲਈ ਉਦਯੋਗਪਤੀਆਂ ਨੂੰ ਛੋਟਾਂ ਦਿੱਤੀਆਂ ਜਾ ਰਹੀਆਂ ।ਪੱਕੇ ਰੁਜ਼ਗਾਰ ਨੂੰ ਖਤਮ ਕਰਕੇ ਠੇਕੇਦਾਰੀ ਰਾਹੀਂ ਨੌਜਵਾਨੀ ਦਾ ਬੇਰਹਿਮੀ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਹੈ। ਐਨਪੀਐਸ ਅਤੇ ਯੂਪੀਐਸ ਵਰਗੀਆਂ ਨੀਤੀਆਂ ਨਾਲ ਕਰਮਚਾਰੀਆਂ ਦਾ ਬੁਢਾਪਾ ਹਨੇਰੇ ਵਿੱਚ ਪਾ ਦਿੱਤਾ ਗਿਆ ਹੈ।।ਸਿਹਤ ਸਹੂਲਤਾਂ ਨਾ ਮਾਤਰ ਰਹਿ ਗਈਆ ਹਨ।ਮੰਚ ਵੱਲੋਂ ਕਰਵਾਏ ਜਾ ਰਹੇ ਨਾਟਕ ਮੇਲੇ ਵਿੱਚ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਤੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਨਾਟਕ ‘ਬੇੜੀਆਂ ਲੱਗੇ ਸੁਫਨੇ’ ਤੇ ‘ਧਰਤਿ ਵੰਗਾਰੇ ਤਖਤ ਨੂੰ’  ਪੇਸ਼ ਕੀਤੇ ਜਾਣਗੇ ।ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੀ ਨਾਟਕ ਟੀਮ ਦੁਆਰਾ ਨਾਟਕ  ‘ਇਨਕਲਾਬ ਜਿੰਦਾਬਾਦ ‘ਅਤੇ ਗੀਤ ਸੰਗੀਤ ਗੁਰਜਿੰਦਰ ਸਿੰਘ ਦੀ ਨਿਰਦੇਸ਼ਨਾ ਹੇਠ ਪੇਸ਼ ਹੋਣਗੇ । ਮੁੱਖ ਬੁਲਾਰੇ ਦੇ ਤੌਰ ਤੇ ਅਮੋਲਕ ਸਿੰਘ ਪ੍ਰਧਾਨ ਪੰਜਾਬ ਲੋਕ ਸੱਭਿਆਚਾਰਕ ਮੰਚ ਵਿਸ਼ੇਸ਼ ਤੌਰ ਤੇ ਪਹੁੰਚ ਕੇ ਦੇਸ਼ ਦੁਨੀਆਂ ਦੇ ਹਾਲਾਤਾਂ ਤੋਂ ਚਾਨਣਾ ਪਾਉਣਗੇ। ਪੈਂਫਲਿਟ ਵਿਤਰਨ ਲਈ ਮੰਚ ਦੀ ਪੂਰੀ ਟੀਮ ਤੇ ਸਹਿਯੋਗੀ ਸਾਥੀ ਪ੍ਰਧਾਨ ਧਰਮ ਪਾਲ ,ਸੈਕਟਰੀ ਚੰਦਰ ਭਾਨ, ਭਰਤ ਰਾਜ,ਗੁਰਜਿੰਦਰ ਸਿੰਘ ,ਰਾਮ ਦਾਸ ,ਵਿਨੋਦ ਕੁਮਾਰ, ਜਗਦੀਪ ਲਵਲੀ , ਸਾਕੇਤ ਕੁਮਾਰ ,ਰਜਿੰਦਰ ਕੁਮਾਰ, ਗੁਰਮੇਲ ਸਿੰਘ, ਪੰਕਜ ਕੁਮਾਰ, ਮਾਰੂਤੀ ਜੀ, ਤੇਜ ਪਾਲ,ਸਨੋਜ ਕੁਮਾਰ ,ਸਨੀ ਸਿੰਘ,ਸ਼ਿਵ ਰਾਜ ਮੀਨਾ,ਪ੍ਰਵੀਨ ਕੁਮਾਰ ਆਦਿ ਹਾਜ਼ਰ ਸਨ।