ਜਲੰਧਰ/ਸ਼੍ਰੀ ਮੁਕਤਸਰ ਸਾਹਿਬ/ਨੂਰਪੁਰਬੇਦੀ/ਕੋਟ ਫਤੂਹੀ, 27 ਸਤੰਬਰ,TLT NEWS/ : ਪੰਜਾਬ ਸਟੇਟ ਪਾਵਰਕਾਮ ਲਿਮਟਿਡ (Punjab State Powercom Limited – PSPCL) ਵੱਲੋਂ ਸ਼ਨੀਵਾਰ 27 ਸਤੰਬਰ ਨੂੰ ਜਰੂਰੀ ਰੱਖ-ਰਖਾਅ ਅਤੇ ਮਰੰਮਤ ਕੰਮਾਂ ਕਰਕੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਵਿਭਾਗ ਵੱਲੋਂ ਜਾਰੀ ਨੋਟਿਸ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਖਪਤਕਾਰ ਪਹਿਲਾਂ ਹੀ ਵਿਕਲਪਿਕ ਇੰਤਜਾਮ ਕਰ ਲੈਣ, ਕਿਉਂਕਿ ਮਰੰਮਤ ‘ਤੇ ਲੱਗਣ ਵਾਲੇ ਸਮੇਂ ਦੇ ਅਧਾਰ ‘ਤੇ ਬਿਜਲੀ ਬਹਾਲੀ ਦੇਰ-ਸਵੇਰ ਹੋ ਸਕਦੀ ਹੈ।
ਜਲੰਧਰ: ਢਾਲੀਵਾਲ ਅਤੇ ਗੀਤਾ ਮੰਦਰ ਫੀਡਰ ਪ੍ਰਭਾਵਿਤ
ਕੋਟ ਸਦੀਕ ਸਬ-ਸਟੇਸ਼ਨ ਤੋਂ ਚਲਣ ਵਾਲਾ 11 ਕੇਵੀ ਢਾਲੀਵਾਲ ਫੀਡਰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗਾ। ਇਸ ਦੌਰਾਨ ਇਹਨਾਂ ਇਲਾਕਿਆਂ ‘ਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ:
- ਢਾਲੀਵਾਲ
- ਗਾਖਲ
- ਗਿੱਲ
- ਸਫੀਪੁਰ
- ਵਡਾਲਾ
- ਸਹਿਜੰਗੀ
- ਚੋਗਵਾں ਅਤੇ ਆਸ-ਪਾਸ
ਇਸੇ ਤਰ੍ਹਾਂ, ਅਰਬਨ ਐਸਟੇਟ ਸਬ-ਸਟੇਸ਼ਨ ਤੋਂ ਚਲਣ ਵਾਲਾ 11 ਕੇਵੀ ਗੀਤਾ ਮੰਦਰ ਫੀਡਰ ਦੁਪਹਿਰ 12:30 ਤੋਂ 2:30 ਵਜੇ ਤੱਕ ਬੰਦ ਰਹੇਗਾ। ਪ੍ਰਭਾਵਿਤ ਇਲਾਕੇ ਹੋਣਗੇ:
- ਜੋਹਲ ਮਾਰਕੀਟ
- ਜੋਤਿ ਨਗਰ
- ਇਨਕਮ ਟੈਕਸ ਕਾਲੋਨੀ
- ਸਤਕਰਤਾਰ ਨਗਰ
- ਸ਼ੰਕਰ ਗਾਰਡਨ
- ਵਸੰਤ ਐਵੇਨਿਊ
- ਵਸੰਤ ਵਿਹਾਰ
- ਨਿਊ ਕਾਲੋਨੀ
- ਗੀਤਾ ਮੰਦਰ
- ਮਾਡਲ ਟਾਊਨ
- ਨਿਊ ਜਵਾਹਰ ਨਗਰ ਅਤੇ ਨੇੜਲੇ ਇਲਾਕੇ
ਸ਼੍ਰੀ ਮੁਕਤਸਰ ਸਾਹਿਬ: ਟਿੱਬੀ ਸਾਹਿਬ ਰੋਡ ਸਬ-ਸਟੇਸ਼ਨ
ਸਬ-ਅਰਬਨ ਸਬ-ਡਿਵੀਜ਼ਨ ਦੇ ਅਸਿਸਟੈਂਟ ਇੰਜੀਨੀਅਰ (Assistant Engineer) ਵਿਕਾਸ ਕੁਮਾਰ ਨੇ ਦੱਸਿਆ ਕਿ ਟਿੱਬੀ ਸਾਹਿਬ ਰੋਡ ‘ਤੇ ਸਥਿਤ 66 KVA ਸਬ-ਸਟੇਸ਼ਨ ਜਰੂਰੀ ਰੱਖ-ਰਖਾਅ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗਾ। ਇਸ ਦੌਰਾਨ ਇਸ ਸਟੇਸ਼ਨ ਨਾਲ ਜੁੜੇ ਸਾਰੇ 11 ਕੇਵੀ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਨੂਰਪੁਰਬੇਦੀ: ਤਖ਼ਤਗੜ੍ਹ ਇਲਾਕਾ
ਨੂਰਪੁਰਬੇਦੀ ਸਥਿਤ ਸਬ-ਆਫਿਸ ਤੋਂ ਜਾਣਕਾਰੀ ਦਿੱਤੀ ਗਈ ਕਿ ਪਿੰਡ ਭੱਟੋ ਦਾ 11 ਕੇਵੀ ਫੀਡਰ ਲਾਈਨ ਮਰੰਮਤ ਅਤੇ ਦਰੱਖ਼ਤਾਂ ਦੀ ਕਟਾਈ ਕਰਕੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗਾ। ਇਹਨਾਂ ਪਿੰਡਾਂ ‘ਤੇ ਅਸਰ ਪਵੇਗਾ:
- ਸਾਰਥਲੀ
- ਭੋਗੀਪੁਰ
- ਭੱਟੋ
- ਬੈਂਸ
- ਅੱਡਾ ਬੈਂਸ
- ਤਖ਼ਤਗੜ੍ਹ
- ਢਾਹਾਂ
- ਘੈਸਪੁਰ
- ਔਲਖਾਂ
- ਅਸਾਲਤਪੁਰ
- ਲਹਿਰਿਆں
ਕੋਟ ਫਤੂਹੀ: ਕਈ ਪਿੰਡ ਰਹਿਣਗੇ ਪ੍ਰਭਾਵਿਤ
ਕੋਟ ਫਤੂਹੀ ਦੇ ਐਸਡੀਓ (SDO) ਸੁਖਵਿੰਦਰ ਕੁਮਾਰ ਨੇ ਦੱਸਿਆ ਕਿ 66 KV ਸਬ-ਸਟੇਸ਼ਨ ਕੋਟ ਫਤੂਹੀ ਤੋਂ ਚਲਣ ਵਾਲਾ 11 KV UPS ਫੀਡਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗਾ। ਪ੍ਰਭਾਵਿਤ ਪਿੰਡ ਹਨ:
- ਝੱਜ
- ਅੱਡਾ ਕੋਟ ਫਤੂਹੀ
- ਪਿੰਡ ਕੋਟ ਫਤੂਹੀ
- ਕੋਟਲਾ
- ਮਨਾਨਾਹਾਨਾ
- ਥਿੰਡਾ
- ਰਾਮਪੁਰ
- ਅਟਾਰੀ
ਪਾਵਰਕਾਮ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਕੰਮ ਦੀ ਪ੍ਰਗਤੀ ਦੇ ਅਧਾਰ ‘ਤੇ ਬਿਜਲੀ ਸਪਲਾਈ ਬਹਾਲ ਹੋਣ ਦਾ ਸਮਾਂ ਵੱਧ ਜਾਂ ਘੱਟ ਹੋ ਸਕਦਾ ਹੈ। ਖਪਤਕਾਰਾਂ ਨੂੰ ਸਹਿਯੋਗ ਅਤੇ ਧੀਰਜ ਰੱਖਣ ਦੀ ਅਪੀਲ ਕੀਤੀ ਗਈ ਹੈ।

More Stories
ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ 5 ਕਰੋੜ ਦੀ ਲਾਗਤ ਵਾਲੇ ਇੰਟਰਲਾਕ ਤੇ ਸੈਂਟਰ ਵਰਜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਜਲੰਧਰ: ਪੰਜਾਬੀ ਅਦਾਕਾਰਾ ਤਾਨੀਆ ਨੇ ‘ਦਿੱਲੀ ਪੈਂਟਸ’ ਸਟੋਰ ਦਾ ਕੀਤਾ ਵਿਸ਼ੇਸ਼ ਦੌਰਾ
ਪ੍ਰਧਾਨ ਮੰਤਰੀ ਮੋਦੀ ਨੇ ਤਮਗਾ ਜੇਤੂ ਖਿਡਾਰੀਆਂ ਅਤੇ ਭਾਰਤੀ ਦਲ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ