ਨਵੀਂ ਦਿੱਲੀ, 2 ਅਕਤੂਬਰ-TLT NEWS/ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 156ਵੀਂ ਜਯੰਤੀ ਅੱਜ ਦੇਸ਼ ਭਰ ਵਿਚ ਮਨਾਈ ਜਾ ਰਹੀ ਹੈ। ਅੱਜ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ 121ਵੀਂ ਜਯੰਤੀ ਵੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਦੇ ਰਾਜਘਾਟ ਵਿਖੇ ਗਾਂਧੀ ਅਤੇ ਵਿਜੇ ਘਾਟ ਵਿਖੇ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਦਸਵੀਂ ਨੂੰ ਗਾਂਧੀ ਜਯੰਤੀ ’ਤੇ ਇਕ ਪੋਸਟ ਸਾਂਝੀ ਕਰ ਲਿਖਿਆ ਕਿ ਗਾਂਧੀ ਜਯੰਤੀ ਸਾਡੇ ਪਿਆਰੇ ਬਾਪੂ ਦੇ ਅਸਾਧਾਰਨ ਜੀਵਨ ਨੂੰ ਸ਼ਰਧਾਂਜਲੀ ਦੇਣ ਦਾ ਦਿਨ ਹੈ, ਜਿਨ੍ਹਾਂ ਦੇ ਆਦਰਸ਼ਾਂ ਨੇ ਮਨੁੱਖੀ ਇਤਿਹਾਸ ਦਾ ਰਾਹ ਬਦਲ ਦਿੱਤਾ। ਉਨ੍ਹਾਂ ਨੇ ਦਿਖਾਇਆ ਕਿ ਕਿਵੇਂ ਹਿੰਮਤ ਅਤੇ ਸਾਦਗੀ ਮਹਾਨ ਤਬਦੀਲੀ ਲਈ ਸਾਧਨ ਬਣ ਸਕਦੇ ਹਨ। ਉਨ੍ਹਾਂ ਨੇ ਸੇਵਾ ਅਤੇ ਹਮਦਰਦੀ ਦੀ ਸ਼ਕਤੀ ਨੂੰ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਜ਼ਰੂਰੀ ਸਾਧਨ ਮੰਨਿਆ। ਅਸੀਂ ਇਕ ਵਿਕਸਤ ਭਾਰਤ ਬਣਾਉਣ ਦੀ ਆਪਣੀ ਕੋਸ਼ਿਸ਼ ਵਿਚ ਉਨ੍ਹਾਂ ਦੇ ਮਾਰਗ ’ਤੇ ਚੱਲਦੇ ਰਹਾਂਗੇ।
ਲਾਲ ਬਹਾਦੁਰ ਸ਼ਾਸਤਰੀ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਟਵੀਟ ਕਰ ਕਿਹਾ ਕਿ ਲਾਲ ਬਹਾਦੁਰ ਸ਼ਾਸਤਰੀ ਇਕ ਅਸਾਧਾਰਨ ਰਾਜਨੇਤਾ ਸਨ, ਜਿਨ੍ਹਾਂ ਦੀ ਇਮਾਨਦਾਰੀ, ਨਿਮਰਤਾ ਅਤੇ ਦ੍ਰਿੜਤਾ ਨੇ ਚੁਣੌਤੀਪੂਰਨ ਸਮੇਂ ਦੌਰਾਨ ਵੀ ਭਾਰਤ ਨੂੰ ਸ਼ਕਤੀ ਪ੍ਰਦਾਨ ਕੀਤੀ। ‘ਜੈ ਜਵਾਨ ਜੈ ਕਿਸਾਨ’ ਦੇ ਉਨ੍ਹਾਂ ਦੇ ਸੱਦੇ ਨੇ ਦੇਸ਼ ਦੇ ਲੋਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਜਗਾਈ। ਉਹ ਸਾਨੂੰ ਇਕ ਮਜ਼ਬੂਤ ਅਤੇ ਸਵੈ-ਨਿਰਭਰ ਭਾਰਤ ਬਣਾਉਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ।

More Stories
ਡਾਇਰੈਕਟਰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪੰਜਾਬ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਥਾਂਦੇ ਨੇ ‘ਆਪ’ ਤੋਂ ਦਿੱਤਾ ਅਸਤੀਫ਼ਾ
Sad News : BJP ਦੇ ਸੀਨੀਅਰ ਆਗੂ ਦਾ ਦੇਹਾਂਤ, ਸਾਬਕਾ PM ਮਨਮੋਹਨ ਸਿੰਘ ਨੂੰ ਹਰਾਉਣਾ ਵਿਜੇ ਕੁਮਾਰ ਦੀ ਸਭ ਤੋਂ ਵੱਡੀ ਰਾਜਨੀਤਿਕ ਜਿੱਤ ਸੀ
ਪੰਜਾਬ ਕੈਬਨਿਟ ਨੇ ਲਏ ਵੱਡੇ ਫ਼ੈਸਲੇ, ਪੜ੍ਹੋ ਪੂਰਾ ਵੇਰਵਾ