ਪੁਲਿਸ ਨਾਲ ਮੁਕਾਬਲੇ ‘ਚ ਜ਼ਖ਼ਮੀ ਹੋਇਆ ਹਰਪ੍ਰੀਤ ਹੈੱਪੀ, ਅੱਧਾ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ

 ਅਮ੍ਰਿਤਸਰ (TLT) ਘਰਿੰਡਾ ਥਾਣੇ ਅਧੀਨ ਪੈਂਦੇ ਅਟਾਰੀ ਇਲਾਕੇ ‘ਚ ਮੰਗਲਵਾਰ ਸ਼ਾਮ ਨੂੰ ਤਸਕਰਾਂ ਤੇ ਪੁਲਿਸ ਵਿਚਕਾਰ ਗੋਲੀਆਂ ਚੱਲੀਆਂ। ਜਾਣਕਾਰੀ ਅਨੁਸਾਰ, ਇਕ ਤਸਕਰ ਨੂੰ ਪੁਲਿਸ ਦੀ ਗੋਲ਼ੀ ਲੱਗੀ ਹੈ ਤੇ ਉਹ ਜ਼ਖ਼ਮੀ ਹੋ ਗਿਆ। ਉਸਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਘਟਨਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਨੇਸ਼ਟਾ ਦੇ ਨੇੜੇ ਰਹਿਣ ਵਾਲੇ ਹੈਰੋਇਨ ਤਸਕਰ ਹੈੱਪੀ ਅਤੇ ਵਾਸੂ ਉਰਫ਼ ਵੰਸ਼ ਨੇ 12 ਜੂਨ ਦੀ ਰਾਤ ਪੁਲਿਸ ਦੇ ਖਬਰੀ ਗੁਰਜੀਤ ਸਿੰਘ ਉਰਫ਼ ਬਿੱਲਾ ਨੂੰ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਪੁਲਿਸ ਨੂੰ ਘਟਨਾ ਸਥਾਨ ਤੋਂ ਪੰਜ ਕਿੱਲੋ ਹੈਰੋਇਨ ਵੀ ਬਰਾਮਦ ਹੋਈ ਸੀ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਦੋਵੇਂ ਤਸਕਰ ਇਲਾਕੇ ‘ਚ ਹੈਰੋਇਨ ਦੀ ਖੇਪ ਸਪਲਾਈ ਕਰਨ ਜਾ ਰਹੇ ਹਨ। ਇਸ ਆਧਾਰ ‘ਤੇ ਪੁਲਿਸ ਨੇ ਰਸਤੇ ‘ਚ ਬਾਈਕ ‘ਤੇ ਸਵਾਰ ਦੋਵਾਂ ਨੂੰ ਘੇਰ ਲਿਆ। ਮੁਲਜ਼ਮਾਂ ਨੇ ਪੁਲਿਸ ਪਾਰਟੀ ‘ਤੇ ਗੋਲੀ ਚਲਾਈ, ਜਿਸ ਦੇ ਜਵਾਬ ਵਿਚ ਪੁਲਿਸ ਨੇ ਵੀ ਗੋਲੀ ਚਲਾਈ ਤੇ ਇਕ ਤਸਕਰ ਨੂੰ ਜ਼ਖਮੀ ਕਰ ਦਿੱਤਾ। ਘਟਨਾ ਨੂੰ ਲੈ ਕੇ ਐੱਸਐੱਸਪੀ ਮਨਿੰਦਰ ਸਿੰਘ ਪ੍ਰੈਸ ਕਾਨਫਰੰਸ ਕਰਨ ਵਾਲੇ ਹਨ। ਪੁਲਿਸ ਨੇ ਉਸ ਦੇ ਕੋਲੋਂ 534 ਗ੍ਰਾਮ ਹੇਰੋਇਨ ਵੀ ਬਰਾਮਦ ਕੀਤੀ ਹੈ।