ਹੁਸ਼ਿਆਰਪੁਰ (TLT NEWS)ਫਿਰੋਜ਼ਪੁਰ ਜ਼ਿਲ੍ਹੇ ਦੇ ਨਜ਼ਦੀਕ ਪੈਂਦੀ ਹੁਸੈਨੀਵਾਲਾ ਸਰਹੱਦ ਦੇ ਨੇੜੇ ਵੱਸਦੇ ਤਿੰਨ ਛੋਟੇ ਪਿੰਡ, ਜਿਨ੍ਹਾਂ ਵਿੱਚ ਰਾਜੋ ਕੇ ਪੱਟੀ, ਜੱਲੋਵਾਲ ਅਤੇ ਟਾਂਡੇ ਕੇ ਸ਼ਾਮਲ ਹਨ ਵਿੱਚ ਪਿਛਲੇ ਦਿਨਾਂ ਦੌਰਾਨ ਹੜ੍ਹਾਂ ਦੇ ਪਾਣੀ ਨਾਲ ਮਚੀ ਤਬਾਹੀ ਕਾਰਨ ਲੋਕਾਂ ਦੇ ਹੋਏ ਨੁਕਸਾਨ ਕਾਰਨ ਇਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਹੁਸ਼ਿਆਰਪੁਰ ਦੇ ਪਿੰਡ ਬੈਂਸਤਾਨੀ ਤੋਂ ਨਗਰ ਵਾਸੀਆਂ ਤੇ ਐੱਨ.ਆਰ.ਆਈਜ ਵੱਲੋਂ ਨੰਬਰਦਾਰ ਅਵਤਾਰ ਸਿੰਘ, ਚੈਚਲ ਸਿੰਘ, ਦਵਿੰਦਰ ਸਿੰਘ, ਜਸਵਿੰਦਰ ਸਿੰਘ, ਤੀਰਥ ਸਿੰਘ ਇੰਸਪੈਕਟਰ, ਹਰਭਜਨ ਸਿੰਘ ਤੇ ਉਕਾਂਰ ਸਿੰਘ ਦੇ ਹੱਥ 4 ਲੱਖ ਰੁਪਏ ਦੀ ਨਕਦ ਮਦਦ ਭੇਜੀ ਗਈ। ਇਸ ਮਦਦ ਵਿੱਚ 2 ਲੱਖ ਤੋਂ ਵੱਧ ਦਾ ਯੋਗਦਾਨ ਨੰਬਰਦਾਰ ਅਵਤਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਜੋ ਵਿਦੇਸ਼ ਵਿੱਚ ਰਹਿੰਦੇ ਹਨ ਵੱਲੋਂ ਪਾਇਆ ਗਿਆ ਤੇ ਬਾਕੀ ਰਕਮ ਪਿੰਡ ਵਾਸੀਆਂ ਵੱਲੋਂ ਚੈਚਲ ਸਿੰਘ ਦੀ ਅਗਵਾਈ ਵਿੱਚ ਇਕੱਠੀ ਕੀਤੀ ਗਈ। ਅਮਰੀਕਾ ਦੇ ਵਸਨੀਕ ਬਲਵੀਰ ਸਿੰਘ ਬੀਰੀ, ਕੈਨੇਡਾ ਦੇ ਸੁਖਵਿੰਦਰ ਸਿੰਘ ਸੁੱਖਾ, ਓਕਾਰ ਸਿੰਘ ਅਤੇ ਗੁਰਪ੍ਰੀਤ ਸਿੰਘ ਹਰੇਕ ਨੇ ਆਪਣੀ ਬੱਚਤ ਵਿੱਚੋਂ ਪਿੰਡ ਦੇ ਨੰਬਰਦਾਰ ਅਵਤਾਰ ਸਿੰਘ ਨੂੰ ਪੈਸਿਆਂ ਦਾ ਯੋਗਦਾਨ ਦਿੱਤਾ। ਇਨ੍ਹਾਂ ਪਿੰਡਾਂ ਦੇ ਵਾਸੀਆਂ ਨੂੰ ਵਿੱਤੀ ਸਹਾਇਤਾ ਵੰਡੀ ਗਈ ਤਾਂ ਜੋ ਕਿਸਾਨ ਆਪਣੀ ਕਣਕ ਦੀ ਫਸਲ ਬੀਜਣ ਲਈ ਤੇਲ ਅਤੇ ਬੀਜ ਖਰੀਦ ਸਕਣ। ਨੰਬਰਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਕੱਠੇ ਕੀਤੇ ਪੈਸੇ ਸਰਪੰਚਾਂ ਰਾਹੀਂ ਲੋਕਾਂ ਨੂੰ ਨਕਦ ਦਿੱਤੇ ਗਏ ਸਨ ਅਤੇ ਆਉਣ ਵਾਲੇ ਦਿਨਾਂ ਵਿੱਚ ਕਣਕ ਦੀ ਬਿਜਾਈ ਕਰਨ ’ਤੇ ਇਨ੍ਹਾਂ ਲੋਕਾਂ ਨੂੰ ਹੋਰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ

More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ