Accident News : ਭਿਆਨਕ ਸੜਕ ਹਾਦਸੇ ‘ਚ ਉੱਜੜ ਗਿਆ ਪਰਿਵਾਰ, 5 ਲੋਕਾਂ ਦੀ ਦਰਦਨਾਕ ਮੌਤ

ਕੁਰੂਕਸ਼ੇਤਰ, 29 ਸਤੰਬਰTLT NEWS/  ਕੁਰੂਕਸ਼ੇਤਰ-ਕੈਥਲ ਰੋਡ ‘ਤੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰੀਆਂ। ਦੱਸ ਦਈਏ ਕਿ ਇਸ ਸੜਕ ਹਾਦਸੇ ‘ਚ ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪੰਜ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਦੱਸੇ ਜਾਂ ਰਹੇ ਹਨ। ਇਹ ਭਿਆਨਕ ਹਾਦਸਾ ਪਿੰਡਾਰਸੀ ਅਤੇ ਘਰਾੜਸੀ ਪਿੰਡਾਂ ਵਿਚਕਾਰ ਉਸ ਸਮੇਂ ਵਾਪਰਿਆ, ਜਦੋਂ ਇੱਕ ਤੇਜ਼ ਰਫਤਾਰ ਕਰੇਟਾ (Creta) ਅਤੇ ਇੱਕ ਸਵਿਫਟ (Swift) ਕਾਰ ਦੀ ਆਹਮੋ-ਸਾਹਮਣੀ ਜ਼ਬਰਦਸਤ ਟੱਕਰ ਹੋ ਗਈ। ਜਾਣਕਾਰੀ ਅਨੁਸਾਰ, ਸਾਰੇ ਮ੍ਰਿਤਕ ਇੱਕੋ ਪਰਿਵਾਰ ਦੇ ਸਨ ਅਤੇ ਯਮੁਨਾਨਗਰ ਦੇ ਰਹਿਣ ਵਾਲੇ ਸਨ। ਉਹ ਨੇੜਲੇ ਕਿਸੇ ਪਿੰਡ ਤੋਂ ਮਾਤਾ ਦੇ ਜਗਰਾਤੇ ਵਿੱਚ ਸ਼ਾਮਲ ਹੋ ਕੇ ਵਾਪਸ ਆ ਰਹੇ ਸਨ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਗੱਡੀਆਂ ਦੀਆਂ ਖਿੜਕੀਆਂ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।

ਮ੍ਰਿਤਕਾਂ ਦੀ ਪਛਾਣ

ਇਸ ਦਰਦਨਾਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਸਾਰੇ ਯਮੁਨਾਨਗਰ ਦੇ ਬੂਬਕਾ ਅਤੇ ਪਪਨਾਵਾ ਪਿੰਡ ਦੇ ਵਸਨੀਕ ਸਨ। ਮ੍ਰਿਤਕਾਂ ਦੀ ਪਛਾਣ ਇਸ ਪ੍ਰਕਾਰ ਹੈ:

1. ਪ੍ਰਵੀਨ (ਡਰਾਈਵਰ): ਪੁੱਤਰ ਸਵਰਾਜ, ਵਾਸੀ ਬੂਬਕਾ

2. ਪਵਨ: ਪੁੱਤਰ ਬਾਲਕਿਸ਼ਨ, ਵਾਸੀ ਪਪਨਾਵਾ

3. ਰਜਿੰਦਰ: ਪੁੱਤਰ ਬਾਲਕਿਸ਼ਨ, ਵਾਸੀ ਪਪਨਾਵਾ

4. ਉਰਮਿਲਾ: ਪਤਨੀ ਪਵਨ, ਵਾਸੀ ਪਪਨਾਵਾ

5. ਸੁਮਨ: ਪਤਨੀ ਸੰਜੇ, ਵਾਸੀ ਪਪਨਾਵਾ

ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਐਲਐਨਜੇਪੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ।

ਜ਼ਖ਼ਮੀਆਂ ਦੀ ਸੂਚੀ

ਹਾਦਸੇ ਵਿੱਚ ਜ਼ਖ਼ਮੀ ਹੋਏ ਪੰਜ ਲੋਕਾਂ ਨੂੰ ਕੁਰੂਕਸ਼ੇਤਰ ਦੇ ਆਨੰਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਖ਼ਮੀਆਂ ਦੀ ਪਛਾਣ:

1. ਵੰਸ਼ਿਕਾ (18 ਸਾਲ), ਯਮੁਨਾਨਗਰ

2. ਸੰਤੋਸ਼ (45 ਸਾਲ), ਪਤਨੀ ਧਰਮਪਾਲ, ਵਾਸੀ ਪਪਨਾਵਾ

3. ਲੀਲਾ ਦੇਵੀ (52 ਸਾਲ), ਪਤਨੀ ਰਿਸ਼ੀਪਾਲ, ਵਾਸੀ ਪਪਨਾਵਾ

4. ਰਿਸ਼ੀ ਪਾਲ (55 ਸਾਲ), ਪੁੱਤਰ ਕਰਮ ਸਿੰਘ, ਵਾਸੀ ਪਪਨਾਵਾ

5. ਪ੍ਰਵੀਨ (40 ਸਾਲ), ਪੁੱਤਰ ਜੀਤਾ ਰਾਮ, ਵਾਸੀ ਪਪਨਾਵਾ

ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।