ਮਨੁੱਖਤਾ ਦੇ ਸੇਵਾ ਲਈ ਹਰ ਕੋਈ ਅੱਗੇ ਆਵੇ-ਇੰਡੀਅਨ-ਲੁਬਾਣਾ

ਪੀੜਿਤ ਲੋਕਾਂ ਦੀ ਮਦਦ ਲਈ 100 ਤੋਂ ਵੱਧ ਕਿਸ਼ਤੀਆਂ ਬਣਾ ਕੇ ਦਾਨ ਕਰਨ ਵਾਲੇ ਦਵਿੰਦਰ  ਹੰਸਪਾਲ ਨੂੰ ਆਪ ਆਗੂਆਂ ਨੇ ਕੀਤਾ ਸਨਮਾਨਿਤ

ਕਪੂਰਥਲਾ  24 ਸਤੰਬਰ(ਰਮੇਸ਼ ਗਾਬਾ) ਪੰਜਾਬ ਦੇ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਲਈ 100 ਤੋਂ ਵੱਧ ਕਿਸ਼ਤੀਆਂ ਬਣਾ ਕੇ ਦਾਨ ਕਰਨ ਵਾਲੇ ਹੰਸਪਾਲ ਇੰਡਸਟਰੀਜ਼ ਦੇ ਮਾਲਕ ਦਵਿੰਦਰ ਸਿੰਘ ਹੰਸਪਾਲ ਵਲੋਂ ਮਨੁੱਖਤਾ ਦੇ  ਕੀਤੇ ਗਏ ਇਸ ਉਪਰਾਲੇ ਲਈ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ ਦੇ ਵਲੋਂ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਧੰਨਵਾਦ ਕੀਤਾ ਅਤੇ ਪਾਰਟੀ ਵੱਲੋਂ ਉਹਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਤੇ ਇੰਡੀਅਨ ਤੇ ਲੁਬਾਣਾ ਨੇ ਕਿਹਾ ਕਿ ਦਵਿੰਦਰ ਸਿੰਘ ਹੰਸਪਾਲ ਵਲੋਂ ਮਨੁੱਖਤਾ ਦੇ ਭਲੇ ਲਈ ਕੀਤੇ ਗਏ ਇਸ ਉਪਰਾਲੇ ਦੀ ਜਿੰਨ੍ਹੀ ਵੀ ਸ਼ਲਾਂਘਾ ਕੀਤੀ ਜਾਵੇ ਘੱਟ ਹੈ।ਉਨ੍ਹਾਂਨੇ ਦਵਿੰਦਰ ਸਿੰਘ ਹੰਸਪਾਲ ਸ਼ਮੇ ਸ਼ਮੇ ਤੇ ਕੀਤੇ ਜਾਂਦੇ ਸਮਾਜ ਸੇਵਾ ਦੇ ਕਾਰਜ ਆਪਣੇ ਆਪ ਵਿੱਚ ਬੇਮਿਸਾਲ ਹਨ।ਉਨ੍ਹਾਂਨੇ ਕਿਹਾ ਕਿ ਦਵਿੰਦਰ ਸਿੰਘ ਹੰਸਪਾਲ ਤੋਂ ਪ੍ਰੇਰਨਾ ਲੈ ਕੇ ਬਾਕੀ ਲੋਕਾਂ ਨੂੰ ਵੀ ਹਰ ਸ਼ਮੇ ਮੁੱਨਖਤਾ ਦੀ ਭਲਾਈ ਲਈ ਅੱਗੇ ਆਉਣਾ ਚਾਹੀਦਾ ਹੈ।ਉਨ੍ਹਾਂਨੇ ਕਿਹਾ ਕਿ ਅੱਜ ਪੰਜਾਬੀਆਂ ਨੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾ ਕਾਰਜਾਂ ਦੀ ਹਨੇਰੀ ਲਿਆ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ।ਆਪ ਆਗੂਆਂ ਨੇ ਫਰਮ ਹੰਸਪਾਲ ਟਰੇਡਰਜ਼ ਜੋ ਕਿ ਰੇਲ ਗੱਡੀ ਤੇ ਡੱਬਿਆਂ ਦੇ ਪੁਰਜੇ ਬਣਾਉਂਦੀ ਹੈ,ਉਨ੍ਹਾਂ ਵੱਲੋਂ ਆਪਣਾ ਕਾਰੋਬਾਰ ਛੱਡ ਕੇ ਕਿਸ਼ਤੀਆਂ ਬਣਾ ਕੇ ਦੇਣ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਕਿਸ਼ਤੀਆਂ ਪਾਣੀ ਵਿਚ ਡੁੱਬੇ ਪਰਿਵਾਰਾਂ ਨੂੰ ਬਾਹਰ ਕੱਢਣ ਵਿਚ ਸਹਾਈ ਸਾਬਤ ਹੋਇਆ ਹਨ ਜਦਕਿ ਉਨ੍ਹਾਂਦੇ ਵਲੋਂ  ਕਿਸ਼ਤੀਆਂ ਦੀ ਕੋਈ ਕੀਮਤ ਨਹੀਂ ਲਈ ਗਈ।ਆਪ ਆਗੂਆਂ ਨੇ ਕਿਹਾ ਕਿ ਪੰਜਾਬੀ ਆਪਣੀ ਬਹਾਦਰੀ,ਕੁਰਬਾਨੀ ਅਤੇ ਤਿਆਗ ਦੀ ਭਾਵਨਾ ਸਦਕਾ ਦੁਨੀਆ ਭਰ ਵਿਚ ਜਾਣੇ ਜਾਂਦੇ ਹਨ।ਸਿਰਫ ਆਪਣੇ ਉੱਤੋਂ ਨਹੀਂ ਸਗੋਂ ਦੁਨੀਆ ਉਪਰ ਵੀ ਜਦੋਂ ਕੋਈ ਬਿਪਤਾ ਪੈਂਦੀ ਹੈ ਤਾਂ ਇਹ ਝੱਟ ਇਕ ਜੁੱਟ ਹੋ ਕੇ ਮਦਦ ਲਈ ਤੁਰ ਪੈਂਦੇ ਹਨ।ਦਸਵੰਧ ਕੱਢਣ ਅਤੇ ਲੰਗਰ ਜਹੀਆਂ ਪਰੰਪਰਾਵਾਂ ਨੇ ਇਨ੍ਹਾਂ ਨੂੰ ਅਜਿਹੀ ਗੁਰ ਬਖਸ਼ਿਸ਼ ਦਿੱਤੀ ਹੈ ਕਿ ਇਹ ਕਿਸੇ ਵੀ ਔਖੇ ਤੋਂ ਔਖੇ ਕੰਮ ਨੂੰ ਆਸਾਨ ਸਮਝ ਕੇ ਉਸ ਨੂੰ ਪੂਰਾ ਕਰਨ ਲਈ ਨੰਗੇ ਪੈਰ ਤੁਰ ਪੈਂਦੇ ਹਨ।ਪਿਛਲੇ ਦੋ ਕੁਝ ਸ਼ਮੇ ਤੋਂ ਪੰਜਾਬ ਵਿਚ ਬਿਪਤਾ ਦੇ ਰੂਪ ਚ ਅਸਮਾਨ ਤੋਂ ਵਰ ਰਹੇ ਮੀਂਹ ਅਤੇ ਉੱਚੇ ਪਹਾੜੀ ਖੇਤਰ ਵਿਚ ਫੱਟ ਰਹੇ ਬੱਦਲਾਂ ਕਾਰਨ ਮੈਦਾਨੀ ਖੇਤਰਾਂ ਵਿਚ ਹੜ੍ਹ ਆਏ ਹੋਏ ਹਨ।ਪੰਜਾਬ ਦੀ ਹੜ੍ਹਾਂ ਦੀ ਪ੍ਰਵਾਹ ਨਾ ਕਰਦਿਆਂ ਇਸ ਔਖੀ ਸਥਿਤੀ ਦਾ ਸਿਰੜ ਅਤੇ ਸਬਰ ਨਾਲ ਸਾਹਮਣਾ ਕਰ ਰਹੇ ਹਨ ਅਤੇ ਦਰਿਆਵਾਂ,ਡੈਮਾਂ ਨਾਲ ਮੱਥਾ ਲਾ ਰਹੇ ਹਨ। ਉਸ ਲਈ ਚਾਰਾ ਪਾਸਿਆਂ ਤੋਂ ਇਨ੍ਹਾਂ ਦੀ ਪ੍ਰਸ਼ੰਸਾ ਹੋ ਰਹੀ ਹੈ।ਪੰਜਾਬ ਦੀ ਜਵਾਨੀ ਅੱਜ ਦਰਿਆਵਾਂ ਦੇ ਕੰਡਿਆਂ ਤੇ ਜਰਜਰ ਹੋਰ ਚੁੱਕੇ ਬੰਨ੍ਹਾਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਵਿਚ ਜੁੱਟੀ ਹੋਈ ਹੈ।ਇਸ ਸਬੰਧ ਵਿਚ ਪੰਜਾਬੀਆਂ ਅਤੇ ਖਾਸ ਕਰ ਨੌਜਵਾਨਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਆਪ ਆਗੂਆਂ ਨੇ ਕਿਹਾ ਕਿ ਟਰੈਕਟਰ,ਜਿਸ ਨੂੰ ਦਿੱਲੀ ਦੀਆਂ ਬਰੂਹਾਂ ਤੇ ਦੇਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹੱਥ ਖੜ੍ਹੇ ਕਰ ਗਿਆ ਸੀ।ਅੱਜ ਹੜ੍ਹਾਂ ਵਿਚ ਘਿਰੇ ਆਪਣੇ ਲੋਕਾਂ ਤੱਕ ਰਾਹਤ ਪਹੁੰਚਾਉਣ ਚ ਜੁੱਟਿਆ ਹੋਇਆ ਹੈ।ਟਰੈਕਟਰ ਉਨ੍ਹਾਂ ਥਾਵਾਂ ਤੇ ਲੋਕਾਂ ਤੱਕ ਮਦਦ ਪਹੁੰਚਾਉਣ ਵਿਚ ਸਫਲ ਹੋ ਰਿਹਾ ਹੈ,ਜਿੱਥੇ ਪਾਣੀ ਦਾ ਪੱਧਰ ਘੱਟ ਹੈ ਪਰ ਜਿੱਥੇ ਕਿਤੇ ਲੋਕ ਡੂੰਘੇ ਪਾਣੀਆਂ ਵਿਚ ਡੁੱਬ ਚੁੱਕੇ ਹਨ।ਦੂਰ-ਦੂਰ ਤੱਕ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ।ਉਨ੍ਹਾਂਨੇ   ਕੇਂਦਰ ਸਰਕਾਰ ਤੇ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਤੇ ਵਰਦਿਆਂ ਕਿਹਾ ਕਿ ਤੁਸੀਂ ਸਾਨੂੰ ਕੀ ਮਦਦ ਦੇਣੀ ਹੈ,ਅਸੀਂ ਪੰਜਾਬੀ ਰਲ ਮਿਲ ਕੇ ਆਪੇ ਹੀ ਇਸ ਘੁੰਮਣਘੇਰੀ ਵਿਚੋਂ ਨਿਕਲ ਆਵਾਂਗੇ।