ਜਲੰਧਰ, 22 ਸਤੰਬਰ (ਰਮੇਸ਼ ਗਾਬਾ) – ਜਬਰਨ ਵਸੂਲੀ ਦੇ ਮਾਮਲੇ ਚ ਥਾਣਾ ਰਾਮਾ ਮੰਡੀ ਵਿਖੇ ਦਰਜ ਕੀਤੇ ਗਏ ਕੇਸ ਚ ਅੱਜ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਨੂੰ ਜੇਐਮਆਈ ਸੀ ਰਾਮਪਾਲ ਦੀ ਅਦਾਲਤ ਨੇ ਜਮਾਨਤ ਦੇਣ ਜਾਣ ਦਾ ਹੁਕਮ ਦਿੱਤਾ ਹੈ। ਰਮਨ ਅਰੋੜਾ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਖੇ ਇਕ ਰਮੇਸ਼ ਕੁਮਾਰ ਨਾਮ ਦੇ ਵਿਅਕਤੀ ਨੇ ਮਾਮਲਾ ਦਰਜ ਕਰਾਇਆ ਸੀ ਕਿ ਰਮਨ ਅਰੋੜਾ ਉਸ ਕੋਲੋਂ ਮਹੀਨਾ ਲੈਂਦਾ ਹੈ, ਇਸੇ ਤਰ੍ਹਾਂ ਇਕ ਰਜਿੰਦਰ ਕੁਮਾਰ ਵਿਅਕਤੀ ਜੋ ਕੀ ਲਾਟਰੀ ਦਾ ਕੰਮ ਕਰਦਾ ਸੀ ਉਸ ਨੇ ਵੀ ਅਰੋੜਾ ਖ਼ਿਲਾਫ਼ ਪੈਸੇ ਲੈਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪਰ ਅੱਜ ਅਦਾਲਤ ਨੇ ਇਸ ਮਾਮਲੇ ਚ ਰਮਨ ਅਰੋੜਾ ਦੀ ਜ਼ਮਾਨਤ ਮਨਜ਼ੂਰ ਕੀਤੇ ਜਾਣ ਦਾ ਹੁਕਮ ਦਿੱਤਾ ਹੈ।

More Stories
ਜਲੰਧਰ ‘ਚ ਸ੍ਰੀ ਬਾਬਾ ਸੋਢਲ ਮੇਲੇ ਦੀਆਂ ਰੌਣਕਾਂ, ਲੱਖਾਂ ਸ਼ਰਧਾਲੂ ਹੋਣਗੇ ਨਤਮਸਤਕ; ਜਾਣੋ ਇਤਿਹਾਸ
📰 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਵਸੂਲੀ ’ਤੇ ਨਗਰ ਨਿਗਮ ਦਾ ਫੋਕਸ, 10% ਰਿਆਇਤ ਦਾ ਲਾਭ ਲੈਣ ਦੀ ਅਪੀਲ
ਜਲੰਧਰ ’ਚ HSRP ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ