ਫਗਵਾੜਾ TLT NEWS/ ਇੱਥੋਂ ਦੇ ਨਜਦੀਕੀ ਪਿੰਡ ਡੁਮੇਲੀ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਿਰ ਵਿਖੇ 35ਵਾਂ ਸਲਾਨਾ ਮੇਲਾ ਅਤੇ ਭਗਵਤੀ ਜਾਗਰਣ 30 ਸਤੰਬਰ ਦਿਨ ਮੰਗਲਵਾਰ ਨੂੰ ਦੁਰਗਾ ਅਸ਼ਟਮੀ ਮੌਕੇ ਮੰਦਿਰ ਦੇ ਗੱਦੀ ਨਸ਼ੀਨ ਧਰਮ ਦੇਵਾ ਜੀ ਦੀ ਅਗਵਾਈ ਹੇਠ ਐਨ.ਆਰ.ਆਈ. ਵੀਰਾਂ, ਗ੍ਰਾਮ ਪੰਚਾਇਤ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੱਦੀ ਬਿਰਾਜਮਾਨ ਸ੍ਰੀ ਧਰਮ ਦੇਵਾ ਜੀ ਅਤੇ ੇਮੁੱਖ ਸੇਵਾਦਾਰ ਭਗਤ ਦੌਲਤ ਰਾਮ ਤੇ ਭਗਤ ਸਰਬਜੀਤ ਸਾਬੀ ਡੁਮੇਲੀ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਮੁਕੱਮਲ ਕਰ ਲਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਸਵੇਰੇ 9 ਵਜੇ ਚਾਹ ਪਕੌੜਿਆਂ ਦੀ ਸੇਵਾ, ਝੰਡੇ ਦੀ ਰਸਮ ਦੁਪਿਹਰ 12 ਵਜੇ, ਮਈਆ ਜੀ ਦਾ ਭੰਡਾਰਾ ਦੁਪਿਹਰ 2.00 ਵਜੇ, ਹਵਨ ਸ਼ਾਮ 4 ਵਜੇ ਕਰਵਾਇਆ ਜਾਵੇਗਾ। ਉਪਰੰਤ ਸ਼ਾਮ 7 ਵਜੇ ਮਹਾਮਾਈ ਦਾ ਲੰਗਰ ਅਤੁਟ ਵਰਤਾਇਆ ਜਾਵੇਗਾ। ਰਾਤ 9 ਵਜੇ ਭਗਵਤੀ ਜਾਗਰਣ ਦਾ ਸ਼ੁਭ ਅਰੰਭ ਸ੍ਰੀ ਗਣੇਸ਼ ਵੰਦਨਾ ਨਾਲ ਹੋਵੇਗਾ। ਜਾਗਰਣ ਦੌਰਾਨ ਗਾਇਕ ਬਲਵਿੰਦਰ ਸੋਨੂੰ ਅਤੇ ਗਾਇਕ ਜੋਤ ਸ਼ਰਮਾ ਮਿਊਜਿਕਲ ਗਰੁੱਪ ਵਲੋਂ ਮਾਂ ਭਗਵਤੀ ਦੇ ਚਰਨਾਂ ਵਿਚ ਆਪਣੀ ਭਰਪੂਰ ਹਾਜਰੀ ਲਗਵਾਈ ਜਾਵੇਗੀ। ਉਹਨਾਂ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਵਿਚ ਇਸ ਸਮਾਗਮ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਭਗਵਤੀ ਜਾਗਰਣ ਦੌਰਾਨ ਮਹਾਮਾਈ ਦੇ ਦਰਬਾਰ ਵਿੱਚ ਹਾਜਰੀ ਲਗਵਾ ਕੇ ਆਸ਼ੀਰਵਾਦ ਪ੍ਰਾਪਤ ਕਰਨ ਦੀ ਪੁਰਜੋਰ ਅਪੀਲ ਵੀ ਕੀਤੀ। ਇਸ ਮੌਕੇ ਸੇਵਾਦਾਰ ਅਤੇ ਸ਼ਰਧਾਲੂ ਸੰਗਤ ਹਾਜਰ ਸੀ।

More Stories
ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ 5 ਕਰੋੜ ਦੀ ਲਾਗਤ ਵਾਲੇ ਇੰਟਰਲਾਕ ਤੇ ਸੈਂਟਰ ਵਰਜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਜਲੰਧਰ: ਪੰਜਾਬੀ ਅਦਾਕਾਰਾ ਤਾਨੀਆ ਨੇ ‘ਦਿੱਲੀ ਪੈਂਟਸ’ ਸਟੋਰ ਦਾ ਕੀਤਾ ਵਿਸ਼ੇਸ਼ ਦੌਰਾ
ਪ੍ਰਧਾਨ ਮੰਤਰੀ ਮੋਦੀ ਨੇ ਤਮਗਾ ਜੇਤੂ ਖਿਡਾਰੀਆਂ ਅਤੇ ਭਾਰਤੀ ਦਲ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ