ਚੰਡੀਗੜ੍ਹ, 30 ਸਤੰਬਰ (TLT NEWS)– ਚੰਡੀਗੜ੍ਹ ਦੇ ਸੈਕਟਰ 38 ਵੈਸਟ ’ਚ ਬਣੀ ਸ਼ਾਹਪੁਰ ਰਿਹਾਇਸ਼ੀ ਕਲੋਨੀ ਨੂੰ ਲੈ ਕੇ ਅੱਜ ਪ੍ਰਸ਼ਾਸਨ ਵਲੋਂ ਵੱਡੀ ਕਾਰਵਾਈ ਕੀਤੀ ਗਈ। ਸਵੇਰੇ ਤੋਂ ਹੀ ਅਸਟੇਟ ਦਫ਼ਤਰ ਦੇ ਬੁਲਡੋਜ਼ਰਾਂ ਦੀ ਮਦਦ ਨਾਲ ਕਲੋਨੀ ਦੇ ਘਰ ਢਾਹੁਣੇ ਸ਼ੁਰੂ ਕਰ ਦਿੱਤੇ ਗਏ। ਅਸਟੇਟ ਦਫ਼ਤਰ ਦੇ ਅਧਿਕਾਰੀਆਂ ਵਲੋਂ ਜਿਨ੍ਹਾਂ ਘਰਾਂ ਨੂੰ ਅਦਾਲਤ ਤੋਂ ਸਟੇਅ ਮਿਲਿਆ ਹੈ, ਉਨ੍ਹਾਂ ਨੂੰ ਕਰਾਸ ਦਾ ਨਿਸ਼ਾਨ ਲਗਾ ਕੇ ਛੱਡ ਦਿੱਤਾ ਗਿਆ ਹੈ।
ਅਸਟੇਟ ਦਫ਼ਤਰ ਨੇ ਕਲੋਨੀ ਵਸਨੀਕਾਂ ਨੂੰ 30 ਸਤੰਬਰ ਤੱਕ ਖ਼ਾਲੀ ਕਰਨ ਦੀ ਚਿਤਾਵਨੀ ਪਹਿਲਾਂ ਹੀ ਦੇ ਦਿੱਤੀ ਸੀ। ਇਸ ਤੋਂ ਬਾਅਦ ਡੀ.ਸੀ. ਵਲੋਂ ਲਿਖਤੀ ਆਦੇਸ਼ ਜਾਰੀ ਹੋਏ। ਕਾਰਵਾਈ ਲਈ 4 ਜੇ.ਸੀ.ਬੀ., 10 ਟਰੱਕ ਅਤੇ 200 ਮਜ਼ਦੂਰ ਮੌਕੇ ’ਤੇ ਲਿਆਂਦੇ ਗਏ। ਮੁੱਖ ਇੰਜੀਨੀਅਰ ਨੂੰ ਕਾਰਵਾਈ ਦੀ ਕਮਾਨ ਸੌਂਪੀ ਗਈ ਹੈ, ਜਦੋਂ ਕਿ ਐਸ.ਡੀ.ਓ. ਅਤੇ ਜੇ.ਈ. ਵੀ ਮੌਕੇ ’ਤੇ ਮੌਜੂਦ ਹਨ।
ਕਾਰਵਾਈ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜ ਤੋਂ ਬਚਣ ਲਈ ਪ੍ਰਸ਼ਾਸਨ ਵਲੋਂ 200 ਪੁਲਿਸ ਕਰਮਚਾਰੀ, ਚਾਰ ਡੀ.ਐਸ.ਪੀ., ਮਹਿਲਾ ਕਾਂਸਟੇਬਲਾਂ ਸਮੇਤ ਐਸ.ਐਸ.ਪੀ. ਦੀ ਟੀਮ ਤਾਇਨਾਤ ਕੀਤੀ ਗਈ। ਇਸ ਦੇ ਨਾਲ ਹੀ ਚਾਰ ਐਂਬੂਲੈਂਸਾਂ ਵੀ ਘਟਨਾ ਸਥਾਨ ’ਤੇ ਰੱਖੀਆਂ ਗਈਆਂ।

More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ