ਨਵੀਂ ਦਿੱਲੀ/TLT NEWS : ਚੈਕ-ਇਨ ਅਤੇ ਬੋਰਡਿੰਗ ਸਿਸਟਮ ਸੰਭਾਲਣ ਵਾਲੀ ਇਕ ਕੰਪਨੀ ‘ਤੇ ਹੋਏ ਸਾਈਬਰ ਹਮਲੇ ਨੇ ਯੂਰਪ ਦੇ ਕਈ ਪ੍ਰਮੁੱਖ ਹਵਾਈ ਅੱਡਿਆਂ ਦੇ ਸੰਚਾਲਨ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਵਿਚ ਮਹਾਦੀਪ ਦਾ ਸਭ ਤੋਂ ਵਿਅਸਤ ਹਵਾਈ ਅੱਡਾ ਲੰਡਨ ਦਾ ਹੀਥਰੋ ਵੀ ਸ਼ਾਮਲ ਹੈ। ਇਸ ਕਾਰਨ ਸ਼ਨਿਚਰਵਾਰ ਨੂੰ ਉਡਾਣਾਂ ਵਿਚ ਦੇਰੀ ਹੋਈ ਅਤੇ ਕਈ ਉਡਾਣਾਂ ਰੱਦ ਵੀ ਹੋ ਗਈਆਂ।
ਕੋਲਿਨਸ ਏਅਰੋਸਪੇਸ ਦੁਨੀਆ ਭਰ ਦੇ ਹਵਾਈ ਅੱਡਿਆਂ ‘ਤੇ ਕਈ ਏਅਰਲਾਈਨਜ਼ ਲਈ ਸਿਸਟਮ ਦਿੰਦੀ ਹੈ ਤੇ ਇਸ ਵਿਚ ਇਕ ਤਕਨੀਕੀ ਸਮੱਸਿਆ ਆ ਰਹੀ ਹੈ, ਜਿਸ ਕਾਰਨ ਡਿਪਾਰਚਰ ਵਾਲੇ ਯਾਤਰੀਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਬਾਅਦ ਹੀਥਰੋ ਹਵਾਈ ਅੱਡੇ ਨੇ ਦੇਰੀ ਦੀ ਚਿਤਾਵਨੀ ਜਾਰੀ ਕੀਤੀ ਸੀ। ਬ੍ਰਸਲਜ਼ ਹਵਾਈ ਅੱਡਾ ਤੇ ਬਰਲਿਨ ਹਵਾਈ ਅੱਡਾ ਵੀ ਵੱਖ-ਵੱਖ ਬਿਆਨਾਂ ‘ਚ ਇਸ ਹਮਲੇ ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਕਰ ਚੁੱਕੇ ਹਨ।
ਚੈਕ-ਇਨ ‘ਚ ਆ ਰਹੀ ਸਮੱਸਿਆ
ਕੋਲਿਨਸ ਏਅਰੋਸਪੇਸ ਦੀ ਮੂਲ ਕੰਪਨੀ ਆਰਟੀਐਕਸ ਨੇ ਬਿਨਾਂ ਕਿਸੇ ਦਾ ਨਾਂ ਲਏ ਇਹ ਜਾਣਕਾਰੀ ਦਿੱਤੀ ਹੈ ਕਿ ਉਸਨੂੰ ਚੋਣਵੇਂ ਹਵਾਈ ਅੱਡਿਆਂ ‘ਤੇ ਆਪਣੇ ਸਾਫਟਵੇਅਰ ‘ਚ ਸਾਈਬਰ ਸੰਬੰਧੀ ਰੁਕਾਵਟਾਂ ਦਾ ਪਤਾ ਲੱਗਾ ਹੈ। ਇਲੈਕਟ੍ਰੌਨਿਕ ਚੈਕ-ਇਨ ਪ੍ਰਭਾਵਿਤ ਹੋਇਆ ਹੈ। ਆਰਟੀਐਕਸ ਨੇ ਇਕ ਈਮੇਲ ਬਿਆਨ ‘ਚ ਕਿਹਾ, “ਇਸਦਾ ਅਸਰ ਇਲੈਕਟ੍ਰੌਨਿਕ ਗਾਹਕ ਚੈਕ-ਇਨ ਅਤੇ ਸਾਮਾਨ ਛੱਡਣ ਤਕ ਸੀਮਤ ਹੈ ਅਤੇ ਇਸਨੂੰ ਮੈਨੁਅਲ ਚੈਕ-ਇਨ ਪ੍ਰਕਿਰਿਆਵਾਂ ਰਾਹੀਂ ਘਟਾਇਆ ਜਾ ਸਕਦਾ ਹੈ।” ਇਸਦੇ ਨਾਲ ਹੀ, ਉਨ੍ਹਾਂ ਇਹ ਵੀ ਦੱਸਿਆ ਕਿ ਉਹ ਇਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਸੁਧਾਰਨ ਲਈ ਕੰਮ ਕਰ ਰਹੇ ਹਨ।
ਬ੍ਰਸਲਜ਼ ਹਵਾਈ ਅੱਡੇ ਨੇ ਆਪਣੀ ਵੈਬਸਾਈਟ ‘ਤੇ ਕਿਹਾ ਕਿ ਇਸ ਹਮਲੇ ਕਾਰਨ ਆਟੋਮੈਟਿਕ ਪ੍ਰਣਾਲੀਆਂ ਨਕਾਰਾ ਹੋ ਗਈਆਂ ਹਨ, ਤੇ ਸਿਰਫ ਮੈਨੁਅਲ ਚੈਕ-ਇਨ ਤੇ ਬੋਰਡਿੰਗ ਪ੍ਰਕਿਰਿਆ ਹੀ ਸੰਭਵ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਵਾਪਰੀ ਸੀ।

More Stories
ਸੋਨਮ ਵਾਂਗਚੁੱਕ ਨੂੰ ਹਸਪਤਾਲ ਲੈ ਗਈ ਪੁਲਿਸ
ਵੱਡੀ ਖ਼ਬਰ: ਕੈਨੇਡੀਅਨ PM ਕਰਨਗੇ ਭਾਰਤ ਦਾ ਦੌਰਾ
ਮੈਕਸੀਕੋ ‘ਚ ਖ਼ੌਫ਼ਨਾਕ ਡਰੱਗ ਤਸਕਰ ‘ਐਲ ਮੈਂਚੋ’ ਦੀ ਮੌਤ ਮਗਰੋਂ ਭੜਕੀ ਹਿੰਸਾ, ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਈਜ਼ਰੀ