ਡਾ.ਸੰਜੀਵ ਭਗਤ ਨੇ ਸਿਵਲ ਸਰਜਨ ਕਪੂਰਥਲਾ ਵਜੋਂ ਅਹੁਦਾ ਸੰਭਾਲਿਆ

ਫਗਵਾੜਾ (TLT NEWS) ਸਿਹਤ ਵਿਭਾਗ ਕਪੂਰਥਲਾ ਵਿਖੇ ਅੱਜ ਨਵੇਂ ਸਿਵਲ ਸਰਜਨ ਡਾ.ਸੰਜੀਵ ਭਗਤ ਵੱਲੋਂ ਅਹੁਦਾ ਸੰਭਾਲਿਆ ਲਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਤੇ ਹੋਰ ਸਟਾਫ਼ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਨਵਨਿਯੁਕਤ ਸਿਵਲ ਸਰਜਨ ਡਾ.ਸੰਜੀਵ ਭਗਤ ਨੇ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ,ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਜਨਤਾ ਲਈ ਜੋ ਸਿਹਤ ਸਹੂਲਤਾਂ ਅਤੇ ਸਿਹਤ ਸਕੀਮਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ,ਉਨ੍ਹਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਵਾਉਣਾ ਯਕੀਨੀ ਬਣਾਇਆ ਜਾਏਗਾ। ਡਾ.ਸੰਜੀਵ ਭਗਤ ਨੇ ਕਿਹਾ ਕਿ ਜ਼ਿਲੇ ਵਿਚ ਕਿਸੇ ਨੂੰ ਵੀ ਸਿਹਤ ਸਹੂਲਤ ਪੱਖੋਂ ਕੋਈ ਦਿੱਕਤ ਪ੍ਰੇਸ਼ਾਨੀ ਨਹੀਂ ਆਣ ਦਿੱਤੀ ਜਾਏਗੀ। ਸਟਾਫ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ.ਸੰਜੀਵ ਭਗਤ ਨੇ ਕਿਹਾ ਕਿ ਉਨ੍ਹਾਂ ਨੇ 30 ਸਾਲ ਦੀ ਨੌਕਰੀ ਇਕ ਬੇਦਾਗ਼ ਅਤੇ  ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲੇ ਮੈਡੀਕਲ ਅਫ਼ਸਰ ਵਜੋਂ ਕੀਤੀ ਹੈ ਉਹ ਕੰਮ ਵੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ।ਜ਼ਿਕਰਯੋਗ ਹੈ ਕਿ ਡਾ.ਸੰਜੀਵ ਭਗਤ ਨੇ 1990 ਵਿਚ ਐਮ.ਬੀ.ਬੀ.ਐਸ,ਸੀ.ਐਮ.ਸੀ ਲੁਧਿਆਣਾ ਤੋਂ ਪਾਸਆਊਟ ਕੀਤੀ। ਇਸ ਉਪਰੰਤ ਉਨ੍ਹਾਂ ਨੇ 1995 ਵਿਚ ਬਤੌਰ ਮੈਡੀਕਲ ਅਫ਼ਸਰ ਸਿਹਤ ਵਿਭਾਗ ਨੂੰ ਜੁਆਇੰਨ ਕੀਤਾ। ਉਨ੍ਹਾਂ ਨੇ ਬਾਬਾ ਬਕਾਲਾ,ਅੰਮ੍ਰਿਤਸਰ ਸਮੇਤ ਕਈ ਜਗ੍ਹਾ ‘ਤੇ ਬੌਤਰ ਮੈਡੀਕਲ ਅਫ਼ਸਰ ਆਪਣੀਆਂ ਸੇਵਾਵਾਂ ਦਿੱਤੀਆਂ। ਸਿਵਲ ਸਰਜਨ ਵਜੋਂ ਪ੍ਰਮੋਸ਼ਨ ਹੋਣ ਤੋਂ ਪਹਿਲਾਂ ਡਾ.ਸੰਜੀਵ ਭਗਤ 5 ਵੀਂ ਆਈ.ਆਰ.ਬੀ.ਪੰਜਾਬ ਪੁਲਿਸ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਸੇਵਾ ਨਿਭਾਅ ਰਹੇ ਸਨ। ਉਨ੍ਹਾਂ ਪਹਿਲਾਂ ਬਤੌਰ ਮੈਡੀਕਲ ਅਫ਼ਸਰ ਤੇ ਫਿਰ ਸੀਨੀਅਰ ਮੈਂਡੀਕਲ ਅਫ਼ਸਰ ਵਜੋਂ ਗਿਆਰਾਂ ਸਾਲਾਂ ਤੋਂ ਵੱਧ ਸਮਾਂ 5 ਵੀਂ ਆਈ.ਆਰ.ਬੀ.ਪੰਜਾਬ ਪੁਲਿਸ ਵਿਚ ਅਨੇਕਾਂ ਚਨੌਤੀਆਂ ਦਾ ਸਾਹਮਣਾ ਕਰਦੇ ਹੋਏ ਪੰਜਾਬ ਪੁਲਿਸ ਨਾਲ ਗੁਜਰਾਤ,ਅਸਾਮ, ਨਾਗਾਲੈਂਡ,ਤ੍ਰਿਪੁਰਾ, ਕੇਰਲਾ,ਛੱਤੀਸਗੜ੍ਹ,ਮੱਧ ਪ੍ਰਦੇਸ਼,ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿਚ ਵੀ ਡਿਊਟੀ ਬੜੀ ਹੀ ਤਨਦੇਹੀ ਨਾਲ  ਨਿਭਾਈ ਗਈ। ਸਿਵਲ ਸਰਜਨ ਕਪੂਰਥਲਾ ਡਾ.ਸੰਜੀਵ ਭਗਤ ਦੀ ਜੁਆਇੰਨ ਮੌਕੇ ਜ਼ਿਲਾ ਸਿਹਤ ਅਫ਼ਸਰ ਡਾ.ਰਾਜੀਵ ਪਰਾਸ਼ਰ,ਸਹਾਇਕ ਸਿਵਲ ਸਰਜਨ ਡਾ. ਅਨੂੰ ਸ਼ਰਮਾ,ਡੀ.ਡੀ.ਐਚ.ਓ.ਡਾ.ਮੋਨਿੰਦਰ ਕੌਰ,ਜਿਲਾ ਟੀਕਾਕਰਨ ਅਫ਼ਸਰ ਡਾ. ਰਣਦੀਪ ਸਿੰਘ,ਡਿਪਟੀ ਮੈਡੀਕਲ ਕਮਿਸ਼ਨਰ ਡਾ.ਸੰਦੀਪ ਭੋਲਾ,ਐਸ.ਐਮ. ਓ.ਡਾ.ਪਰਮਿੰਦਰ ਕੌਰ,ਡਾ.ਨੰਦਿਕਾ ਖੁੱਲਰ,ਡਾ.ਰਾਜੀਵ,ਡਾ.ਨਵਪ੍ਰੀਤ ਕੌਰ, ਸੁਪਰਡੈਂਟ ਰਾਮ ਅਵਤਾਰ,ਡੀ.ਪੀ.ਐਮ.ਵਿਨੇ ਮੱਲ੍ਹਣ,ਐਮ.ਐਂਡ.ਈ.ਓ.ਰਾਮ ਸਿੰਘ,ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਜਸਵਿੰਦਰ ਕੌਰ,ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ,ਬੀ.ਸੀ.ਸੀ.ਜੋਤੀ ਅਨੰਦ,ਬੀ.ਈ.ਈ. ਰਵਿੰਦਰ ਜੱਸਲ, ਸਿਵਲ ਹਸਪਤਾਲ ਕਪੂਰਥਲਾ ਤੇ ਸਿਵਲ ਸਰਜਨ ਦਫ਼ਤਰ ਦੇ ਸਟਾਫ ਮੈਂਬਰਾਂ ਵਲੋਂ ਵੀ ਨਵਨਿਯੁਕਤ ਸਿਵਲ ਸਰਜਨ ਦਾ ਨਿੱਘਾ ਸਵਾਗਤ ਕੀਤਾ ਗਿਆ।