ਸੋਨਮ ਵਾਂਗਚੁਕ ਨੂੰ ਤੁਰੰਤ ਰਿਹਾ ਕੀਤਾ ਜਾਵੇ (ਐਡਵੋਕੇਟਸ ਫਾਰ ਫਾਰਮਰਜ ਐਂਡ ਲੇਬਰਰਜ)

ਜੰਲਧਰ (ਰਮੇਸ਼ ਗਾਬਾ)ਐਡਵੋਕੇਟਸ ਫਾਰ ਫਾਰਮਰਜ ਐਂਡ ਲੇਬਰਰਜ, ਜਲੰਧਰ ਦੀ ਇੱਕ ਹੰਗਾਮੀ ਮੀਟਿੰਗ ਪ੍ਰਧਾਨ ਐਡਵੋਕੇਟ ਗੁਰਜੀਤ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪ੍ਰਧਾਨ ਗੁਰਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਜੋ ਮਿਤੀ 24.09.2025 ਨੂੰ ਲੇਹ ਲੱਦਾਖ ਵਿੱਚ ਘਟਨਾਕ੍ਰਮ ਵਾਪਰਿਆ ਹੈ ਜਿਸ ਵਿੱਚ ਕੇਂਦਰ ਸਰਕਾਰ ਦੇ ਕਹਿਣ ਤੇ ਪੁਲਿਸ ਅਤੇ ਸੀ.ਆਰ.ਪੀ.ਐਫ. ਵੱਲੋ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਵਿੱਚ 4 ਮਾਸੂਮ ਲੋਕਾਂ ਦੀ ਮੋਤ ਹੋ ਗਈ ਅਤੇ ਕਈ ਬੇਕਸੂਰ ਲੋਕ ਗੰਭੀਰ ਜਖਮੀ ਹੋ ਗਏ ਸਨ ਅਤੇ ਕੇਂਦਰ ਸਰਕਾਰ ਵੱਲੋਂ ਜਲਵਾਯੂ ਅਤੇ ਵਾਤਾਵਰਨ ਪ੍ਰੇਮੀ ਸੋਨਮ ਵਾਗਚੁਕ ਵਲੋ ਕੀਤੇ ਗਏ ਕੰਮਾ ਅਤੇ ਸੇਵਾ ਲਈ ਨੈਸ਼ਨਲ ਅਤੇ ਇੰਟਰਨੈਸ਼ਨਲ ਸਨਮਾਨ ਪ੍ਰਾਪਤ ਕਰ ਚੱੁਕੇ ਹਨ, ਨੂੰ ਐਨ.ਐਸ.ਏ. ਲਗਾ ਕੇ ਗ੍ਰਿਫਤਾਰ ਕਰਕੇ ਜੋਧਪੁਰ ਜੇਲ ਵਿੱਚ ਭੇਜ ਦਿੱਤਾ ਗਿਆ ਹੈ। ਇਹਨਾ ਦਾ ਸਿਰਫ ਇਹ ਕਸੂਰ ਸੀ ਕਿ ਉਹ ਲੇਹ-ਲੱਦਾਖ ਦੇ ਲੋਕਾਂ ਨੂੰ ਉਹਨਾ ਦਾ ਹੱਕ ਦਵਾਉਣ ਦੀ ਲੜਾਈ ਲੜ ਰਹੇ ਸੀ ਕਿ ਲੇਹ-ਲੱਦਾਖ ਨੂੰ ਇੱਕ ਪੂਰਣ ਰਾਜ ਦਾ ਦਰਜਾ ਦਿੱਤਾ ਜਾਵੇ ਅਤੇ ਇਸਨੂੰ ਭਾਰਤੀ ਸੰਵੀਧਾਨ ਦੇ 6ਵੇਂ ਸੈਡਿਉਲ ਵਿੱਚ ਸਾਮਲ ਕੀਤਾ ਜਾਵੇ।ਇਸ ਮੋਕੇ ਸੰਸਥਾ ਦੇ ਜ.ਸਕੱਤਰ ਐਡਵੋਕੇਟ ਰਾਜੂ ਅੰਬੇਡਕਰ ਨੇ ਕਿਹਾ ਕਿ ਸੋਨਮ ਵਾਂਗਚੁੱਕ ਬਾਰ-ਬਾਰ ਕੇਂਦਰ ਸਰਕਾਰ ਨੂੰ ਕਹਿ ਰਿਹਾ ਸੀ ਕਿ ਕਿਵੇਂ ਚੀਨ ਭਾਰਤ ਦੀ ਜਮੀਨ ਤੇ ਨਜਾਇਜ ਕਬਜਾ ਕਰੀ ਜਾ ਰਿਹਾ ਹੈ ਅਤੇ ਉਸਨੇ ਹਮੇਸ਼ਾ ਚੀਨ ਦੇ ਸਮਾਨ ਨੂੰ ਬਹਿਸ਼ਕਾਰ ਕਰਨ ਦੀ ਮੁਹਿੰਮ ਚਲਾਈ ਹੋਈ ਸੀ।ਸੋਨਮ ਵਾਗਚੁਕ ਇਹ ਮੰਗ ਕਰ ਰਿਹਾ ਸੀ ਕਿ ਬੀ.ਜੇ.ਪੀ. ਨੇ ਆਪਣੇ ਚੋਣ ਘੋਸ਼ਨਾ ਪੱਤਰ ਵਿੱਚ ਜੋ ਲੇਹ-ਲੱਦਾਖ ਦੇ ਲੋਕਾਂ ਨੂੰ ਜੋ ਲੱਦਾਖ ਨੂੰ ਇੱਕ ਪੂਰਣ ਰਾਜ ਦਾ ਦਰਜਾ ਦੇਣ ਅਤੇ ਇਸਨੂੰ ਭਾਰਤੀ ਸੰਵੀਧਾਨ ਦੇ 6ਵੇਂ ਸੈਡਿਉਲ ਵਿੱਚ ਸਾਮਲ ਕਰਨ ਦਾ ਵਾਅਦਾ ਕੀਤਾ ਸੀ, ਉਹ ਪੂਰਾ ਕੀਤਾ ਜਾਵੇ।ਸੋਨਮ ਵਾਂਗਚੁਕ ਆਪਣੀ ਐਨ.ਜੀ.ਉ. ਅਤੇ ਸਕੁਲ਼ਾਂ ਰਾਹੀ ਵਿਿਦਆਰਥੀਆਂ ਨੂੰ ਮੁਫਤ ਸਿੱਖਿਆ ਵੀ ਦੇ ਰਿਹਾ ਸੀ, ਸਾਡੀ ਸੰਸਥਾ ਵੱਲੋਂ ਇਹੀ ਮੰਗ ਕੀਤੀ ਜਾਂਦੀ ਹੈ ਕਿ ਸੋਨਮ ਵਾਂਗਚੁਕ ਨੂੰ ਜਲਦ ਤੋ ਜਲਦ ਰਿਹਾ ਕੀਤਾ ਜਾਵੇ ਅਤੇ ਜਿਹੜੇ ਲੋਕ ਆਂਦੋਲਣ ਦੋਰਾਣ ਮਾਰੇ ਗਏ ਅਤੇ ਜਖਮੀ ਹੋਏ ਹਨ, ਉਹਨਾਂ ਵਿਅਕਤੀਆਂ ਨੂੰ ਢੁੱਕਵਾਂ ਮੁਆਵਜਾ ਦਿੱਤਾ ਜਾਵੇ। ਸੰਸਥਾ ਦੇ ਮੋਜੂਦ ਸਾਰੇ ਮੈਂਬਰਾਂ ਨੇ ਇਹ ਪ੍ਰਣ ਲਿਆ ਕਿ ਅਸੀ ਲਦੱਾਖ ਦੇ ਲੋਕਾਂ ਨਾਲ ਡੱਟ ਕੇ ਖੜੇ ਹਾਂ ਅਤੇ ਜੇਕਰ ਸਾਨੂੰ ਆਂਦੋਲਣ ਕਰਨਾ ਪਿਆ ਤਾਂ ਅਸੀ ਪਿੱਛੇ ਨਹੀ ਹਟਾਂਗੇ।
ਇਸ ਮੌਕੇ ਤੇ ਐਡਵੋਕੇਟ ਰਜਿੰਦਰ ਸਿੰਘ ਮੰਡ, ਐਡਵੋਕੇਟ ਅਮਨਦੀਪ ਸਿੰਘ ਜੰਮੂ, ਐਡਵੋਕੇਟ ਕਰਨਜੀਤ ਸਿੰਘ ਰੰਧਾਵਾ, ਐਡਵੋਕੇਟ ਦਲੀਪ ਕੁਮਾਰ, ਐਡਵੋਕੇਟ ਗੁਰਪ੍ਰੀਤ ਕੌਰ, ਐਡਵੋਕੇਟ ਟੀਨਾ, ਐਡਵੋਕੇਟ ਲਵਪ੍ਰੀਤ ਸੁਮਨ, ਐਡਵੋਕੇਟ ਡੋਲੀ ਹੀਰ, ਸ਼ਿਸ਼ਮਾਂ ਅਤੇ ਐਡਵੋਕੇਟ ਬਖਸ਼ੋ ਹਾਜਰ ਸਨ।