ਕੈਨੇਡਾ ‘ਚ ਟਰੱਕ ਡਰਾਈਵਰਾਂ ਉਤੇ ਵੱਡਾ ਐਕਸ਼ਨ!, ਸੈਂਕੜੇ ਡਰਾਈਵਿੰਗ ਲਾਇਸੈਂਸ ਰੱਦ

TLT NEWS/Canada driving Licence- ਕੈਨੇਡਾ ਤੇ ਅਮਰੀਕਾ ਵਿਚ ਟਰਾਂਸਪੋਰਟ ਵਿਭਾਗ ਇਨ੍ਹੀ ਦਿਨੀਂ ਕਾਫੀ ਸਖਤੀ ਵਿਖਾ ਰਿਹਾ ਹੈ। ਖਾਸ ਕਰਕੇ ਪਰਵਾਸੀਆਂ ਨੂੰ ਡਰਾਈਵਿੰਗ ਦੇਣ ਦੇ ਮਾਮਲੇ ਉਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ। ਇਹ ਸਖਤੀ ਪਿਛਲੇ ਮਹੀਨਿਆਂ ਦੌਰਾਨ ਹੋਏ ਵੱਡੇ ਟਰੱਕ ਹਾਦਸਿਆਂ ਮਗਰੋਂ ਕੀਤੀ ਜਾ ਰਹੀ ਹੈ। ਅਮਰੀਕਾ ਨੇ ਇਸ ਸਬੰਧੀ ਕਾਫੀ ਸਖਤ ਫੈਸਲੇ ਲਏ ਹਨ। ਹੁਣ ਕੈਨੇਡਾ ਵੀ ਇਸੇ ਰਾਹ ਤੁਰ ਪਿਆ ਹੈ। ਕੈਨੇਡਾ ਟਰਾਂਸਪੋਰਟ ਵਿਭਾਗ ਨੇ ਇਸ ਮਾਮਲੇ ਵਿਚ ਢਿੱਲ ਕਰਨ ਵਾਲੇ ਨਿਰੀਖਕਾਂ ਦੀ ਸੇਵਾਵਾਂ ਖ਼ਤਮ ਕਰਨ ਦੇ ਨਾਲ ਸੈਂਕੜੇ ਟਰੱਕ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਹਨ। ਇਸ ਤੋਂ ਇਲਾਵਾ ਪੰਜ ਡਰਾਈਵਿੰਗ ਸਿਖਲਾਈ ਕੇਂਦਰਾਂ ਦੀ ਮਾਨਤਾ ਵੀ ਰੱਦ ਕੀਤੀ ਗਈ ਹੈ।ਅਲਬਰਟਾ ਦੇ ਟਰਾਂਸਪੋਰਟ ਵਿਭਾਗ ਨੇ ਸਖ਼ਤੀ ਵਰਤਦਿਆਂ ਆਪਣੇ ਪੰਜ ਡਰਾਈਵਰ ਸਿਖਲਾਏ ਕੇਂਦਰਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ। ਟੈਸਟ ਲੈ ਕੇ ਲਾਇਸੈਂਸ ਦੇਣ ਵਾਲੇ 9 ਵਿਭਾਗੀ ਨਿਰੀਖਕਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ ਅਤੇ ਕਈ ਟਰਾਂਸਪੋਰਟ ਕੰਪਨੀਆਂ ਦੀ ਮਾਨਤਾ ਰੱਦ ਕੀਤੀ ਹੈ। ਪਿਛਲੇ ਮਹੀਨਿਆਂ ਵਿੱਚ ਜਾਰੀ ਹੋਏ ਸੈਂਕੜੇ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਹਨ ਅਤੇ ਕਈਆਂ ਨੂੰ ਮੁੜ ਤੋਂ ਟੈਸਟ ਦੇ ਕੇ ਲਾਇਸੈਂਸ ਨਵਿਆਉਣ ਦੇ ਨੋਟਿਸ ਜਾਰੀ ਕੀਤੇ ਹਨ।ਵਿਭਾਗੀ ਸੂਤਰਾਂ ਮੁਤਾਬਕ ਓਂਟਾਰੀਓ ਸੂਬੇ ਨੇ ਵੀ ਸਖਤੀ ਲਈ ਤਿਆਰੀ ਕਰ ਲਈ ਹੈ। ਨਿਰੀਖਕਾਂ ਅਤੇ ਅਫਸਰਾਂ ਨੂੰ ਨਵੇਂ ਨਿਰਦੇਸ਼ ਮਿਲਣ ਲੱਗੇ ਹਨ। ਹੋਰ ਰਾਜਾਂ ਵਿੱਚ ਵੀ ਸੜਕੀ ਨਿਯਮ ਸਖਤ ਕੀਤੇ ਜਾਣ ਲਈ ਸਰਵੇਖਣ ਕਰਵਾਏ ਜਾਣ ਲੱਗੇ ਹਨ ਅਤੇ ਟਰੈਫਿਕ ਪੁਲਿਸ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਜਾਣ ਦੀਆਂ ਤਿਆਰੀਆਂ ਹੋਣ ਲੱਗੀਆਂ ਹਨ।